18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਪੁਲਿਸ ਨੇ ਆਪ੍ਰੇਸ਼ਨ ਪ੍ਰਹਾਰ ਤਹਿਤ ਲੁੱਟ ਖੋਹ ਗਰੋਹ ਦੇ 7 ਮੈਂਬਰ ਕੀਤੇ ਕਾਬੂ

ਅਜੀਤ ਡੈਸਕ 22-01-2026
ਬਾਜਾਖਾਨਾ, 21 ਜਨਵਰੀ (ਜਗਦੀਪ ਸਿੰਘ ਗਿੱਲ)-ਪੰਜਾਬ ਪੁਲਿਸ ਵਲੋਂ ਆਪ੍ਰ੍ਰੇਸ਼ਨ ਪ੍ਰਹਾਰ ਤਹਿਤ ਲੁੱਟ ਖੋਹ ਦੀ ਤਾਕ 'ਚ ਬੈਠੇ ਗਿਰੋਹ ਦੇ 7 ਮੈਂਬਰਾਂ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਬਾਜਾਖਾਨਾ ਦੇ ਮੁਖੀ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਬਰਗਾੜੀ ਤੋਂ ਗਿ੍ਫ਼ਤਾਰ ਕੀਤੇ ਗਏ ਸੁਖਪ੍ਰੀਤ ਸਿੰਘ ਉਰਫ਼ ਲੀਟਰ ਪੁੱਤਰ ਜਸਵੀਰ ਸਿੰਘ ਵਾਸੀ ਬਰਗਾੜੀ, ਕਰਨ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਨੇੜੇ ਡੇਰਾ ਬਾਬਾ ਕਾਬਲ ਸਾਹ ਗੁਰਦੁਆਰਾ ਸਾਹਿਬ ਕੋਟਕਪੂਰਾ ਹਾਲ ਰੁਲੀਆ ਨਗਰ, ਬਰਗਾੜੀ, ਹਰਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਬੁਰਜ ਹਰੀਕਾ ਰੋਡ ਬਰਗਾੜੀ, ਜੱਗਾ ਸਿੰਘ ਪੁੱਤਰ ਬਚਨ ਸਿੰਘ ਵਾਸੀ ਡੋਡ, ਖੁਸ਼ਵਿੰਦਰ ਸਿੰਘ ਉਰਫ ਲਾਲੂ ਪੁੱਤਰ ਜਗਸੀਰ ਸਿੰਘ ਵਾਸੀ ਬਹਿਬਲ ਖੁਰਦ, ਸਤਵੰਤ ਸਿੰਘ ਉਰਫ ਜੱਸੂ ਪੁੱਤਰ ਗੋਰਾ ਸਿੰਘ ਵਾਸੀ ਰੋਮਾਣਾ ਅਲਬੇਲ ਸਿੰਘ ਰੋਡ, ਪਿੰਡ ਸਰਾਂਵਾ ਅਤੇ ਅਮਰਜੀਤ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਬਾਜਾਖਾਨਾ ਨੂੰ 2 ਲੋਹੇ ਦੀਆਂ ਪਾਈਪਾਂ ਜਿਸ 'ਤੇ ਗਰਾਰੀ ਜੜੀ, ਇਕ ਕਿਰਪਾਨ, ਇਕ ਨਲਕੇ ਦੀ ਹੱਥੀ, ਇਕ ਲੋਹੇ ਦੀ ਪਾਈਪ ਜਿਸ 'ਤੇ ਕਟਰ ਦੇ ਬਲੇਡ ਜੜੇ, 2 ਲੱਕੜ ਦੇ ਬੇਸਬਾਲ ਸਮੇਤ ਗਿ੍ਫ਼ਤਾਰ ਕੀਤਾ ਗਿਆ ਸੀ | ਇਨ੍ਹਾਂ ਕਥਿਤ ਦੋਸ਼ੀਆਂ 'ਤੇ ਪਰਚਾ ਦਰਜ ਕਰਕੇ ਪੁਲਿਸ ਥਾਣਾ ਬਾਜਾਖਾਨਾ ਵਿਖੇ ਲਿਆਂਦਾ ਗਿਆ | ਇਨ੍ਹਾਂ ਨੌਜਵਾਨਾਂ ਦੇ ਵਾਰਿਸਾਂ ਜਿਨ੍ਹਾਂ 'ਚ ਔਰਤਾਂ, ਨੌਜਵਾਨ ਅਤੇ ਵਿਅਕਤੀ ਸ਼ਾਮਿਲ ਸਨ ਨੇ ਪੁਲਿਸ ਥਾਣਾ ਬਾਜਾਖਾਨਾ ਦਾ ਘਿਰਾਓ ਕਰਕੇ ਮੁੱਖ ਗੇਟ ਨੂੰ ਬੰਦ ਕਰ ਲਿਆ ਅਤੇ ਇਕੱਤਰ ਲੋਕਾਂ ਵਲੋਂ 2 ਘੰਟੇ ਦੇ ਕਰੀਬ ਬਾਜਾਖਾਨਾ- ਜੈਤੋ ਮਾਰਗ ਜਾਮ ਕਰ ਦਿੱਤਾ ਗਿਆ | ਉਕਤ ਨੌਜਵਾਨਾਂ ਨੂੰ ਛੱਡਣ ਲਈ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਜਿਸ 'ਤੇ ਡੀ.ਐਸ.ਪੀ. ਜੈਤੋ ਇਕਬਾਲ ਸਿੰਘ ਦੀ ਹਾਜ਼ਰੀ ਵਿਚ ਇਕੱਤਰ ਹੋਈਆਂ ਧਿਰਾਂ ਦੀ ਤਸੱਲੀ ਕਰਵਾਉਣ ਉਪਰੰਤ ਇਕੱਤਰ ਹੋਏ ਲੋਕਾਂ ਨੇ ਸੜਕ ਦਾ ਜਾਮ ਖੋਲਿ੍ਹਆ | ਡੀ.ਐਸ.ਪੀ. ਜੈਤੋ ਇਕਬਾਲ ਸਿੰਘ ਨੇ ਦੱਸਿਆ ਕਿ ਕਿਸੇ ਵੀ ਗੈਰ ਕਾਨੂੰਨੀ ਕੰਮ ਕਰਨ ਵਾਲੇ ਅਤੇ ਮਾੜੇ ਅਨਸਰਾਂ, ਨਸ਼ਾਂ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਇਹ ਕਾਰਵਾਈ ਲੰਬੇ ਸਮੇਂ ਤੱਕ ਜਾਰੀ ਰਹੇਗੀ |
ਪਿਛਲੀ ਖ਼ਬਰ ਫ਼ਰੀਦਕੋਟ ਪੁਲਿਸ ਰੇਂਜ ਤਹਿਤ ਆਉਂਦੇ ਤਿੰਨ ਜ਼ਿਲਿ੍ਹਆਂ 'ਚ ਆਪ੍ਰੇਸ਼ਨ ਪ੍ਰਹਾਰ ਤਹਿਤ ਵੱਡੀ ਕਾਰਵਾਈ ਅਗਲੀ ਖ਼ਬਰ ਪੁਲਿਸ ਵਲੋਂ 36 ਘੰਟਿਆਂ 'ਚ 151 ਕਥਿਤ ਮੁਲਜ਼ਮ ਗਿ੍ਫ਼ਤਾਰ ਕਰਨ ਦਾ ਦਾਅਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।