ਬਾਬਾ ਬਕਾਲਾ ਸਾਹਿਬ, 26 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਮਾਨਵਤਾ ਦੇ ਭਲੇ ਲਈ ਕਾਰਜਸ਼ੀਲ ਸਮਾਜ ਸੇਵੀ ਸੰਸਥਾ, ਹਿੰਦ ਦੀ ਚਾਦਰ ਬਿਰਧ ਆਸ਼ਰਮ ਬਾਬਾ ਬਕਾਲਾ ਸਹਿਬ ਦੀ ਟੀਮ ਨੇ ਇੱਥੇ ਹਾਕੀ ਸਟੇਡੀਅਮ ਦੇ ਉੱਪਰ ਰਹਿ ਰਹੀ ਇਕ ਮੰਦਬੁੱਧੀ, ਅਨਾਥ ਬਜ਼ੁਰਗ ਮਾਤਾ ਨੂੰ ਦੇਖ-ਭਾਲ ਲਈ ਆਪਣੇ ਆਸ਼ਰਮ 'ਚ ਲਿਆਂਦਾ ਗਿਆ | ਹਿੰਦ ਦੀ ਚਾਦਰ ਬਿਰਧ ਆਸ਼ਰਮ ਦੇ ਮੁੱਖ ਸੇਵਾਦਾਰ ਜਸਪ੍ਰੀਤ ਸਿੰਘ ਗੋਰਾ ਨੇ ਦੱਸਿਆ ਕਿ ਮਾਤਾ ਜੀ ਦੇ ਪਤੀ ਦੀ ਵੀ ਇੱਥੇ ਹੀ ਅਚਾਨਕ ਮੌਤ ਹੋ ਗਈ ਸੀ ਅਤੇ ਹੁਣ ਮਾਤਾ ਜੀ ਇੱਥੇ ਇਕੱਲੇ ਰਹਿ ਰਹੇ ਸੀ, ਮਾਤਾ ਜੀ ਬਿਨਾਂ ਬਿਜਲੀ ਪਾਣੀ ਲੈਟਰੀਨ ਬਾਥਰੂਮ ਤੋਂ ਇੱਥੇ ਰਹਿ ਰਹੇ ਸੀ, ਮਾਤਾ ਜੀ, ਮੰਦਬੁੱਧੀ ਹੋਣ ਕਾਰਨ ਕੂੜਾ ਕਰਕਟ, ਕਬਾੜ ਇਕੱਠਾ ਕਰਕੇ ਆਪਣੇ ਪਾਸ ਜਮ੍ਹਾਂ ਕਰਕੇ ਰਹਿ ਰਹੇ ਸਨ, ਜਿਸ ਕਾਰਨ ਬਜ਼ੁਰਗ ਮਾਤਾ ਨੂੰ ਪੁਲਿਸ ਚੌਕੀ ਬਾਬਾ ਬਕਾਲਾ ਸਾਹਿਬ ਵਿਖੇ ਇੰਚਾਰਜ ਤੇਜਿੰਦਰ ਸਿੰਘ ਦੇ ਧਿਆਨ ਹਿੱਤ ਲਿਆ ਕੇ, ਉਨ੍ਹਾਂ ਦੇ ਸਹਿਯੋਗ ਸਦਕਾ, 'ਹਿੰਦ ਦੀ ਚਾਦਰ ਬਿਰਧ ਆਸ਼ਰਮ' ਵਿਖੇ ਲਿਆਂਦਾ ਗਿਆ, ਜਿੱਥੇ ਇਨ੍ਹਾਂ ਦੀ ਸਾਂਭ ਸੰਭਾਲ ਕੀਤੀ ਜਾਵੇਗੀ | ਇਸ ਮੌਕੇ ਹਿੰਦ ਦੀ ਚਾਦਰ ਬਿਰਧ ਆਸ਼ਰਮ ਮੁੱਖ ਸੇਵਾਦਾਰ ਜਸਪ੍ਰੀਤ ਸਿੰਘ ਗੋਰਾ, ਹਰਪ੍ਰੀਤ ਸਿੰਘ ਖਜ਼ਾਨਚੀ, ਮਨਿੰਦਰ ਸਿੰਘ ਸਕੱਤਰ, ਜੀਵਨਜੋਤ ਸਿੰਘ ਮੈਂਬਰ ਪਟਵਾਰੀ ਦੀ ਹੱਟੀ ਅੰਮਿ੍ਤਸਰ, ਧੀਰਜ ਸਿੰਘ ਮੀਤ ਪ੍ਰਧਾਨ ਏ. ਐੱਸ. ਆਈ. ਤੇਜਿੰਦਰ ਸਿੰਘ ਪੁਲਿਸ ਚੌਕੀ ਬਾਬਾ ਬਕਾਲਾ ਸਾਹਿਬ, ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ |