02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਕਾਂਗਰਸੀ ਆਗੂਆਂ ਦੇ ਬਿਆਨਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਵਿਰੋਧੀਆਂ ਦੀ ਪੁਰਾਣੀ ਆਦਤ-ਕੱਕੜ <br/>

ਅਜੀਤ ਡੈਸਕ 20-02-2026
ਰਾਮ ਤੀਰਥ, 19 ਫ਼ਰਵਰੀ (ਧਰਵਿੰਦਰ ਸਿੰਘ ਔਲਖ)-ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਤੰਤਰ ਦਾ ਜਨਾਜ਼ਾ ਕੱਢ ਕੇ ਰੱਖ ਦਿੱਤਾ ਹੈ | ਪੰਜਾਬ ਨੂੰ ਪੂਰੀ ਤਰ੍ਹਾਂ ਗੈਂਗਸਟਰਾਂ ਦੇ ਹਵਾਲੇ ਕਰ ਦਿੱਤਾ ਹੈ | ਪੰਜਾਬ ਵਿਚ 1984 ਵਾਲੇ ਹਾਲਾਤ ਬਣ ਗਏ ਹਨ | ਗੈਂਗਸਟਰ ਹਰੇਕ ਵਪਾਰੀ ਨੂੰ , ਦੁਕਾਨਦਾਰ ਨੂੰ ਚੰਗੀ ਰੋਟੀ ਖਾਣ ਵਾਲੇ ਵਿਅਕਤੀਆਂ ਨੂੰ ਧਮਕੀਆਂ ਦੇ ਕੇ ਪੈਸੇ ਇਕੱਠੇ ਕਰ ਰਹੇ ਹਨ | ਅੱਜ ਕੱਲ੍ਹ ਕੋਈ ਵੀ ਵਿਅਕਤੀ ਆਪਣੇ ਘਰ ਵਿਚ ਵੀ ਸੁਰੱਖਿਅਤ ਨਹੀਂ | ਕੁਰਬਾਨੀਆਂ ਦੇ ਕੇ ਕਾਂਗਰਸ ਪਾਰਟੀ ਵਲੋਂ ਪੰਜਾਬ ਵਿਚ ਲਿਆਂਦੀ ਸ਼ਾਂਤੀ ਨੂੰ ਇਸ ਸਰਕਾਰ ਨੇ ਮਲੀਆਮੇਟ ਕਰ ਦਿੱਤਾ ਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੰਤਰੀ ਅਤੇ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਦੇ ਮੀਡੀਆ ਸਲਾਹਕਾਰ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਅੰਮਿ੍ਤਸਰ ਦਿਹਾਤੀ ਦੇ ਮੁੱਖ ਬੁਲਾਰੇ ਅਮਨਦੀਪ ਸਿੰਘ ਕੱਕੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਜਿਉਂ ਜਿਉਂ ਚੋਣਾਂ ਦੇ ਦਿਨ ਨਜ਼ਦੀਕ ਆ ਰਹੇ ਹਨ ਕਾਂਗਰਸ ਪਾਰਟੀ ਦੀ ਲੋਕਪਿ੍ਅਤਾ ਵੱਧਦੀ ਜਾ ਰਹੀ ਹੈ | ਇਸ ਲਈ ਕਾਂਗਰਸੀ ਆਗੂਆਂ ਦੇ ਬਿਆਨਾਂ ਨੂੰ ਤਰੋੜ ਮਰੋੜ ਕੇ ਪੇਸ਼ ਕਰ ਰਹੇ ਹਨ, ਜੋ ਕਿ ਇਨ੍ਹਾਂ ਦੀ ਪੁਰਾਣੀ ਆਦਤ ਹੈ | ਕੱਕੜ ਨੇ ਕਿਹਾ ਕਿ ਕਾਂਗਰਸ ਪਾਰਟੀ ਸੱਭ ਧਰਮਾਂ ਦਾ ਬਰਾਬਰ ਸਨਮਾਨ ਕਰਦੀ ਹੈ | ਇਸ ਲਈ ਕੋਈ ਵੀ ਕਾਂਗਰਸੀ ਆਗੂ ਕਿਸੇ ਵੀ ਧਰਮ ਖ਼ਿਲਾਫ਼ ਕੋਈ ਗੱਲ ਨਹੀਂ ਕਰਦੇ |

ਪਿਛਲੀ ਖ਼ਬਰ ਮੈਹਣੀਆਂ ਕੁਹਾਰਾਂ ਦੇ ਵਿਕਾਸ ਕਾਰਜ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਵਾਵਾਂਗੇ-ਮਾਸਟਰ ਗੁਰਮੀਤ ਲੋਕ ਵਿਕਾਸ ਕਾਰਜਾਂ... ਅਗਲੀ ਖ਼ਬਰ ਇਤਿਹਾਸਕ ਗੁ: ਥੜ੍ਹੀ ਸਾਹਿਬ ਲੋਪੋਕੇ ਵਿਖੇ ਜੋੜ ਮੇਲਾ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।