11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਪਿੰਡ ਧੌਲ ਕਲਾਂ ਵਿਖੇ ਸਾਲਾਨਾ ਜੋੜ ਮੇਲਾ ਬਾਬਾ ਸੂਰਤੀਆ 17 ਨੂੰ

ਰਾਮ ਤੀਰਥ, 10 ਅਗਸਤ (ਧਰਵਿੰਦਰ ਸਿੰਘ ਔਲਖ)- ਪਿੰਡ ਧੌਲ ਕਲਾਂ ਵਿਖੇ ਗੁਰਦੁਆਰਾ ਧੰਨ ਬਾਬਾ ਸੂਰਤੀਆ ਦੇ ਪਵਿੱਤਰ ਅਸਥਾਨ ’ਤੇ ਸਾਲਾਨਾ ਜੋੜ ਮੇਲਾ 17 ਅਗਸਤ ਨੂੰ ਮਨਾਇਆ ਜਾ ਰਿਹਾ ਹੈ । ਇਸ ਸਬੰਧੀ ਹੈੱਡ ਗ੍ਰੰਥੀ ਸੁਖਬੀਰ ਸਿੰਘ ਅਤੇ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਪਿੰਡ ਧੌਲ ਕਲਾਂ, ਧੌਲ ਖੁਰਦ ਅਤੇ ਗੌਂਸਾਬਾਦ ਦੀਆਂ ਸਮੂਹ ਸਾਧ-ਸੰਗਤਾਂ ਵਲੋਂ ਸਾਂਝੇ ਰੂਪ ਵਿਚ ਹਰ ਸਾਲ ਇਹ ਜੋੜ ਮੇਲਾ ਕਰਵਾਇਆ ਜਾਂਦਾ ਹੈ।

ਅਜੀਤ ਡੈਸਕ 11-08-2026
ਰਾਮ ਤੀਰਥ, 10 ਅਗਸਤ (ਧਰਵਿੰਦਰ ਸਿੰਘ ਔਲਖ)- ਪਿੰਡ ਧੌਲ ਕਲਾਂ ਵਿਖੇ ਗੁਰਦੁਆਰਾ ਧੰਨ ਬਾਬਾ ਸੂਰਤੀਆ ਦੇ ਪਵਿੱਤਰ ਅਸਥਾਨ ’ਤੇ ਸਾਲਾਨਾ ਜੋੜ ਮੇਲਾ 17 ਅਗਸਤ ਨੂੰ ਮਨਾਇਆ ਜਾ ਰਿਹਾ ਹੈ । ਇਸ ਸਬੰਧੀ ਹੈੱਡ ਗ੍ਰੰਥੀ ਸੁਖਬੀਰ ਸਿੰਘ ਅਤੇ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਪਿੰਡ ਧੌਲ ਕਲਾਂ, ਧੌਲ ਖੁਰਦ ਅਤੇ ਗੌਂਸਾਬਾਦ ਦੀਆਂ ਸਮੂਹ ਸਾਧ-ਸੰਗਤਾਂ ਵਲੋਂ ਸਾਂਝੇ ਰੂਪ ਵਿਚ ਹਰ ਸਾਲ ਇਹ ਜੋੜ ਮੇਲਾ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 15 ਅਗਸਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 17 ਅਗਸਤ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਉਪਰੰਤ ਖੁੱਲ੍ਹੇ ਦੀਵਾਨ ਸਜਾਏ ਜਾਣਗੇ, ਜਿਸ ਦੌਰਾਨ ਹਜ਼ੂਰੀ ਰਾਗੀ, ਕਥਾਵਾਚਕ, ਕਵੀਸ਼ਰੀ ਅਤੇ ਢਾਡੀ ਜਥੇ ਗੁਰਬਾਣੀ, ਕਥਾ ਅਤੇ ਵਾਰਾਂ ਰਾਹੀਂ ਸੰਗਤਾਂ ਨੂੰ ਨਾਮ-ਸਿਮਰਨ ਨਾਲ ਜੋੜਨਗੇ । ਪ੍ਰਬੰਧਕਾਂ ਨੇ ਦੱਸਿਆ ਕਿ ਮੇਲੇ ਦੌਰਾਨ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ, ਦਿਲਰਾਜ ਸਿੰਘ ਸਰਕਾਰੀਆ ਸਮੇਤ ਵੱਖ-ਵੱਖ ਧਾਰਮਿਕ ਤੇ ਰਾਜਨੀਤਿਕ ਸ਼ਖ਼ਸੀਅਤਾਂ ਵੀ ਹਾਜ਼ਰੀ ਭਰਨਗੀਆਂ। ਇਸ ਮੌਕੇ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਦੀ ਕਾਰ ਸੇਵਾ ਵੀ ਜਾਰੀ ਰਹੇਗੀ । ਮੇਲੇ ਦੌਰਾਨ ਮੁਫ਼ਤ ਮੈਡੀਕਲ ਕੈਂਪ ਲਗਾਏ ਜਾਣਗੇ। ਦੇਰ ਸ਼ਾਮ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਬਾਬਾ ਦਇਆ ਸਿੰਘ ਸੁਰ ਸਿੰਘ ਅਤੇ ਮਾਝਾ ਕਲੱਬ ਕਰਿਆਲਾ ਦੀਆਂ ਟੀਮਾਂ ਦਰਮਿਆਨ ਕਬੱਡੀ ਕੱਪ ਵੀ ਕਰਵਾਇਆ ਜਾਵੇਗਾ।
ਪਿਛਲੀ ਖ਼ਬਰ ਬਾਬਾ ਦਿੱਤ ਮੱਲ ਸ਼ਹੀਦ ਦੀ ਯਾਦ ’ਚ ਸਾਲਾਨਾ ਜੋੜ ਮੇਲਾ 16 ਨੂੰ ਅਗਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਪਿੰਡ ਸਿੰਘਪੁਰਾ ਵਿਖੇ 5 ਮੈਂਬਰੀ ਕਮੇਟੀ ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।