19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਅੱਧੀ ਰਾਤ ਨੂੰ ਲੋਕਾਂ ਦਾ ਹਾਲ ਜਾਨਣ ਅਜਨਾਲਾ ਦੀਆਂ ਸੜਕਾਂ 'ਤੇ ਉਤਰੇ ਵਿਧਾਇਕ ਧਾਲੀਵਾਲ

ਅਜਨਾਲਾ (ਅੰਮ੍ਰਿਤਸਰ), 19 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਹਲਕੇ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਚੱਲ ਰਹੀ ਚਰਚਾ ਦਰਮਿਆਨ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇਰ...

ਅਜੀਤ ਡੈਸਕ 19-08-2026

ਅਜਨਾਲਾ (ਅੰਮ੍ਰਿਤਸਰ), 19 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਹਲਕੇ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਚੱਲ ਰਹੀ ਚਰਚਾ ਦਰਮਿਆਨ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇਰ ਰਾਤ ਡੀ.ਐੱਸ.ਪੀ ਅਤੇ ਐੱਸ.ਐੱਚ.ਓ ਅਜਨਾਲਾ ਨੂੰ ਨਾਲ ਲੈ ਕੇ ਖ਼ੁਦ ਸੜਕਾਂ 'ਤੇ ਨਿਕਲੇ ਅਤੇ ਉਨ੍ਹਾਂ ਅਜਨਾਲਾ ਸ਼ਹਿਰ ਦੇ ਸਾਰੇ ਬਾਜ਼ਾਰਾਂ ਵਿਚ ਦੁਕਾਨਦਾਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਜਾਣੀਆਂ। ਵਿਧਾਇਕ ਧਾਲੀਵਾਲ ਨੇ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੂੰ ਆਪਣਾ ਮੋਬਾਈਲ ਨੰਬਰ ਦਿੰਦਿਆਂ ਭਰੋਸਾ ਦਿੱਤਾ ਕਿ ਲੋੜ ਪੈਣ 'ਤੇ ਉਹ ਕਿਸੇ ਵੀ ਵੇਲੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਧਾਲੀਵਾਲ ਨੇ ਕਿਹਾ ਤੁਹਾਨੂੰ ਰਾਤ 1 ਵਜੇ ਵੀ ਮੇਰੀ ਲੋੜ ਪੈ ਜਾਵੇ ਤਾਂ ਮੈਨੂੰ ਯਾਦ ਕਰਿਓ, ਮੈਂ ਉਸੇ ਵੇਲੇ ਤੁਹਾਡੇ ਕੋਲ ਹਾਜ਼ਰ ਹੋਵਾਂਗਾ।ਦੇਰ ਰਾਤ ਕੀਤੇ ਇਸ ਦੌਰੇ ਦੌਰਾਨ ਵਿਧਾਇਕ ਧਾਲੀਵਾਲ ਨੇ ਦੁਕਾਨਦਾਰਾਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਇਲਾਕੇ ਦੀ ਸਥਿਤੀ ਬਾਰੇ ਜਾਣਕਾਰੀ ਲਈ।ਇੱਥੇ ਜ਼ਿਕਰਯੋਗ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਹੀ ਹਲਕੇ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਅਮਨ-ਕਾਨੂੰਨ ਦੀ ਸਥਿਤੀ 'ਤੇ ਸਵਾਲ ਚੁੱਕਦਿਆਂ ਡੀ.ਐੱਸ.ਪੀ ਅਜਨਾਲਾ ਨੂੰ ਮੰਗ ਪੱਤਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਅੱਜ ਹਰਕਤ ਵਿਚ ਆਉਂਦਿਆਂ ਵਿਧਾਇਕ ਧਾਲੀਵਾਲ ਰਾਤ ਸਮੇਂ ਸ਼ਹਿਰ ਵਾਸੀਆਂ ਕੋਲ ਪਹੁੰਚੇ।
   ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਨ-ਕਾਨੂੰਨ ਦੇ ਮਾਮਲੇ 'ਚ ਕੋਈ ਸਮਝੌਤਾ ਨਹੀਂ ਹੋਵੇਗਾ।ਉਨ੍ਹਾਂ ਕਿਹਾ ਕਿ ਮੈਂ ਸਿਰਫ਼ ਦਫ਼ਤਰ ਵਿਚ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਵਾਲਾ ਨਹੀਂ ਲੋੜ ਪਈ ਤਾਂ ਅੱਧੀ ਰਾਤ ਨੂੰ ਵੀ ਲੋਕਾਂ ਦੇ ਵਿਚਕਾਰ ਖੜ੍ਹਾ ਮਿਲਾਂਗਾ। ਜੇ ਕਿਸੇ ਦੁਕਾਨਦਾਰ ਜਾਂ ਆਮ ਵਿਅਕਤੀ ਨੂੰ ਰਾਤ 1 ਵਜੇ ਵੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਫ਼ੋਨ ਕਰਨ ਤੋਂ ਨਾ ਡਰੋ। ਮੈਂ ਜਵਾਬ ਦੇਣ ਲਈ ਤਿਆਰ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਸਿਆਸਤ ਬਿਆਨਾਂ ਨਾਲ ਨਹੀਂ, ਮੌਕੇ 'ਤੇ ਖੜ੍ਹ ਕੇ ਲੋਕਾਂ ਦਾ ਸਾਥ ਦੇਣ ਨਾਲ ਹੁੰਦੀ ਹੈ।

ਪਿਛਲੀ ਖ਼ਬਰ ਦਿੱਲੀ ਜਲ ਬੋਰਡ ਟੈਂਡਰ ਘੁਟਾਲਾ ਮਾਮਲੇ ਨਾਲ ਸਤੇਂਦਰ ਜੈਨ ਦਾ ਕੋਈ ਲੈਣਾ-ਦੇਣਾ ਨਹੀਂ - ਸੰਜੇ ਸਿੰਘ ਅਗਲੀ ਖ਼ਬਰ ਕਾਰ ਸਵਾਰਾਂ ਵਲੋਂ ਚਲਾਈ ਗਈ ਗੋਲੀ ਨਾਲ ਇਕ ਔਰਤ ਦੀ ਮੌਤ, ਆਟੋ ਚਾਲਕ ਜ਼ਖ਼ਮੀ