11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਬਾਬਾ ਦਿੱਤ ਮੱਲ ਸ਼ਹੀਦ ਦੀ ਯਾਦ ’ਚ ਸਾਲਾਨਾ ਜੋੜ ਮੇਲਾ 16 ਨੂੰ

ਰਾਮ ਤੀਰਥ, 10 ਅਗਸਤ (ਧਰਵਿੰਦਰ ਸਿੰਘ ਔਲਖ)-ਪਿੱਪਲੀ ਸਾਹਿਬ ਦੀ ਜੰਗ ਸਮੇਂ ਮੁਗਲਸ ਖਾਂ ਜਰਨੈਲ ਦੀ 8000 ਫੌਜ ਨਾਲ ਆਪਣੇ ਸਾਥੀ ਸਿੰਘਾਂ ਸਮੇਤ ਲੜਦੇ ਹੋਏ ਮੈਦਾਨ-ਏ-ਜੰਗ ਵਿਚ ਸ਼ਹੀਦੀ ਜਾਮ ਪੀਣ ਵਾਲੇ ਬਾਬਾ ਦਿੱਤ ਮੱਲ ਸ਼ਹੀਦ ਦੀ ਯਾਦ ਵਿਚ ਤਿੰਨ ਰੋਜ਼ਾ ਸ਼ਹੀਦੀ ਸਾਲਾਨਾ ਜੋੜ ਮੇਲਾ 14 ਤੋਂ 16 ਅਗਸਤ ਤੱਕ ਪਿੰਡ ਖਿਆਲਾ ਵਿਖੇ ਬੜੀ ਸ਼ਰਧਾ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਲਖਵਿੰਦਰ ਸਿੰਘ ਖਿਆਲਾ ਅਤੇ ਹੈੱਡ ਗ੍ਰੰਥੀ ਬਾਬਾ ਦਇਆ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਪਿਛਲੇ ਇਕ ਮਹੀਨੇ ਤੋਂ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਹੋਏ ਹਨ, ਜਿਨ੍ਹਾਂ ਦੇ ਭੋਗ 16 ਅਗਸਤ, ਦਿਨ ਐਤਵਾਰ ਨੂੰ ਪੈਣਗੇ।

ਅਜੀਤ ਡੈਸਕ 11-08-2026
ਰਾਮ ਤੀਰਥ, 10 ਅਗਸਤ (ਧਰਵਿੰਦਰ ਸਿੰਘ ਔਲਖ)-ਪਿੱਪਲੀ ਸਾਹਿਬ ਦੀ ਜੰਗ ਸਮੇਂ ਮੁਗਲਸ ਖਾਂ ਜਰਨੈਲ ਦੀ 8000 ਫੌਜ ਨਾਲ ਆਪਣੇ ਸਾਥੀ ਸਿੰਘਾਂ ਸਮੇਤ ਲੜਦੇ ਹੋਏ ਮੈਦਾਨ-ਏ-ਜੰਗ ਵਿਚ ਸ਼ਹੀਦੀ ਜਾਮ ਪੀਣ ਵਾਲੇ ਬਾਬਾ ਦਿੱਤ ਮੱਲ ਸ਼ਹੀਦ ਦੀ ਯਾਦ ਵਿਚ ਤਿੰਨ ਰੋਜ਼ਾ ਸ਼ਹੀਦੀ ਸਾਲਾਨਾ ਜੋੜ ਮੇਲਾ 14 ਤੋਂ 16 ਅਗਸਤ ਤੱਕ ਪਿੰਡ ਖਿਆਲਾ ਵਿਖੇ ਬੜੀ ਸ਼ਰਧਾ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਲਖਵਿੰਦਰ ਸਿੰਘ ਖਿਆਲਾ ਅਤੇ ਹੈੱਡ ਗ੍ਰੰਥੀ ਬਾਬਾ ਦਇਆ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਪਿਛਲੇ ਇਕ ਮਹੀਨੇ ਤੋਂ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਹੋਏ ਹਨ, ਜਿਨ੍ਹਾਂ ਦੇ ਭੋਗ 16 ਅਗਸਤ, ਦਿਨ ਐਤਵਾਰ ਨੂੰ ਪੈਣਗੇ। 15 ਅਗਸਤ ਦੀ ਰਾਤ ਸ਼ਨੀਵਾਰ ਨੂੰ ਰੈਣ ਸੁਬਾਈ ਕੀਰਤਨ ਸਜਾਏ ਜਾਣਗੇ। 16 ਅਗਸਤ ਨੂੰ ਅਖੰਡ ਪਾਠ ਦੇ ਭੋਗ ਉਪਰੰਤ ਸਜਾਏ ਜਾਣ ਵਾਲੇ ਭਾਰੀ ਦੀਵਾਨ ਵਿਚ ਭਾਈ ਬਲਬੀਰ ਸਿੰਘ ਪਾਰਸ, ਭਾਈ ਸੁਖਬੀਰ ਸਿੰਘ ਗੁਰੂ ਨਾਨਕ ਦਲ, ਡਾ. ਲਖਵਿੰਦਰ ਸਿੰਘ ਰਾਏ, ਭਾਈ ਦਵਿੰਦਰ ਸਿੰਘ ਗੋਇੰਦਵਾਲ ਸਾਹਿਬ, ਬਾਬਾ ਕਸ਼ਮੀਰ ਸਿੰਘ ਕੋਹਾਲਾ, ਭਾਈ ਯੋਧਾ ਸਿੰਘ ਖਿਆਲਾ, ਭਾਈ ਕਸ਼ਮੀਰ ਸਿੰਘ ਰਡਾਲਾ, ਭਾਈ ਅਵਤਾਰ ਸਿੰਘ ਖਿਆਲਾ ਦੇ ਕਵੀਸ਼ਰੀ ਅਤੇ ਢਾਡੀ ਜਥੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ। ਪਿੰਡ ਖਿਆਲਾ ਕਲਾਂ ਦੇ ਸਰਪੰਚ ਮੁਖਵਿੰਦਰ ਸਿੰਘ ਅਤੇ ਖਿਆਲਾ ਖੁਰਦ ਦੇ ਸਰਪੰਚ ਹਰਵਿੰਦਰ ਸਿੰਘ ਸ਼ਾਹ ਨੇ ਦੱਸਿਆ ਕਿ ਦੀਵਾਨ ਦੀ ਸਮਾਪਤੀ ਉਪਰੰਤ ਸ਼ਾਮ ਨੂੰ ਭਾਈ ਲੱਧੂ ਕਬੱਡੀ ਕਲੱਬ ਅਤੇ ਪੰਜਾਬ ਲਾਈਨ ਕਬੱਡੀ ਕਲੱਬ ਮਾਝਾ ਦੀਆਂ ਟੀਮਾਂ ਦਰਮਿਆਨ ਕਬੱਡੀ ਦੇ ਮੈਚ ਵੀ ਕਰਵਾਈ ਜਾਣਗੇ।
ਪਿਛਲੀ ਖ਼ਬਰ ਹਲਕਾ ਮਜੀਠਾ ਦੇ ਪਿੰਡਾਂ ’ਚ ਵਿਕਾਸ ਕਾਰਜਾਂ ’ਚ ਹੋਰ ਤੇਜ਼ੀ ਲਿਆਂਦੀ ਜਾਵੇਗੀ-ਤਲਬੀਰ ਗਿੱਲ ਅਗਲੀ ਖ਼ਬਰ ਪਿੰਡ ਧੌਲ ਕਲਾਂ ਵਿਖੇ ਸਾਲਾਨਾ ਜੋੜ ਮੇਲਾ ਬਾਬਾ ਸੂਰਤੀਆ 17 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।