02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਮੈਹਣੀਆਂ ਕੁਹਾਰਾਂ ਦੇ ਵਿਕਾਸ ਕਾਰਜ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਵਾਵਾਂਗੇ-ਮਾਸਟਰ ਗੁਰਮੀਤ ਲੋਕ ਵਿਕਾਸ ਕਾਰਜਾਂ ਲਈ ਪੰਚਾਇਤ ਨੂੰ ਸਹਿਯੋਗ ਦੇਣ <br/>

ਅਜੀਤ ਡੈਸਕ 20-02-2026
ਜੇਠੂਵਾਲ, 19 ਫਰਵਰੀ (ਮਿੱਤਰਪਾਲ ਸਿੰਘ ਰੰਧਾਵਾ)-ਮÏਜੂਦਾ ਪੰਜਾਬ ਵਿਚਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਲੋਂ ਆਪਣੇ ਚੋਣ ਮੈਨੀਫੈਸਟੋ ਦÏਰਾਨ ਕੀਤੇ ਵਾਅਦਿਆਂ ਦÏਰਾਨ ਜੋ ਲੋਕਾਂ ਨੂੰ ਸਹੂਲਤਾਂ ਦੇਣ ਬਾਰੇ ਐਲਾਨ ਕੀਤਾ ਗਿਆ ਸੀ ਉਸ ਤਹਿਤ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਜਾਂ ਲੋਕ ਭਲਾਈ ਕੰਮ ਸਮੇਤ ਮੈਹਣੀਆਂ ਕੁਹਾਰਾਂ ਦੇ ਵਿਕਾਸ ਕਾਰਜ ਹਲਕਾ ਅਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਦੀ ਰਹਿਨੁਮਾਈ ਹੇਠ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਵਾਏ ਜਾਣਗੇ | ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਅਟਾਰੀ ਦੇ ਆਪ ਪਾਰਟੀ ਦੇ ਆਗੂ ਮਾਸਟਰ ਗੁਰਮੀਤ ਸਿੰਘ ਵਲੋਂ ਪਿੰਡ ਵਿਚਲੇ ਗਲੀ 'ਚ ਇੰਟਰਲੋਕ ਟਾਇਲਾਂ ਲਗਾਉਣ ਦੀ ਸ਼ੁਰੂਆਤ ਕਰਨ ਮੌਕੇ ਕੀਤਾ | ਉਨ੍ਹਾਂ ਸਾਂਝੇ ਤੌਰ 'ਤੇ ਕਿਹਾ ਕਿ ਪੰਚਾਇਤ ਵਲੋਂ ਪਿੰਡ ਦੇ ਅਧੂਰੇ ਪਏ ਵਿਕਾਸ ਕੰਮ ਕਰਵਾਉਣ ਲਈ ਲੋਕ ਵੱਧ ਤੋਂ ਵੱਧ ਪੰਚਾਇਤ ਨੂੰ ਸਹਿਯੋਗ ਦੇਣ ਤਾਂਕਿ ਰੁਕੇ ਹੋਏ ਵਿਕਾਸ ਕੰਮ ਜੰਗੀ ਪੱਧਰ 'ਤੇ ਹੋ ਸਕਣ | ਉਨ੍ਹਾਂ ਹਲਕਾ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਕੋਲੋਂ ਮੰਗ ਕੀਤੀ ਕਿ ਪਿੰਡ ਵਿਚਲੇ ਅਧੂਰੇ ਕੰਮ ਜਿਨ੍ਹਾਂ ਵਿਚ ਛੱਪੜ ਦੀ ਫਲਾਈ, ਸ਼ਮਸ਼ਾਨਘਾਟ ਹੋਰ ਕੰਮਾਂ ਲਈ ਗ੍ਰਾਂਟ ਦਿੱਤੀ ਜਾਵੇ ਤਾਂ ਜੋ ਗ੍ਰਾਂਟ ਨੂੰ ਪਿੰਡ ਮੈਹਣੀਆਂ ਕੁਹਾਰਾਂ ਤੇ ਇਕ ਇਕ ਪੈਸਾ ਖ਼ਰਚਿਆ ਜਾਵੇਗਾ | ਇਸ ਮÏਕੇ ਪੰਚ ਭੁਪਿੰਦਰ ਸਿੰਘ, ਬਲਾਕ ਪ੍ਰਧਾਨ ਪੰਚ ਬਲਕਾਰ ਸਿੰਘ, ਪੰਚ ਜਗਤਾਰ ਸਿੰਘ, ਪੰਚ ਸਰਬਜੀਤ ਸਿੰਘ, ਪੰਚ ਜਸ਼ਨਪ੍ਰੀਤ ਕੌਰ, ਪੰਚ ਨੀਲਮ, ਪੰਚ ਸਰਬਜੀਤ ਕੌਰ, ਰਮੇਸ਼ ਕੁਮਾਰ, ਵੱਸਣ ਸਿੰਘ, ਨੰਬਰਦਾਰ ਅਨੂਪ ਸਿੰਘ, ਗਿਆਨੀ ਲਖਬੀਰ ਸਿੰਘ, ਜੋਧ ਸਿੰਘ, ਲਖਬੀਰ ਸਿੰਘ, ਮੇਜਰ ਸਿੰਘ, ਸੁਰਜੀਤ ਸਿੰਘ, ਗੁਰਵੰਤ ਸਿੰਘ, ਫੌਜੀ ਕਾਲਾ ਸਿੰਘ, ਕਸ਼ਮੀਰ ਕੌਰ, ਧਰਮਿੰਦਰ ਸਿੰਘ ਸਮੇਤ ਪਿੰਡ ਦੇ ਹੋਰ ਮੋਹਤਬਰ ਹਾਜ਼ਰ ਸਨ |

ਪਿਛਲੀ ਖ਼ਬਰ ਸਰਕਾਰ ਨੇ ਸਿੱਖਿਆ, ਸਿਹਤ, ਖੇਤੀ ਤੇ ਰੋਜ਼ਗਾਰ ਦੇ ਖੇਤਰਾਂ 'ਚ ਬਹੁਤ ਵੱਡੇ ਤੇ ਠੋਸ ਕਦਮ ਚੁੱਕੇ-ਤਲਬੀਰ ਗਿੱਲ <br/> ਅਗਲੀ ਖ਼ਬਰ ਕਾਂਗਰਸੀ ਆਗੂਆਂ ਦੇ ਬਿਆਨਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਵਿਰੋਧੀਆਂ ਦੀ ਪੁਰਾਣੀ ਆਦਤ-ਕੱਕੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।