08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਡੀਅਰ ਪਾਰਕ ਪੁੱਜੇ ਸਨੌਰ ਸਕੂਲ ਦੇ ਸਾਇੰਸ ਦੇ ਵਿਦਿਆਰਥੀ, ਚਾਰ ਬਲੈਕਬੱਕ ਇਕ ਮਹੀਨੇ ਲਈ ਕੀਤੇ ਅਡੋਪਟ

ਸਨੌਰ, 7 ਅਕਤੂਬਰ (ਸੋਖਲ)-ਪੀ਼. ਐੱਮ.

ਸਨੌਰ ਦੇ ਪੀ ਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚ ਪ੍ਰਿੰਸੀਪਲ ਡਾ. ਕਰਮਜੀਤ ਕੌਰ ਨਾਲ ਚਰਨਜੀਵ ਜੋਸ਼ੀ ਵਿਦਿਆਰਥੀਆਂ ਨਾਲ। ਅਜੀਤ ਤਸਵੀਰ 08-10-2026
ਸਨੌਰ, 7 ਅਕਤੂਬਰ (ਸੋਖਲ)-ਪੀ਼. ਐੱਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਨੌਰ ਦੇ ਸਾਇੰਸ ਸਰਕਲ ਦੇ ਵਿਦਿਆਰਥੀਆਂ ਵਲੋਂ ਪ੍ਰਿੰਸੀਪਲ ਡਾ. ਕਰਮਜੀਤ ਕੌਰ ਦੀ ਅਗਵਾਈ ਹੇਠ ਜੰਗਲੀ ਜੀਵਾਂ ਤੇ ਜੈਵਿਕ ਵਿਭਿੰਨਤਾ ਦੀ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਡੀਅਰ ਪਾਰਕ ਪਟਿਆਲਾ ਵਿਖੇ ਇਕ ਰੋਜ਼ਾ ਐਕਸਪੋਜ਼ਰ ਵਿਜ਼ਿਟ ਕਰਵਾਈ ਗਈ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਜੰਗਲੀ ਜੀਵਨ ਨਾਲ ਜੋੜਨਾ ਅਤੇ ਜੈਵਿਕ ਵਿਭਿੰਨਤਾ ਦੀ ਮਹੱਤਤਾ ਬਾਰੇ ਪ੍ਰਤੱਖ ਜਾਣਕਾਰੀ ਪ੍ਰਦਾਨ ਕਰਨਾ ਸੀ। ਸਕੂਲ ਦੇ ਵਿਗਿਆਨ ਅਧਿਆਪਕ ਅਤੇ ਸਾਇੰਸ ਸਰਕਲ ਦੇ ਐਕਟੀਵਿਟੀ ਕੋਆਰਡੀਨੇਟਰ ਅਭਿਨਵ ਜੋਸ਼ੀ ਨੇ ਦੱਸਿਆ ਕਿ ਅਕਤੂਬਰ ਦੇ ਪਹਿਲੇ ਹਫ਼ਤੇ ਦੌਰਾਨ ਜੰਗਲੀ ਜੀਵ ਸੁਰੱਖਿਆ ਸੰਬੰਧੀ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਵਿਦਿਆਰਥੀਆਂ ਨੇ ਡੀਅਰ ਪਾਰਕ ਵਿਖੇ ਵੱਖ-ਵੱਖ ਜੰਗਲੀ ਜੀਵਾਂ ਦਾ ਨਿਰੀਖਣ ਕਰਦਿਆਂ ਉਨ੍ਹਾਂ ਦੇ ਰਹਿਣ-ਸਹਿਣ, ਖੁਰਾਕ, ਵਿਹਾਰ ਅਤੇ ਕੁਦਰਤੀ ਵਾਤਾਵਰਣ ਵਿੱਚ ਮਹੱਤਤਾ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਵਿਦਿਆਰਥੀਆਂ ਅਤੇ ਵਿਗਿਆਨ ਅਧਿਆਪਕਾਂ ਵੱਲੋਂ ਡੀਅਰ ਪਾਰਕ ਦੇ ਚਾਰ ਬਲੈਕਬੱਕ ਇੱਕ ਮਹੀਨੇ ਲਈ ਅਡੋਪਟ ਕਰਕੇ ਵਿਲੱਖਣ ਪਹਿਲ ਕੀਤੀ ਗਈ। ਇਸ ਉਪਰਾਲੇ ਰਾਹੀਂ ਇਹ ਸੰਦੇਸ਼ ਦਿੱਤਾ ਗਿਆ ਕਿ ਜੰਗਲੀ ਜੀਵਾਂ ਦੀ ਸੰਭਾਲ ਸਿਰਫ਼ ਜੰਗਲਾਤ ਵਿਭਾਗ ਦੀ ਨਹੀਂ, ਸਗੋਂ ਸਮਾਜ ਦੇ ਹਰ ਵਿਅਕਤੀ ਦੀ ਸਾਂਝੀ ਜ਼ਿੰਮੇਵਾਰੀ ਹੈ। ਪ੍ਰਿੰਸੀਪਲ ਡਾ. ਕਰਮਜੀਤ ਕੌਰ ਨੇ ਕਿਹਾ ਕਿ ਜੰਗਲਾਂ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਵਾਤਾਵਰਣਕ ਸੰਤੁਲਨ ਲਈ ਬੇਹੱਦ ਜ਼ਰੂਰੀ ਹੈ ਅਤੇ ਲੋਕ ਜਨਮ ਦਿਨ ਜਾਂ ਹੋਰ ਸ਼ੁਭ ਮੌਕਿਆਂ ’ਤੇ ਜੰਗਲੀ ਜੀਵਾਂ ਨੂੰ ਅਡੋਪਟ ਕਰਕੇ ਉਨ੍ਹਾਂ ਦੀ ਸੰਭਾਲ ਵਿੱਚ ਯੋਗਦਾਨ ਪਾ ਸਕਦੇ ਹਨ। ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਜੰਗਲਾਤ ਵਿਭਾਗ, ਪਟਿਆਲਾ ਵੱਲੋਂ ਸਕੂਲ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤਾ ਗਿਆ। ਇਸ ਮੌਕੇ ਬਲਾਕ ਅਫਸਰ ਅੰਮ੍ਰਿਤਪਾਲ ਸਿੰਘ, ਇੰਚਾਰਜ ਜਗਪਾਲ ਸਿੰਘ, ਇੰਚਾਰਜ ਸੰਦੀਪ ਕੌਰ, ਵਿਗਿਆਨ ਅਧਿਆਪਕ ਅਭਿਨਵ ਜੋਸ਼ੀ, ਹਰਵਿੰਦਰ ਕੌਰ ਅਤੇ ਸੋਨੀਆ ਚਹਿਲ ਮੌਜੂਦ ਸਨ।
ਪਿਛਲੀ ਖ਼ਬਰ ਜੱਜਾਂ ਤੇ ਮੁੱਖ ਜੱਜਾਂ ਦੀਆਂ ਨਿਯੁਕਤੀਆਂ ਸਮੇਂ ਹੁਕਮਰਾਨਾਂ ਦੇ ਪ੍ਰਭਾਵ ਹੇਠ ਕੋਲੋਜੀਅਮ ਵਲੋਂ ਸਿੱਖ ਕੌਮ ਨਾਲ ਵਿਤਕਰਾ ਨਿ... ਅਗਲੀ ਖ਼ਬਰ ਪੰਜਾਬੀ ‘ਵਰਸਿਟੀ ਵਿਖੇ ਪਹਿਲਾ ਪ੍ਰਿੰਸੀ. ਛਬੀਲ ਦਾਸ ਯਾਦਗਾਰੀ ਪੁਰਸਕਾਰ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।