ਕਿਰਤੀ ਕਿਸਾਨ ਯੂਨੀਅਨ ਵਲੋਂ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ
-ਮਾਮਲਾ ਰੱਖ ਓਠੀਆਂ ਤੋਂ ਕੜਿਆਲ ਪਿੰਡ ਨੂੰ ਪਾਣੀ ਦੀ ਨਿਕਾਸੀ ਲਈ ਪਾਈਪ ਪਾਉਣ ਦਾ- ਓਠੀਆਂ, 27 ਨਵੰਬਰ (ਗੁਰਵਿੰਦਰ ਸਿੰਘ ਛੀਨਾ)-ਨਜਦੀਕ ਪੈਂਦੇ ਪਿੰਡ ਰੱਖ ਓਠੀਆਂ ਤੋਂ ਕੜਿਆਲ ਪਿੰਡ ਵੱਲ ਨੂੰ ਨਿਕਾਸੀ ਪਾਣੀ ਵਾਲੇ ਪਾਈਪ ਪਾਉਣ ਕਾਰਨ ਪਿੰਡ ਕੜਿਆਲ ਦੇ ਵਾਸੀਆਂ ਦਾ ਨੁਕਸਾਨ ਹੋਣ ਦੇ ਡਰ ਕਾਰਨ ਅੱਜ ਪਾਣੀ ਦੇ ਨਿਕਾਸੀ ਨਾਲੇ ਲਈ ਸਰਕਾਰ ਦੇ ਅਧਿਕਾਰੀ ਪਾਈਪ ਪਾਉਣ ਲਈ ਇਥੇ ਪਹੁੰਚੇ ਤਾਂ ਉਨ੍ਹਾਂ ਦਾ ਵਿਰੋਧ ਕਰਨ ਲਈ ਕੜਿਆਲ ਪਿੰਡ ਵਾਸੀਆਂ ਵਲੋਂ ਕਿਰਤੀ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਸਰਕਾਰ ਦੇ ਖਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਉਨ੍ਹਾਂ ਨੂੰ ਪਾਈਪ ਪਾਉਣ ਤੋਂ ਰੋਕਿਆ ਗਿਆ। ਉਨ੍ਹਾਂ ਨੂੰ ਬੇਰੰਗ ਵਾਪਸ ਪਰਤਣਾ ਪਿਆ।
ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਦੇ ਹੋਏ। ਤਸਵੀਰ : ਗੁਰਵਿੰਦਰ ਸਿੰਘ ਛੀਨਾ
28-11-2026
ਓਠੀਆਂ, 27 ਨਵੰਬਰ (ਗੁਰਵਿੰਦਰ ਸਿੰਘ ਛੀਨਾ)-ਨਜਦੀਕ ਪੈਂਦੇ ਪਿੰਡ ਰੱਖ ਓਠੀਆਂ ਤੋਂ ਕੜਿਆਲ ਪਿੰਡ ਵੱਲ ਨੂੰ ਨਿਕਾਸੀ ਪਾਣੀ ਵਾਲੇ ਪਾਈਪ ਪਾਉਣ ਕਾਰਨ ਪਿੰਡ ਕੜਿਆਲ ਦੇ ਵਾਸੀਆਂ ਦਾ ਨੁਕਸਾਨ ਹੋਣ ਦੇ ਡਰ ਕਾਰਨ ਅੱਜ ਪਾਣੀ ਦੇ ਨਿਕਾਸੀ ਨਾਲੇ ਲਈ ਸਰਕਾਰ ਦੇ ਅਧਿਕਾਰੀ ਪਾਈਪ ਪਾਉਣ ਲਈ ਇਥੇ ਪਹੁੰਚੇ ਤਾਂ ਉਨ੍ਹਾਂ ਦਾ ਵਿਰੋਧ ਕਰਨ ਲਈ ਕੜਿਆਲ ਪਿੰਡ ਵਾਸੀਆਂ ਵਲੋਂ ਕਿਰਤੀ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਸਰਕਾਰ ਦੇ ਖਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਉਨ੍ਹਾਂ ਨੂੰ ਪਾਈਪ ਪਾਉਣ ਤੋਂ ਰੋਕਿਆ ਗਿਆ। ਉਨ੍ਹਾਂ ਨੂੰ ਬੇਰੰਗ ਵਾਪਸ ਪਰਤਣਾ ਪਿਆ। ਇਸ ਸੰਬੰਧੀ ਪਿੰਡ ਕੜਿਆਲ ਦੇ ਕਿਰਤੀ ਕਿਸਾਨ ਯੂਨੀਅਨ ਦੇ ਕਿਸਾਨ ਆਗੂ ਖਜਾਨਚੀ ਮੇਜਰ ਸਿੰਘ ਨੇ ਦੱਸਿਆ ਕਿ ਬਰਸਾਤਾ ਦੇ ਦਿਨਾਂ ਵਿਚ ਇਸ ਪਾਸੇ ਤੋਂ ਸਾਡੇ ਪਿੰਡ ਵੱਲ ਨੂੰ ਪਾਣੀ ਆਉਣ ਕਾਰਨ ਸਾਡੇ ਪਿੰਡ ਦੇ ਸਰਕਾਰੀ ਸਕੂਲ ਅਤੇ ਸਾਰੇ ਪਿੰਡ ਦਾ ਭਾਰੀ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਜਦੋਂ ਨਹਿਰ ਦਾ ਸੂਆ ਪੱਕਾ ਹੋਇਆ ਸੀ ਉਸ ਸਮੇਂ ਨਹਿਰੀ ਵਿਭਾਗ ਵਲੋਂ ਨਹਿਰ ’ਚ ਪੁਲੀਆਂ ਨਾ ਬਣਾਉਣ ਕਾਰਨ ਪਾਣੀ ਦਾ ਨਿਕਾਸ ਸਹੀ ਨਹੀਂ ਹੁੰਦਾ, ਜਿਸ ਕਾਰਨ ਪਾਣੀ ਦੇ ਨਿਕਾਸ ਲਈ ਪਿੰਡ ਕੜਿਆਲ ਵੱਲ ਨੂੰ ਪਾਣੀ ਦਾ ਵਹਾਅ ਕੀਤਾ ਜਾ ਰਿਹਾ ਹੈ, ਜਿਸ ਨਾਲ ਸਾਡੇ ਪਿੰਡ ਦਾ ਕਾਫੀ ਨੁਕਸਾਨ ਹੋਣ ਦਾ ਡਰ ਹੈ। ਉਨ੍ਹਾਂ ਮੰਗ ਕੀਤੀ ਕਿ ਨਹਿਰ ਵਿਚ ਪਿੱਛੇ ਪੁਲੀਆਂ ਬਣਾਈਆਂ ਜਾਣ ਤਾਂ ਜੋ ਇਸ ਦਾ ਕੋਈ ਹੱਲ ਹੋ ਸਕੇ। ਇਸ ਸੰਬੰਧੀ ਰੱਖ ਓਠੀਆਂ ਦੇ ਕਿਸਾਨਾਂ ਜਿਨ੍ਹਾਂ ਦੀਆਂ ਜ਼ਮੀਨਾਂ ਹਨ ਉਨ੍ਹਾਂ ਦੱਸਿਆ ਕੇ ਇੱਥੇ ਬਰਸਾਤਾਂ ਦੇ ਦਿਨਾ ਪਾਣੀ ਆਉਣ ਨਾਲ ਸਾਡੀਆਂ ਫਸਲਾਂ ਦਾ ਕਾਫੀ ਨੁਕਸਾਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਇਸ ਸੰਬੰਧੀ ਇਹ ਕੇਸ ਹਾਈਕੋਰਟ ਤੱਕ ਪਹੁੰਚਾਇਆ, ਇਹ ਕੇਸ ਸਾਡੇ ਹੱਕ ਵਿਚ ਹੋ ਗਿਆ। ਸਾਨੂੰ ਪਿੰਡ ਕੜਿਆਲ ਵਾਲੇ ਪਾਣੀ ਲਈ ਪਾਈਪਾਂ ਨਹੀਂ ਪਾਉਣ ਦਿੰਦੇ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਡਾ ਮਸਲਾ ਹੱਲ ਕੀਤਾ ਜਾਵੇ। ਇਸ ਮੌਕੇ ’ਤੇ ਸੂਬਾ ਮੀਤ ਪ੍ਰਧਾਨ ਜੇਤਿੰਦਰ ਸਿੰਘ ਛੀਨਾ, ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਛੀਨਾ, ਜ਼ਿਲ੍ਹਾ ਮੀਤ ਪ੍ਰਧਾਨ ਸਤਨਾਮ ਝੰਡੇਰ, ਮੇਜਰ ਸਿੰਘ, ਵਿਜੇ ਸ਼ਾਹ ਧਾਰੀਵਾਲ, ਤਸਵੀਰ ਸਿੰਘ ਘੜਿਆਲ ਵਜ਼ੀਰ ਸਿੰਘ ਕੜਿਆਲ, ਬੀਰ ਸਿੰਘ ਬੱਗਾ ਆਦਿ ਹਾਜ਼ਰ ਸਨ।