08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਰੱਖੜਾ ਦੇ 'ਆਪ' 'ਚ ਆਉਣ ਨਾਲ ਸਮਾਣਾ ਦੇ ਸਿਆਸੀ ਦਿ੍ਸ਼ 'ਚ ਆਈ ਵੱਡੀ ਤਬਦੀਲੀ ਕਈਆਂ ਦੇ ਰਾਤੋ-ਰਾਤ ਸੁਪਨੇ ਚੂਰ ਹੋਏ ਤੇ ਕਈਆਂ ਦੀ ਕਿਸਮਤ ਚਮਕੀ

ਅਜੀਤ ਡੈਸਕ 17-05-2026
ਸਮਾਣਾ, 16 ਮਈ (ਸਾਹਿਬ ਸਿੰਘ)-ਅਕਾਲੀ ਦਲ ਪੁਨਰ ਸੁਰਜੀਤੀ ਦੇ ਪ੍ਰਮੁੱਖ ਆਗੂ ਸੁਰਜੀਤ ਸਿੰਘ ਰੱਖੜਾ ਰਸਮੀ ਤੌਰ 'ਤੇ ਅੱਜ 16 ਮਈ ਨੂੰ 'ਆਪ' ਵਿਚ ਸ਼ਾਮਲ ਹੋ ਗਏ ਹਨ ਪਰ ਸਮਾਣਾ ਹਲਕੇ ਦੀ ਸਿਆਸਤ ਦੋ ਦਿਨ ਪਹਿਲਾਂ ਬਦਲ ਗਈ ਸੀ | ਸ. ਰੱਖੜਾ ਮਜ਼ਬੂਤ ਆਗੂ ਵਜੋਂ ਉੱਭਰੇ ਹਨ | ਨਗਰ ਕੌਂਸਲ ਦੀਆਂ ਚੋਣਾਂ ਦੇ ਨਾਮਜ਼ਦਗੀ ਪੱਤਰ ਭਰਨ ਦੀ ਅੱਜ ਆਖ਼ਰੀ ਤਾਰੀਖ਼ ਸੀ | ਰੱਖੜਾ ਦੀ ਆਪ 'ਚ ਸ਼ਮੂਲੀਅਤ ਨਾਲ ਕਰੀਬ 10 ਸਾਲ ਤੋਂ ਠੰਢੇ ਹੋਏ ਰੱਖੜਾ ਦੇ ਸਮਰਥਕ ਇਕ ਦਮ ਮੈਦਾਨ ਵਿਚ ਆ ਗਏ ਹਨ | ਨਗਰ ਕੌਂਸਲ ਦੀਆਂ ਟਿਕਟਾਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੰਡ ਰਹੇ ਸਨ ਅਤੇ ਉਨ੍ਹਾਂ ਨੇ ਸਾਰੇ 21 ਵਾਰਡਾਂ ਦੀਆਂ ਟਿਕਟਾਂ ਲਗਭਗ ਤੈਅ ਕਰ ਦਿੱਤੀਆਂ ਸਨ | ਟਿਕਟਾਂ ਦੀ ਆਸ ਵਿਚ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਿਲ ਵੀ ਕੀਤੇ ਹਨ | ਬੀਤੀ 13 ਮਈ ਨੂੰ ਅਚਾਨਕ ਇਹ ਤਰਾਜ਼ੂ ਸ. ਰੱਖੜਾ ਦੇ ਹੱਥ ਆ ਗਿਆ ਅਤੇ 21 ਵਿਚੋਂ 16 ਵਾਰਡਾਂ ਵਿਚ 'ਆਪ' ਦੀ ਟਿਕਟ 'ਤੇ ਰੱਖੜਾ ਸਮਰਥਕਾਂ ਨੇ ਨਾਮਜ਼ਦਗੀ ਪੱਤਰ ਦਾਖਿਲ ਕੀਤੇ ਹਨ | ਅਕਾਲੀ ਤੋਂ ਆਪ ਵਰਕਰ/ਆਗੂ ਬਣੇ ਕਈ ਵਿਅਕਤੀਆਂ ਦੀ ਕਿਸਮਤ ਰਾਤੋ-ਰਾਤ ਜਾਗ ਉੱਠੀ ਹੈ | 'ਆਪ' ਦੇ ਆਗੂ ਗੋਪਾਲ ਕਿ੍ਸ਼ਨ ਨੇ ਦੱਸਿਆ ਵਾਰਡ ਨੰਬਰ 1 ਤੋਂ ਰਾਣੀ, 2 ਤੋਂ ਪਾਰਸ ਸ਼ਰਮਾ, 3, ਰਮਨਦੀਪ ਸ਼ਰਮਾ, 4 ਗੋਪਾਲ ਕਿ੍ਸ਼ਨ, 12 ਧਰਮਪਾਲ ਨਾਹਰ ਅਤੇ 16 ਦੀਪਕ ਵਧਵਾ ਨੂੰ ਪਾਰਟੀ ਟਿਕਟਾਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦੇ ਕੋਟੇ 'ਚੋਂ ਮਿਲੀਆਂ ਹਨ | ਇਸ ਤਰ੍ਹਾਂ 21 ਵਾਰਡਾਂ ਵਿਚੋਂ 15 ਵਾਰਡਾਂ ਵਿਚ ਟਿਕਟਾਂ ਸ. ਰੱਖੜਾ ਨੇ ਆਪਣੇ ਹਮਾਇਤੀਆਂ ਨੂੰ ਦਿੱਤੀਆਂ ਹਨ | ਜਿਨ੍ਹਾਂ ਟਕਸਾਲੀ ਆਪ ਵਰਕਰਾਂ ਨੇ ਦਿਨ-ਰਾਤ ਮਿਹਨਤ ਕਰਕੇ ਨਗਰ ਕੌਂਸਲ ਦਾ ਮੈਂਬਰ ਬਣਨ ਦਾ ਸੁਪਨਾ ਆਪਣੇ ਦਿਲ ਵਿਚ ਸੰਜੋਇਆ ਸੀ, ਧੁੰਦਲੇ ਪੈ ਗਏ ਹਨ | ਸਮਾਣਾ ਦੇ ਵਾਰਡ 6 ਵਿਚ 'ਆਪ' ਵਲੋਂ ਰਮਨਦੀਪ ਸ਼ਰਮਾ ਮੈਦਾਨ ਵਿਚ ਆ ਰਹੇ ਸਨ ਪਰ ਹੁਣ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕਪੂਰ ਚੰਦ ਬਾਂਸਲ 'ਆਪ' ਦੀ ਟਿਕਟ 'ਤੇ ਚੋਣ ਲੜ ਰਹੇ ਹਨ | ਇਸ ਤਰ੍ਹਾਂ ਵਾਰਡ 11 ਵਿਚ ਆਪ ਦੀ ਸੀਨੀਅਰ ਆਗੂ ਸੁਨੈਨਾ ਮਿੱਤਲ ਚੋਣ ਲੜ ਰਹੇ ਸਨ ਪਰ ਹੁਣ 'ਆਪ' ਟਿਕਟ ਰੱਖੜਾ ਨੇ ਰਾਮ ਲਾਲ ਪੱਪੀ ਦੀ ਪਤਨੀ ਨੂੰ ਦਿੱਤੀ ਗਈ ਹੈ | ਸੁਨੈਨਾ ਮਿੱਤਲ ਨੇ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਵਜੋਂ ਪੱਤਰ ਦਾਖਿਲ ਕੀਤੇ ਹਨ |
'ਆਪ' ਨੇ 8 ਵਾਰਡ 'ਚੋਂ ਪੁਨਰ ਸੁਰਜੀਤੀ ਅਕਾਲੀ ਦਲ ਦੇ ਸਾਬਕਾ ਸ਼ਹਿਰੀ ਪ੍ਰਧਾਨ ਅਤੇ ਹੁਣ 'ਆਪ' ਵਿਚ ਸ਼ਾਮਲ ਹੋਏ ਮਨਜਿੰਦਰ ਸਿੰਘ ਰਾਣਾ ਸੇਖੋਂ ਨੂੰ ਉਮੀਦਵਾਰ ਬਣਾਇਆ ਹੈ | ਵਾਰਡ 9 ਵਿਚੋਂ ਰਾਜ ਕੌਰ ਨੂੰ 'ਆਪ' ਦੀ ਉਮੀਦਵਾਰ ਬਣਾਇਆ ਜਾ ਰਿਹਾ ਹੈ | ਅਗਰਵਾਲ ਧਰਮਸ਼ਾਲਾ ਦੇ ਸਾਬਕਾ ਪ੍ਰਧਾਨ ਮਦਨ ਲਾਲ ਦੀ ਵੀ ਟਿਕਟ ਕੱਟ ਦਿੱਤੀ ਗਈ ਹੈ | ਹੁਣ ਉਨ੍ਹਾਂ ਦੀ ਪਤਨੀ ਵਾਰਡ 3 'ਚੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ | 'ਆਪ' ਦੀਆਂ ਟਿਕਟਾਂ ਵਿਚ ਵੱਡੇ ਪੱਧਰ 'ਤੇ ਕੀਤੇ ਹੇਰ-ਫੇਰ ਨਾਲ ਪਾਰਟੀ ਦੇ ਟਕਸਾਲੀ ਆਗੂ ਗ਼ੁੱਸੇ ਵਿਚ ਆ ਗਏ ਹਨ | ਇਕ ਆਗੂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਉਸ 'ਆਪ' ਲਈ 10 ਸਾਲ ਜੁੱਤੀਆਂ ਤੋੜੀਆਂ ਹਨ | ਜਦੋਂ ਫਲ ਲੱਗਣ ਦਾ ਸਮਾਂ ਆਇਆ ਹੈ ਤਾਂ ਸਾਡਾ 'ਆਸ' ਦਾ ਬੂਟਾ ਸੁੱਕ ਗਿਆ ਗਿਆ ਹੈ | ਨਗਰ ਕੌਂਸਲ ਦਾ ਪ੍ਰਧਾਨ ਬਣਨ ਦੀ ਆਸ ਵਿਚ ਬੈਠੇ 'ਆਪ' ਦੇ ਸੀਨੀਅਰ ਆਗੂਆਂ ਨੂੰ ਇਸ ਸਿਆਸੀ ਸ਼ਤਰੰਜ ਦੀ ਖੇਡ ਨਾਲ ਵੱਡੀ ਸੱਟ ਵੱਜੀ ਹੈ | ਭਵਿੱਖ ਵਿਚ ਸਮਾਣਾ ਦੀ ਸਿਆਸਤ ਵਿਚ ਹੋਰ ਵੱਡੇ ਭੁਚਾਲ ਆਉਣ ਦੀ ਸੰਭਾਵਨਾ
ਪਿਛਲੀ ਖ਼ਬਰ ਨਾਜਾਇਜ ਸ਼ਰਾਬ ਸਮੇਤ ਇਕ ਵਿਅਕਤੀ ਗਿ੍ਫਤਾਰ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਪਟਿਆਲਾ ਵਲੋਂ ਤਿੱਖੀ ਨਾਅਰੇਬਾਜ਼ੀ ਕਰਦੇ ਹੋਏ ਗਵਰਨਰ ਪੰਜਾਬ ਤੇ ਭਾਜਪਾ ਦਾ ਫੂਕਿਆ ਪੁਤਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।