20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸਿਲਵਰ ਓਕਸ ਸਕੂਲ ਸੇਵੇਵਾਲਾ ਦੇ ਵਿਦਿਆਰਥੀਆਂ ਦਾ ਜ਼ੋਨ ਖ਼ੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ

ਜੈਤੋ, 19 ਅਗਸਤ (ਗੁਰਚਰਨ ਸਿੰਘ ਗਾਬੜੀਆ)-ਸਿਲਵਰ ਓਕਸ ਸਕੂਲ ਸੇਵੇਵਾਲਾ ਦੇ ਵਿਦਿਆਰਥੀਆਂ ਲਈ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਵਿਦਿਆਰਥੀਆਂ ਨੇ ਸਾਲ 2026-2027 ਦੀਆਂ 70ਵੀਂ ਜ਼ੋਨ ਪੱਧਰੀ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੱਡੀ ਗਿਣਤੀ ਵਿਚ ਮੈਡਲ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ।

ਸਿਲਵਰ ਓਕਸ ਸਕੂਲ ਸੇਵੇਵਾਲਾ ਦੇ ਪਿ੍ੰਸੀਪਲ ਪਿ੍ਯੰਕਾ ਮਹਿਤਾ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ। ਤਸਵੀਰ : ਗੁਰਚਰਨ ਸਿੰਘ ਗਾਬੜੀਆ 20-08-2026
ਜੈਤੋ, 19 ਅਗਸਤ (ਗੁਰਚਰਨ ਸਿੰਘ ਗਾਬੜੀਆ)-ਸਿਲਵਰ ਓਕਸ ਸਕੂਲ ਸੇਵੇਵਾਲਾ ਦੇ ਵਿਦਿਆਰਥੀਆਂ ਲਈ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਵਿਦਿਆਰਥੀਆਂ ਨੇ ਸਾਲ 2026-2027 ਦੀਆਂ 70ਵੀਂ ਜ਼ੋਨ ਪੱਧਰੀ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੱਡੀ ਗਿਣਤੀ ਵਿਚ ਮੈਡਲ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿਚ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਕੁੱਲ 85 ਸੋਨੇ ਦੇ ਤਗਮੇ, 34 ਚਾਂਦੀ ਤਗਮੇ ਅਤੇ 20 ਕਾਂਸੀ ਤਗਮੇ ਦੇ ਮੈਡਲ ਆਪਣੇ ਨਾਮ ਕੀਤੇ। ਗੋਲਡ ਮੈਡਲ (ਸੋਨੇ ਦੇ ਤਗਮੇ) ਕ੍ਰਿਕਟ, ਰਗਬੀ, (ਅੰਡਰ-14 ਲੜਕੇ) ਰੱਸਾ-ਕਸੀ ( ਟਗ ਆਫ਼ ਵਾਰ), (ਅੰਡਰ-17 ਲੜਕੇ, ਲੜਕੀਆਂ), ਸੈਪਕ ਟਾਕਰਾ ਵਿਚ 5 (ਅੰਡਰ-19 ਲੜਕੇ), ਤੀਰ ਅੰਦਾਜ਼ੀ ਵਿਚ 3 (ਲੜਕੇ ਅਤੇ ਲੜਕੀਆਂ), ਨਿਸ਼ਾਨੇ ਬਾਜ਼ੀ ਵਿਚ 5 (ਲੜਕੇ ਅਤੇ ਲੜਕੀਆਂ), ਵੂਸ਼ੂ ਵਿਚ 4 (ਲੜਕੇ ਅਤੇ ਲੜਕੀਆਂ), ਤਾਈਕਵਾਂਡੋ ਵਿਚ 12 (ਲੜਕੇ ਅਤੇ ਲੜਕੀਆਂ), ਕਿੱਕ-ਬਾਕਸਿੰਗ ਵਿਚ 1, ਸਕੇਟਿੰਗ ਵਿਚ 7 ਹਾਸਿਲ ਕੀਤੇ। ਸਿਲਵਰ ਮੈਡਲ (ਚਾਂਦੀ ਦੇ ਤਗਮੇ) ਫੁੱਟਬਾਲ (ਅੰਡਰ-14 ਲੜਕੇ), ਬੈਡਮਿੰਟਨ (ਅੰਡਰ-17 ਲੜਕੇ), ਸ਼ਤਰੰਜ (ਅੰਡਰ-17 ਲੜਕੇ), ਕਰਾਟੇ ਵਿਚ 1, ਤੀਰ ਅੰਦਾਜ਼ੀ ਵਿਚ 2, ਨਿਸ਼ਾਨੇਬਾਜ਼ੀ ਵਿਚ 3 ਹਾਸਿਲ ਕੀਤੇ। ਬਰੌਂਜ਼ ਮੈਡਲ (ਕਾਂਸੀ ਦੇ ਤਗਮੇ) ਕ੍ਰਿਕਟ (ਅੰਡ ਰ-17 ਲੜਕੇ), ਤੀਰ ਅੰਦਾਜ਼ੀ ਵਿਚ 2, ਨਿਸ਼ਾਨੇਬਾਜ਼ੀ ਵਿਚ 2 ਹਾਸਿਲ ਕੀਤੇ। ਇਸ ਸ਼ਾਨਦਾਰ ਜਿੱਤ ’ਤੇ ਸਕੂਲ ਦੀ ਪਿ੍ੰਸੀਪਲ ਪਿ੍ਯੰਕਾ ਮਹਿਤਾ ਨੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਅਤੇ ਕੋਚਾਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ-ਕੈਬਨਿਟ ਮੰਤਰੀ ਬਰਿੰਦਰ ਗੋਇਲ ਗਿੱਦੜਬਾਹਾ ’ ਚ ਨਹਿਰੀ ਪਾਣੀ ਦੀ ਸੁਚਾਰੂ... ਅਗਲੀ ਖ਼ਬਰ ਗੁਰਜਿੰਦਰ ਕੌਰ ਗਿੱਲ ਦਾ ਦਿਹਾਂਤ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ ਵੱਖ - ਵੱਖ ਪਾਰਟੀਆਂ ਦੇ ਆਗੂ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।