ਐਮਸਟਲਵੀਨ, 19 ਅਗਸਤ - ਨੀਦਰਲੈਂਡ ਦੇ ਐਮਸਟਲਵੀਨ ਦੇ ਵੈਗਨਰ ਸਟੇਡੀਅਮ ਵਿਚ ਹੋਏ ਐਫ.ਆਈ.ਐਚ.ਪੁਰਸ਼ ਹਾਕੀ ਵਿਸ਼ਵ ਕੱਪ 2026 ਦੇ ਪੂਲ ਡੀ ਵਿਚ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਇਆ। ਇਸ ਮੈਚ ਬਿਵ ਭਾਰਤ ਨੇ ਪਾਕਿਸਤਾਨ ਨੂੰ 5-3 ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਨਾਕਆਊਟ ਲਈ ਕੁਆਲੀਫਾਈ ਕਰ ਲਿਆ ਹੈ ਜਦਕਿ ਪਾਕਿਸਤਾਨ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ। ਇਸ ਮੈਚ ਵਿਚ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਜਦਕਿ 2 ਗੋਲ ਕੀਤੇ ਜਦਕਿ ਅਭਿਸ਼ੇਕ ਨੇ ਵੀ 2 ਗੋਲ ਕੀਤੇ। ਇਸ ਤੋਂ ਇਲਾਵਾ ਹਾਰਦਿਕ ਸਿੰਘ ਨੇ 1 ਗੋਲ ਕੀਤਾ। ਪਾਕਿਸਤਾਨ ਲਈ ਹਨਾਨ ਸ਼ਾਹਿਦ ਨੇ ਦੋ ਗੋਲ ਕੀਤੇ ਅਤੇ ਸੂਫ਼ੀਆਂ ਖ਼ਾਨ ਨੇ ਇੱਕ ਗੋਲ ਕੀਤਾ। ਪਿਛਲੇ 10 ਸਾਲਾਂ ਦੌਰਾਨ ਪਾਕਿਸਤਾਨ ਦੀ ਟੀਮ ਭਾਰਤ ਖ਼ਿਲਾਫ਼ ਇਕ ਵੀ ਮੈਚ ਨਹੀਂ ਜਿੱਤ ਸਕੀ ਹੈ।