08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਾਜਾਇਜ ਸ਼ਰਾਬ ਸਮੇਤ ਇਕ ਵਿਅਕਤੀ ਗਿ੍ਫਤਾਰ

ਅਜੀਤ ਡੈਸਕ 17-05-2026
ਬਨੂੜ, 16 ਮਈ (ਭੁਪਿੰਦਰ ਸਿੰਘ)-ਬਨੂੜ ਪੁਲਿਸ ਅਤੇ ਐਕਸਾਇਜ ਵਿਭਾਗ ਦੀ ਸਾਂਝੀ ਕਾਰਵਾਈ ਤਹਿਤ ਅੰਗਰੇਜ਼ੀ ਅਤੇ ਦੇਸੀ ਚੰਡੀਗੜ੍ਹ ਮਾਰਕਾ ਦੀ ਨਜਾਇਜ ਸ਼ਰਾਬ ਦੀਆਂ ਅੱਠ ਪੇਟੀਆਂ ਸਮੇਤ ਇੱਕ ਵਿਆਕਤੀ ਨੂੰ ਗਿ੍ਫਤਾਰ ਕੀਤਾ ਹੈ¢ ਐਕਸਾਈਜ ਵਿਭਾਗ ਦੇ ਇੰਸਪੈਕਟਰ ਅਸ਼ੋਕ ਕੁਮਾਰ ਅਤੇ ਥਾਣਾ ਮੁੱਖੀ ਅਰਸ਼ਦੀਪ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ•ਾਂ ਨੂੰ ਸੂਚਨਾ ਮਿਲੀ ਸੀ, ਕਿ ਇੱਕ ਗੱਡੀ ਵਿਚ ਭਾਰੀ ਮਾਤਰਾ ਚ ਨਾਜਾਇਜ਼ ਸ਼ਰਾਬ ਲਿਆਂਦੀ ਜਾ ਰਹੀ ਹੈ¢ ਦੋਹਾਂ ਵਿਭਾਗਾਂ ਦੀ ਟੀਮ ਨੇ ਲਾਂਡਰਾ ਰੋਡ ਤੇ ਫÏਜੀ ਕਲੋਨੀ ਨੇੜੇ ਨਾਕਾ ਲਾ ਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ¢ ਇਸੇ ਦÏਰਾਨ ਟੈਕਸੀ ਨੰਬਰ ਵਾਲੀ ਅਲਟੋ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਕਾਰ ਚਾਲਕ ਨੇ ਕਾਰ ਭਜਾਉਣ ਦੀ ਕੋਸ਼ਿਸ ਕੀਤੀ¢ ਜਿਸ ਨੂੰ ਮੁਲਾਜਮਾਂ ਨੇ ਮੁਸ਼ਤੈਦੀ ਨਾਲ ਰੋਕ ਲਿਆ¢ ਉਨਾਂ ਦੱਸਿਆ ਕਿ ਕਾਰ ਦੀ ਤਲਾਸ਼ੀ ਲੈਣ ਤੇ ਉਸ ਵਿਚੋਂ ਅੱਠ ਪੇਟੀਆ ਸ਼ਰਾਬ ਦੀਆਂ ਬਰਾਮਦ ਹੋਈਆਂ¢ ਪੁਲਿਸ ਨੇ ਕਾਰ ਚਾਲਕ ਸਮੇਤ ਕਾਰ ਤੇ ਸ਼ਰਾਬ ਜਬਤ ਕਰ ਲਈ¢ ਕਾਰ ਚਾਲਕ ਦੀ ਪਛਾਣ ਜੋਰਾਵਰ ਸਿੰਘ ਵਾਸੀ ਨੇੜੇ (ਖੰਨਾ) ਵਜੋ ਹੋਈ ਹੈ¢ ਦੋਵੇਂ ਅਧਿਕਾਰੀਆਂ ਨੇ ਦੱਸਿਆ ਕਿ ਇਸ ਸ਼ਰਾਬ ਦੀ ਵਰਤੋਂ ਚੋਣਾਂ ਦÏਰਾਨ ਕੀਤੀ ਜਾਣੀ ਸੀ ਤੇ ਹੋਰ ਜਾਂਚ ਅਜੇ ਕੀਤੀ ਜਾਣੀ ਹੈ¢ ਪੁਲਿਸ ਨੇ ਐਕਸਾਇਜ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ¢
ਪਿਛਲੀ ਖ਼ਬਰ ਪਟਿਆਲਾ ਜ਼ਿਲ੍ਹੇ ਅੰਦਰ ਪਾਰਦਰਸ਼ੀ ਤਰੀਕੇ ਨਾਲ ਕਰਵਾਈ ਜਾਵੇਗੀ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ- ਡਾ. ਹਿਮ... ਅਗਲੀ ਖ਼ਬਰ ਰੱਖੜਾ ਦੇ 'ਆਪ' 'ਚ ਆਉਣ ਨਾਲ ਸਮਾਣਾ ਦੇ ਸਿਆਸੀ ਦਿ੍ਸ਼ 'ਚ ਆਈ ਵੱਡੀ ਤਬਦੀਲੀ ਕਈਆਂ ਦੇ ਰਾਤੋ-ਰਾਤ ਸੁਪਨੇ ਚੂਰ ਹੋਏ ਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।