20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਨਾਭਾ ਵਿਖੇ ਮਹਿਲਾ ਦਿਵਸ ਮੌਕੇ ਅਨੀਤਾ ਅਰੋੜਾ ਨੂੰ ਕੀਤਾ ਸਨਮਾਨਿਤ

ਨਾਭਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਮਾਜ ਸੇਵੀ ਅਨੀਤਾ ਅਰੋੜਾ ਪਤਨੀ ਦਰਸ਼ਨ ਅਰੋੜਾ ਨੂੰ ਸਨਮਾਨਿਤ ਕਰਦੇ ਹੋਏ ਸੰਸਥਾ ਦੇ ਆਗੂ | ਤਸਵੀਰ : ਜਗਨਾਰ ਸਿੰਘ ਦੁਲੱਦੀ <br/> 09-03-2026
ਨਾਭਾ, 8 ਮਾਰਚ (ਜਗਨਾਰ ਸਿੰਘ ਦੁਲੱਦੀ)-ਨਾਭਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਨਾਭਾ ਦੀ ਉੱਘੀ ਸਮਾਜ ਸੇਵਿਕਾ ਅਨੀਤਾ ਅਰੋੜਾ ਪਤਨੀ ਸਮਾਜ ਸੇਵੀ ਦਰਸ਼ਨ ਅਰੋੜਾ ਵਲੋਂ ਵਿਸ਼ੇਸ਼ ਸਹਿਯੋਗ ਲਈ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਯੋਗਾ ਮਾਹਿਰ ਟਰੇਨਰ ਕਿ੍ਸ਼ਨ ਲਾਲ (ਮੌਜੀ ਰਾਮ), ਕੇਨਰਾ ਬੈਂਕ ਦੇ ਰਾਜੇਸ਼ ਸ਼ਰਮਾ, ਉੱਘੇ ਉਦਯੋਗਪਤੀ ਸਮਾਜ ਸੇਵੀ ਦਰਸ਼ਨ ਅਰੋੜਾ, ਅਨੀਤਾ ਗਰਗ ਅਤੇ ਸੀਮਾ ਅਰੋੜਾ ਸ਼ਾਮਲ ਹੋਏ | ਇਸ ਮੌਕੇ ਕਿ੍ਸ਼ਨ ਲਾਲ, ਰਾਜੇਸ਼ ਸ਼ਰਮਾ ਅਤੇ ਸਮਾਜ ਸੇਵੀ ਦਰਸ਼ਨ ਅਰੋੜਾ ਆਦਿ ਨੇ ਸਾਂਝੇ ਤੌਰ 'ਤੇ ਕਿਹਾ ਕਿ ਕਿਸੇ ਵੀ ਦੇਸ 'ਚ ਔਰਤਾਂ ਦੀ ਮਜ਼ਬੂਤ ਸਥਿਤੀ ਉੱਥੋਂ ਦੇ ਲੋਕਤੰਤਰ ਅਤੇ ਉੱਨਤੀ ਨਾਲ ਉੱਥੋਂ ਦੇ ਵਾਸੀਆਂ ਦੀ ਮਜ਼ਬੂਤ ਮਾਨਸਿਕਤਾ ਨੂੰ ਦਰਸਾਉਂਦੀ ਹੈ | ਉਨ•ਾਂ ਕਿਹਾ ਕਿ ਸਾਨੂੰ ਮਾਣ ਹੈ, ਆਪਣੇ ਦੇਸ ਅਤੇ ਇੱਥੋਂ ਦੀਆਂ ਔਰਤਾਂ 'ਤੇ, ਜਿਨ•ਾਂ ਵਲੋਂ ਸਾਡੀ ਅਜੋਕੀ ਭੌਤਿਕ ਤਰੱਕੀ ਨਾਲ ਸਾਡੇ ਦੇਸ ਦੇ ਇਤਿਹਾਸ 'ਚ ਆਪਣਾ ਮਹੱਤਵਪੂਰਨ ਯੋਗਦਾਨ ਹੀ ਨਹੀਂ ਪਾਇਆ ਗਿਆ ਬਲਕਿ ਇਤਿਹਾਸ ਸਿਰਜਣ ਵਾਲੇ ਵੀਰ ਯੋਧਿਆਂ ਨੂੰ ਜਨਮ ਦਿੱਤਾ | ਇਸ ਮੌਕੇ ਉੱਘੀ ਸਮਾਜ ਸੇਵਿਕਾ ਅਨੀਤਾ ਅਰੋੜਾ ਨੇ ਕਿਹਾ ਕਿ ਔਰਤਾਂ ਨੂੰ ਸਵੈ-ਨਿਰਭਰ ਹੋਣ ਅਤੇ ਸਮੇਂ ਦੀਆਂ ਚੁਨੌਤੀਆਂ ਦਾ ਮੁਕਾਬਲਾ ਕਰਨ ਲਈ ਸਿੱਖਿਆ ਅਤੇ ਤੰਦਰੁਸਤੀ ਦਾ ਸੰਤੁਲਨ ਬਣਾ ਕੇ ਅੱਗੇ ਵਧਣਾ ਚਾਹੀਦਾ ਹੈ | ਇਸ ਸਮਾਗਮ ਨੂੰ ਕੌਰ ਸੈਨ ਭਾਰਦਵਾਜ, ਰਤਨ ਲਾਲ ਅਰੋੜਾ, ਦਲਵੀਰ ਸਿੰਘ, ਪਿ੍ਤਪਾਲ ਸਿੰਘ, ਕੌਂਸਲ ਮੈਡਮ, ਸੁਖਵਿੰਦਰ ਕੌਰ, ਉਰਮਿਲਾ ਦੇਵੀ, ਸੁਨੀਤਾ ਰਾਣੀ ਅਤੇ ਕਵਿਤਾ ਗਾਬਾ ਆਦਿ ਨੇ ਵੀ ਸੰਬੋਧਨ ਕੀਤਾ |
ਪਿਛਲੀ ਖ਼ਬਰ ਚੇਅਰਮੈਨ ਵਿਰਕ ਵਲੋਂ ਸਾਹਪੁਰ ਵਾਸੀਆਂ ਨਾਲ ਬੈਠਕ ਅਗਲੀ ਖ਼ਬਰ ਐਨ.ਆਰ.ਆਈ. ਖੁਰਮੀ ਪਰਿਵਾਰ ਵਲੋਂ ਪਿੰਗਲਾ ਆਸ਼ਰਮ ਸਨੌਰ ਵਿਚ ਸੇਵਾ ਲੋੜਵੰਦ ਮਰੀਜ਼ਾਂ ਲਈ ਸਹਾਇਤਾ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।