ਟਾਹਲੀ ਸਾਹਿਬ, 19 ਫਰਵਰੀ (ਵਿਨੋਦ ਭੀਲੋਵਾਲ)-ਪੰਜਾਬ ਵਿਚ ਆਮ ਆਦਮੀ ਪਾਰਟੀ ਵਲੋਂ ਜਿੱਥੇ ਸੂਬੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਕੇ ਨਿਵਾਜਿਆ ਜਾ ਰਿਹਾ ਹੈ, ਉਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਮਜੀਠਾ ਹਲਕੇ ਨੂੰ ਵਿਕਾਸ ਦੇ ਰਸਤੇ 'ਤੇ ਤੋਰਦਿਆਂ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੇ ਕੇ ਇਤਿਹਾਸ ਰੱਚ ਦਿੱਤਾ ਹੈ, ਜਿਸ ਨਾਲ ਹਲਕੇ ਦੇ ਪਿੰਡਾਂ ਵਿਚ ਵਿਕਾਸ ਵੱਡੀ ਪੱਧਰ 'ਤੇ ਹੋ ਰਹੇ ਹਨ, ਅਤੇ ਪੰਚਾਇਤਾਂ ਬਿਨਾਂ ਭੇਦਭਾਵ ਦੇ ਵਿਕਾਸ ਕਾਰਜ ਕਰਵਾ ਰਹੀਆਂ ਹਨ | ਜਿਸ ਨਾਲ ਸੂਬੇ ਭਰ ਵਿਚੋਂ ਹਲਕਾ ਮਜੀਠਾ ਪਹਿਲੇ ਸਥਾਨ 'ਤੇ ਹੋਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਮਨਜੀਤ ਸਿੰਘ ਟਾਹਲੀ ਸਾਹਿਬ ਦੇ ਗ੍ਰਹਿ ਵਿਖੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਹਲਕੇ ਨੂੰ ਵਧੀਆ ਦਿਖ ਦੇਣ ਲਈ ਕਰੋੜਾਂ ਰੁਪਏ ਦਿੱਤੇ ਜਿਸ ਤੋਂ ਹਲਕੇ ਦੇ ਲੋਕ ਪੰਜਾਬ ਸਰਕਾਰ ਤੋਂ ਪੂਰੀ ਤਰ੍ਹਾਂ ਖੁਸ਼ ਹਨ, ਕਿਉਂਕਿ ਸੂਬੇ ਦੀ ਤਰੱਕੀ ਵਾਸਤੇ ਸਰਕਾਰ ਨੇ ਸਿੱਖਿਆ, ਸਿਹਤ, ਖੇਤੀ ਅਤੇ ਰੋਜ਼ਗਾਰ ਦੇ ਖੇਤਰਾਂ 'ਚ ਬਹੁਤ ਵੱਡੇ ਤੇ ਠੋਸ ਕਦਮ ਚੁੱਕੇ ਹਨ, ਜਿਨ੍ਹਾਂ ਦੇ ਨਤੀਜੇ ਪੰਜਾਬ ਵਾਸੀਆਂ ਦੇ ਸਾਹਮਣੇ ਆ ਰਹੇ ਹਨ | ਉਨ੍ਹਾਂ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਿਆ ਵਿਚ ਸੁਧਾਰ, ਸਿਹਤ ਸੇਵਾਵਾਂ ਅਤੇ ਨਸ਼ੇ ਦੀ ਵੱਡੀ ਪੱਧਰ 'ਤੇ ਰੋਕਥਾਮ ਅਤੇ ਨੌਜਵਾਨਾਂ ਲਈ ਰੋਜ਼ਗਾਰ ਲਈ ਵੱਧ ਨੌਕਰੀਆਂ ਤੇ ਹੋਰ ਨਵੇਂ ਰੁਜ਼ਗਾਰ ਦੇਣਾ ਮੌਕੇ ਦੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ | ਜੋ ਆਉਣ ਵਾਲੀ ਸਰਕਾਰ ਦਾ ਨੀਂਹ ਪੱਥਰ ਸਾਬਿਤ ਹੋਣਗੀਆਂ | ਸਿਕੰਦਰ ਸਿੰਘ ਖਿੱਦੋਵਾਲੀ, ਸ਼ਿਵਰਾਜ ਸਿੰਘ ਭੀਲੋਵਾਲ, ਮਲਕੀਤ ਸਿੰਘ ਭੋਏ ਓ.ਐੱਸ.ਡੀ., ਐੱਸ.ਸੀ. ਵਿੰਗ ਦੇ ਵਾਈਸ ਚੇਅਰਮੈਨ ਤਰਸੇਮ ਸਿੰਘ ਸਿਆਲਕਾ, ਚਮਕੌਰ ਸਿੰਘ, ਸਵਰਨਜੀਤ ਸਿੰਘ ਚਵਿੰਡਾ ਦੇਵੀ, ਅਵਤਾਰ ਸਿੰਘ, ਨੱਥਾ ਸਿੰਘ, ਸਰਬਜੀਤ ਸਿੰਘ ਸਾਧਪੁਰ, ਸੁਖਵਿੰਦਰ ਸਿੰਘ ਬਾਉੂ ਸਰਪੰਚ ਖੈੜੇ, ਤਰਸੇਮ ਸਿੰਘ ਗਿੱਲ, ਚਮਕੌਰ ਸਿੰਘ, ਹਰਵਿੰਦਰ ਸਿੰਘ ਸਿਧਵਾਂ, ਜਸਪਾਲ ਸਿੰਘ ਬੱਠੂਚੱਕ, ਹਰਦੇਵ ਸਿੰਘ ਦੇਬਾ ਆਦਿ ਮੌਜੂਦ ਸਨ |