ਸੱਚਰ ਵਲੋਂ ਪਾਰਟੀ ਲਈ ਕੀਤੀ ਜਾ ਰਹੀ ਮਿਹਨਤ ਸਦਕਾ ਹਲਕੇ ਦੇ ਲੋਕ ਚਟਾਨ ਵਾਂਗ ਖੜ੍ਹੇ- ਰਾਜੂ ਭੀਲੋਵਾਲ
ਜੇਠੂਵਾਲ, 27 ਨਵੰਬਰ (ਮਿੱਤਰਪਾਲ ਸਿੰਘ ਰੰਧਾਵਾ)-ਕਾਂਗਰਸ ਪਾਰਟੀ ਮਜੀਠਾ ਹਲਕਾ ਦੇ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਪਿਛਲੇ 30 ਸਾਲਾਂ ਤੋਂ ਹਲਕਾ ਮਜੀਠਾ ਵਿਚ ਪਾਰਟੀ ਲਈ ਦਿਨ ਰਾਤ ਕੀਤੀ ਜਾ ਰਹੀ ਮਿਹਨਤ ਤੇ ਲੋਕ ਸੇਵਾਵਾਂ ਸਦਕਾ ਹਲਕਾ ਮਜੀਠਾ ਦੇ ਲੋਕ ਤੇ ਕਾਂਗਰਸੀ ਵਰਕਰ ਸੱਚਰ ਨਾਲ ਚਟਾਨ ਵਾਂਗ ਖੜੇ ਅਤੇ ਪਾਰਟੀ ਦੀ ਸੇਵਾ ਲਈ ਲੋਕ ਡੱਟ ਕੇ ਹਮਾਇਤ ਦੇ ਰਹੇ । ਉਕਤ ਸ਼ਬਦਾਂ ਦਾ ਪ੍ਰਗਟਾਵਾ ਮਜੀਠਾ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਬਲਾਕ ਸੰਮਤੀ ਦੇ ਚੇਅਰਮੈਨ ਗੁਰਮੀਤ ਸਿੰਘ ਰਾਜੂ ਭੀਲੋਵਾਲ ਨੇ ਕੀਤਾ ਭੀਲੋਵਾਲ ਨੇ ਕਿਹਾ ਕਿ ਸੱਚਰ ਨੇ ਔਖੇ ਤੋਂ ਔਖੇ ਸਮੇਂ ਵਿਚ ਵੀ ਹਲਕੇ ਦੇ ਲੋਕਾਂ ਅਤੇ ਕਾਂਗਰਸੀ ਵਰਕਰਾਂ ਦਾ ਸਾਥ ਨਹੀਂ ਛੱਡਿਆ ਜਦੋਂ ਕਈ ਲੋਕ ਸਿਆਸੀ ਲਾਹੇ ਲਈ ਪਾਰਟੀ ਤੋਂ ਦੂਰੀ ਬਣਾ ਰਹੇ ਸਨ, ਪਰ ਸੱਚਰ ਨੇ ਹਮੇਸ਼ਾ ਪਾਰਟੀ ਅਤੇ ਵਰਕਰਾਂ ਨਾਲ ਡਟ ਕੇ ਖੜ੍ਹੇ ਹੋ ਕੇ ਮਾੜੇ ਸਮੇਂ ਵਿਚ ਵਰਕਰਾਂ ਨਾਲ ਚਟਾਨ ਵਾਂਗ ਖੜੇ ਹੋਣ ਦਾ ਸਬੂਤ ਦਿੱਤਾ ।
ਜੇਠੂਵਾਲ, 27 ਨਵੰਬਰ (ਮਿੱਤਰਪਾਲ ਸਿੰਘ ਰੰਧਾਵਾ)-ਕਾਂਗਰਸ ਪਾਰਟੀ ਮਜੀਠਾ ਹਲਕਾ ਦੇ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਪਿਛਲੇ 30 ਸਾਲਾਂ ਤੋਂ ਹਲਕਾ ਮਜੀਠਾ ਵਿਚ ਪਾਰਟੀ ਲਈ ਦਿਨ ਰਾਤ ਕੀਤੀ ਜਾ ਰਹੀ ਮਿਹਨਤ ਤੇ ਲੋਕ ਸੇਵਾਵਾਂ ਸਦਕਾ ਹਲਕਾ ਮਜੀਠਾ ਦੇ ਲੋਕ ਤੇ ਕਾਂਗਰਸੀ ਵਰਕਰ ਸੱਚਰ ਨਾਲ ਚਟਾਨ ਵਾਂਗ ਖੜੇ ਅਤੇ ਪਾਰਟੀ ਦੀ ਸੇਵਾ ਲਈ ਲੋਕ ਡੱਟ ਕੇ ਹਮਾਇਤ ਦੇ ਰਹੇ । ਉਕਤ ਸ਼ਬਦਾਂ ਦਾ ਪ੍ਰਗਟਾਵਾ ਮਜੀਠਾ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਬਲਾਕ ਸੰਮਤੀ ਦੇ ਚੇਅਰਮੈਨ ਗੁਰਮੀਤ ਸਿੰਘ ਰਾਜੂ ਭੀਲੋਵਾਲ ਨੇ ਕੀਤਾ ਭੀਲੋਵਾਲ ਨੇ ਕਿਹਾ ਕਿ ਸੱਚਰ ਨੇ ਔਖੇ ਤੋਂ ਔਖੇ ਸਮੇਂ ਵਿਚ ਵੀ ਹਲਕੇ ਦੇ ਲੋਕਾਂ ਅਤੇ ਕਾਂਗਰਸੀ ਵਰਕਰਾਂ ਦਾ ਸਾਥ ਨਹੀਂ ਛੱਡਿਆ ਜਦੋਂ ਕਈ ਲੋਕ ਸਿਆਸੀ ਲਾਹੇ ਲਈ ਪਾਰਟੀ ਤੋਂ ਦੂਰੀ ਬਣਾ ਰਹੇ ਸਨ, ਪਰ ਸੱਚਰ ਨੇ ਹਮੇਸ਼ਾ ਪਾਰਟੀ ਅਤੇ ਵਰਕਰਾਂ ਨਾਲ ਡਟ ਕੇ ਖੜ੍ਹੇ ਹੋ ਕੇ ਮਾੜੇ ਸਮੇਂ ਵਿਚ ਵਰਕਰਾਂ ਨਾਲ ਚਟਾਨ ਵਾਂਗ ਖੜੇ ਹੋਣ ਦਾ ਸਬੂਤ ਦਿੱਤਾ । ਹੁਣ 2027 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਕੁਝ ਲੋਕ ਮੁੜ ਸਿਆਸੀ ਦਾਅਵੇ ਕਰ ਰਹੇ ਹਨ, ਪਰ ਮਜੀਠਾ ਦੇ ਸੂਝਵਾਨ ਲੋਕ ਕਿਸੇ ਦੇ ਦਾਅਵਿਆਂ ਵਿਚ ਆਉਣ ਵਾਲੇ ਨਹੀਂ ਲੋਕਾਂ ਨੇ ਦੇਖਿਆ ਹੈ ਕਿ ਕੌਣ ਉਨ੍ਹਾਂ ਦੇ ਦੁੱਖ-ਸੁੱਖ ਵਿਚ ਖੜ੍ਹਿਆ ਅਤੇ ਕੌਣ ਸਿਰਫ਼ ਆਪਣੇ ਸਿਆਸੀ ਹਿੱਤਾਂ ਲਈ ਸਰਗਰਮ ਰਿਹਾ। ਭੀਲੋਵਾਲ ਨੇ ਕਿਹਾ ਕਿ ਇਸ ਵਾਰ ਮਜੀਠਾ ਵਿਚ ਸੱਚਰ ਦੀ ਅਗਵਾਈ ਹੇਠ ਕਾਂਗਰਸੀ ਵਰਕਰ ਪੂਰੀ ਇਕਜੁੱਟਤਾ ਨਾਲ ਮੈਦਾਨ ਵਿਚ ਹਨ। ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਜਿੰਨੇ ਮਰਜ਼ੀ ਦਾਅਵੇ ਕਰ ਲੈਣ, ਮਜੀਠਾ ਦੇ ਲੋਕਾਂ ਦਾ ਫ਼ੈਸਲਾ ਅਤੇ ਵਰਕਰਾਂ ਦੀ ਮਿਹਨਤ ਉਨ੍ਹਾਂ ਦੇ ਸਾਰੇ ਭਰਮ-ਭੁਲੇਖੇ ਦੂਰ ਕਰ ਦੇਵੇਗੀ। ਇਸ ਮੌਕੇ ਰਣਜੀਤ ਸਿੰਘ ਰਾਣਾਅਰਜਨ ਮਾਂਗਾ, ਪ੍ਰਗਟ ਸਿੰਘ ਚੰਨਣਕੇ, ਬਲਜੀਤ ਸਿੰਘ ਵਿਰਕ ਸੋਹੀਆ ਕਲਾਂ, ਡਾ. ਮੋਹਨ ਸਿੰਘ ਕੱਥੂਨੰਗਲ, ਸੁਲੱਖਣ ਸਿੰਘ ਕੱਥੂ ਨੰਗਲ, ਡਾ. ਸ਼ਖਵਿੰਦਰ ਸਿੰਘ ਰੰਧਾਵਾ, ਸੰਤੋਖ ਸਿੰਘ ਭੋਆ ਚੱਕੀ ਵਾਲਾ, ਡਾ. ਭੁਪਿੰਦਰ ਸਿੰਘ ਸੱਚਰ, ਰੇਸ਼ਮ ਸਿੰਘ ਗਿੱਲ ਲੁੱਧੜ, ਡਾ. ਕੁਲਵਿੰਦਰ ਸਿੰਘ ਭੋਆ ਸਮੇਤ ਹੋਰ ਕਾਂਗਰਸੀ ਵਰਕਰ ਸ਼ਾਮਿਲ ਸਨ।