20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਐਨ.ਆਰ.ਆਈ. ਖੁਰਮੀ ਪਰਿਵਾਰ ਵਲੋਂ ਪਿੰਗਲਾ ਆਸ਼ਰਮ ਸਨੌਰ ਵਿਚ ਸੇਵਾ ਲੋੜਵੰਦ ਮਰੀਜ਼ਾਂ ਲਈ ਸਹਾਇਤਾ ਭੇਟ

ਪਿੰਗਲਾ ਆਸ਼ਰਮ ਸਨੌਰ ਵਿਚ ਸਹਾਇਤਾ ਭੇਟ ਮੌਕੇ ਐਨ.ਆਰ.ਆਈ. ਖੁਰਮੀ ਪਰਿਵਾਰ ਨੂੰ ਸਨਮਾਨਿਤ ਕਰਦੇ ਸੰਤ ਬਾਬਾ ਬਲਬੀਰ ਸਿੰਘ ਨਾਲ ਮਨਜੀਤ ਸਿੰਘ ਚੌਹਾਨ | ਅਜੀਤ ਤਸਵੀਰ <br/> 09-03-2026
ਸਨੌਰ, 8 ਮਾਰਚ (ਮੋਹਣ ਸਿੰਘ ਭੱਟੀ)-ਰਾਸ਼ਟਰੀ ਸਮਾਜ ਸੇਵੀ ਸੰਤ ਰਤਨ ਅਵਾਰਡੀ ਮਨਜੀਤ ਸਿੰਘ ਚੌਹਾਨ ਦੀ ਪੇ੍ਰਰਨਾ ਸਦਕਾ ਐਨ.ਆਰ.ਆਈ. ਪੁਨੀਤ ਕੌਰ ਖੁਰਮੀ, ਐਨ.ਆਰ.ਆਈ. ਇੰਦਰਪ੍ਰੀਤ ਸਿੰਘ ਖੁਰਮੀ, ਐਨ.ਆਰ.ਆਈ. ਲਿਵਾਨ ਸਿੰਘ ਖੁਰਮੀ ਅਤੇ ਐਨ.ਆਰ.ਆਈ. ਤਾਜਮਨ ਖੁਰਮੀ ਵਲੋਂ ਪ੍ਰਸਿੱਧ ਸਮਾਜ ਸੇਵੀ ਸੰਸਥਾ ਆਲ ਇੰਡੀਆ ਪਿੰਗਲਾ ਆਸ਼ਰਮ ਸਨੌਰ ਵਿਖੇ ਪਹੁੰਚ ਕੇ ਲੋੜਵੰਦ ਅਤੇ ਬੇਸਹਾਰਾ ਮਰੀਜ਼ਾਂ ਦੀ ਸਹਾਇਤਾ ਲਈ ਮਹੱਤਵਪੂਰਨ ਯੋਗਦਾਨ ਦਿੱਤਾ ਗਿਆ | ਇਸ ਮੌਕੇ ਐਨ.ਆਰ.ਆਈ. ਖੁਰਮੀ ਪਰਿਵਾਰ ਵਲੋਂ ਆਸ਼ਰਮ ਵਿਚ ਰਹਿੰਦੇ ਮਰੀਜ਼ਾਂ ਦੀ ਸੁਵਿਧਾ ਲਈ 100 ਬੈੱਡ ਸ਼ੀਟਾਂ, 100 ਸਰਹਾਣੇ, ਸੁੱਕਾ ਰਾਸ਼ਨ ਅਤੇ ਨਕਦ ਸਹਾਇਤਾ ਭੇਟ ਕੀਤੀ ਗਈ | ਇਸ ਦੇ ਨਾਲ ਹੀ ਉਨ੍ਹਾਂ ਵਲੋਂ ਆਸ਼ਰਮ ਵਿਚ ਰਹਿੰਦੇ ਮਰੀਜ਼ਾਂ ਨੂੰ ਮਿਠਾਈਆਂ ਵੀ ਵੰਡੀਆਂ ਗਈਆਂ | ਦਾਤਾਵਾਂ ਨੇ ਕਿਹਾ ਕਿ ਸਮਾਜ ਦੇ ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਸਹਾਇਤਾ ਕਰਨਾ ਹਰ ਮਨੁੱਖ ਦਾ ਨੈਤਿਕ ਫ਼ਰਜ਼ ਹੈ ਅਤੇ ਅਜਿਹੀਆਂ ਸੰਸਥਾਵਾਂ ਮਨੁੱਖਤਾ ਦੀ ਸੇਵਾ ਦਾ ਉੱਚਾ ਉਦਾਹਰਨ ਪੇਸ਼ ਕਰਦੀਆਂ ਹਨ | ਉਨ੍ਹਾਂ ਨੇ ਕਿਹਾ ਕਿ ਸਮਾਜ ਦੇ ਹਰ ਵਰਗ ਨੂੰ ਅੱਗੇ ਆ ਕੇ ਅਜਿਹੀਆਂ ਸੇਵਾਵਾਂ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਲੋੜਵੰਦ ਮਰੀਜ਼ਾਂ ਦੀ ਸੰਭਾਲ ਹੋਰ ਵੀ ਚੰਗੇ ਢੰਗ ਨਾਲ ਹੋ ਸਕੇ | ਇਸ ਮੌਕੇ ਪਿੰਗਲਾ ਆਸ਼ਰਮ ਦੇ ਮੁਖੀ ਸੰਤ ਬਾਬਾ ਬਲਬੀਰ ਸਿੰਘ ਨੇ ਦਾਤਾਵਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਸ਼ਰਮ ਵਿਚ ਰਹਿੰਦੇ ਬੇਸਹਾਰਾ, ਲਾਚਾਰ ਅਤੇ ਬਿਮਾਰ ਮਰੀਜ਼ਾਂ ਦੀ ਸੇਵਾ ਨਿਰੰਤਰ ਨੇਕਦਿਲੀ ਨਾਲ ਕੀਤੀ ਜਾ ਰਹੀ ਹੈ | ਉਨ੍ਹਾਂ ਨੇ ਦੱਸਿਆ ਕਿ ਆਸ਼ਰਮ ਵਿਚ ਕਈ ਅਜਿਹੇ ਮਰੀਜ਼ ਰਹਿੰਦੇ ਹਨ ਜਿਨ੍ਹਾਂ ਦੀ ਸੰਭਾਲ ਲਈ ਲਗਾਤਾਰ ਆਰਥਿਕ ਅਤੇ ਸਮਾਜਕ ਸਹਿਯੋਗ ਦੀ ਲੋੜ ਹੁੰਦੀ ਹੈ | ਉਨ੍ਹਾਂ ਨੇ ਕਿਹਾ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੀ ਇਹ ਸੇਵਾ ਕਾਰਜ ਸੁਚੱਜੇ ਢੰਗ ਨਾਲ ਚੱਲ ਰਹੇ ਹਨ ਅਤੇ ਭਵਿੱਖ ਵਿਚ ਵੀ ਸਮਾਜ ਦੇ ਸਹਿਯੋਗ ਦੀ ਲੋੜ ਰਹੇਗੀ | ਸੰਤ ਬਾਬਾ ਬਲਬੀਰ ਸਿੰਘ ਨੇ ਸਮਾਜ ਦੇ ਦਾਨੀ ਸੱਜਣਾਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਮਨੁੱਖਤਾ ਭਲਾਈ ਦੀਆਂ ਸੇਵਾਵਾਂ ਵਿਚ ਵੱਧ ਚੜ੍ਹ ਕੇ ਹਿੱਸਾ ਪਾਉਣ ਤਾਂ ਜੋ ਬੇਸਹਾਰਾ ਅਤੇ ਲੋੜਵੰਦ ਮਰੀਜ਼ਾਂ ਦੀ ਸੇਵਾ ਹੋਰ ਵਧੀਆ ਢੰਗ ਨਾਲ ਕੀਤੀ ਜਾ ਸਕੇ | ਅੰਤ ਵਿਚ ਸੰਤ ਬਾਬਾ ਬਲਬੀਰ ਸਿੰਘ ਨੇ ਪਹੁੰਚੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਸਿਰੋਪਾਉ ਸਾਹਿਬ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਰਾਸ਼ਟਰੀ ਸਮਾਜ ਸੇਵੀ ਸੰਤ ਰਤਨ ਅਵਾਰਡੀ ਮਨਜੀਤ ਸਿੰਘ ਚੌਹਾਨ ਦੇ ਨਾਲ ਬਲਵਿੰਦਰ ਸਿੰਘ, ਮਨਪ੍ਰੀਤ ਸਿੰਘ ਕੰਬੋਜ ਅਤੇ ਸੀ.ਆਈ.ਡੀ. ਪਟਿਆਲਾ ਦੇ ਏ.ਐੱਸ.ਆਈ. ਪਰਵਿੰਦਰ ਸਿੰਘ ਵੀ ਮੌਜੂਦ ਸਨ |
ਪਿਛਲੀ ਖ਼ਬਰ ਨਾਭਾ ਵਿਖੇ ਮਹਿਲਾ ਦਿਵਸ ਮੌਕੇ ਅਨੀਤਾ ਅਰੋੜਾ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਕਾਨੂੰਨ ਨਾ ਬਣਾਏ ਜਾਣ 'ਤੇ ਵੱਡੀ ਗਿਣਤੀ 'ਚ ਕਿਸਾਨ ਜਥੇਬੰਦੀਆਂ ਸੰਘਰਸ਼ ਦੀ ਹਮਾਇਤ 'ਚ ਪਹੁੰਚ ਜਾਣਗੀਆਂ-ਡੱਲੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।