28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਸਿੱਖ ਜਥੇ ’ਚੋਂ ਗਾਇਬ ਹੋਇਆ ਇਕ ਸਿੱਖ ਸ਼ਰਧਾਲੂ ਸਰਗੋਧਾ ਤੋਂ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਪੁੱਜਾ

ਅਟਾਰੀ ਸਰਹੱਦ, ਅੰਮ੍ਰਿਤਸਰ 28 ਨਵੰਬਰ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਪਾਕਿਸਤਾਨ ਗਏ ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥੇ ਵਿਚੋਂ ਗਾਇਬ ਹੋਏ ਤਿੰਨ ਭਾਰਤੀ ਸ਼ਰਧਾਲੂਆਂ ਵਿਚੋਂ ਇਕ ਭਾਰਤੀ ਸ਼ਰਧਾਲੂ ਬੀਤੀ ਰਾਤ ਸਰਗੋਧਾ ਤੋਂ ਹੁੰਦਾ ਹੋਇਆ ਦੇਰ ਰਾਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਪਾਕਿਸਤਾਨ ਵਿਖੇ ਪੁੱਜ ਗਿਆ ਹੈ,

ਅਜੀਤ ਡੈਸਕ 28-11-2026

ਅਟਾਰੀ ਸਰਹੱਦ, ਅੰਮ੍ਰਿਤਸਰ 28 ਨਵੰਬਰ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਪਾਕਿਸਤਾਨ ਗਏ ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥੇ ਵਿਚੋਂ ਗਾਇਬ ਹੋਏ ਤਿੰਨ ਭਾਰਤੀ ਸ਼ਰਧਾਲੂਆਂ ਵਿਚੋਂ ਇਕ ਭਾਰਤੀ ਸ਼ਰਧਾਲੂ ਬੀਤੀ ਰਾਤ ਸਰਗੋਧਾ ਤੋਂ ਹੁੰਦਾ ਹੋਇਆ ਦੇਰ ਰਾਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਪਾਕਿਸਤਾਨ ਵਿਖੇ ਪੁੱਜ ਗਿਆ ਹੈ, ਜਿੱਥੇ ਭਾਰਤੀ ਸ਼ਰਧਾਲੂ ਬਿਕਰ ਸਿੰਘ ਪੁੱਤਰ ਗੁਰਦਾਸ ਰਾਮ ਵਾਸੀ ਖੋਖੇਵਾਲ ਫਲੋਰ ਜਲੰਧਰ ਤੋਂ ਪਾਕਿਸਤਾਨੀ ਸੂਹੀਆ ਏਜੰਸੀਆਂ ਦੇ ਅਧਿਕਾਰੀ ਕਰਮਚਾਰੀ ਬਰੀਕੀ ਨਾਲ ਪੁੱਛਗਿੱਛ ਕਰਦੇ ਹੋਏ ਜਾਣਕਾਰੀ ਹਾਸਿਲ ਕਰ ਰਹੇ ਹਨ ਕਿ ਉਹ ਸ੍ਰੀ ਨਨਕਾਣਾ ਸਾਹਿਬ ਤੋਂ ਗਾਇਬ ਹੋਣ ਸਮੇਂ ਕਿਸ ਦੇ ਨਾਲ ਸਰਗੋਧੇ ਵੱਲ ਨੂੰ ਗਿਆ ਤੇ ਉੱਥੇ ਉਸ ਦੇ ਕੀ ਸੰਪਰਕ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਸਰਗੋਧਾ ਦੇ ਨਜ਼ਦੀਕ ਇਕ ਪਿੰਡ ਵਿਖੇ ਪੀਰ ਉਸਮਾਨ ਦੀ ਦਰਗਾਹ ’ਤੇ ਚਲੇ ਗਿਆ ਸੀ ਜਿੱਥੋਂ ਉਹ ਬੀਤੀ ਰਾਤ ਚੱਲ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਪਾਕਿਸਤਾਨ ਵਿਖੇ ਭਾਰਤੀ ਸਿੱਖ ਸ਼ਰਧਾਲੂਆਂ ਦੇ ਜੱਥੇ ਵਿਚ ਸ਼ਾਮਿਲ ਹੋ ਗਿਆ ਹੈ।

ਅਗਲੀ ਖ਼ਬਰ ਜੰਮੂ ਕਸ਼ਮੀਰ: ਬਾਰਾਮੂਲਾ ’ਚ ਭਿਆਨਕ ਸੜਕ ਹਾਦਸਾ, ਚਾਰ ਦੀ ਮੌਤ