ਬਾਬਾ ਬਕਾਲਾ ਸਾਹਿਬ, 29 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ, ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ, ਬਾਬਾ ਪਾਲਾ ਵਲੋਂ ਬਾਬਾ ਤਰਸੇਮ ਸਿੰਘ ਭੱਰਥ ਮਹਾਂਪੁਰਖਾਂ ਦੀ ਓਟ-ਆਸਰੇ ਚੱਲ ਰਹੇ ਅਦਾਰੇ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਵਲੋਂ ਆਪਣੇ ਸਿੱਖਿਆ ਦੇ ਖੇਤਰ ਵਿਚ 23 ਸਫਲ ਸਾਲ ਪੂਰੇ ਹੋਣ ਦੀ ਖੁਸ਼ੀ ਵਿਚ, ਐੱਮ. ਡੀ. ਕੁਲਬੀਰ ਸਿੰਘ ਮਾਨ ਦੀ ਅਗਵਾਈ ਹੇਠ ਸਾਲਾਨਾ ਸਮਾਰੋਹ ਬੜੀ ਹੀ ਸ਼ਾਨੋ-ਸ਼ੌਕਤ ਅਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਪੰਜਾਬੀਅਤ ਅਤੇ ਪੰਜਾਬ ਨੂੰ ਸਮਰਪਿਤ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ | ਇਸ ਮੌਕੇ 'ਤੇ ਪੰਜਾਬੀ ਸਭਿਆਚਾਰ 'ਤੇ ਆਧਾਰਿਤ ਪ੍ਰਦਰਸ਼ਨੀ ਅਤੇ ਪੰਜਾਬੀ ਸਾਹਿਤ ਦੀ ਪੁਸਤਕ ਮੇਲਾ ਵੀ ਲਗਾਇਆ ਗਿਆ | ਬੱਚਿਆਂ ਅਤੇ ਮਾਤਾ-ਪਿਤਾ ਨੂੰ ਆਪਣੀ ਪੰਜਾਬੀ ਮਾਂ-ਬੋਲੀ ਅਤੇ ਵਿਰਾਸਤ ਨਾਲ ਜੋੜਨ ਲਈ ਸਾਲਾਨਾ ਸਮਾਰੋਹ ਦਾ ਥੀਮ 'ਵਿਰਾਸਤ-ਏ-ਪੰਜਾਬ' ਰੱਖਿਆ ਗਿਆ | ਇਸ ਸਮਾਰੋਹ ਰਾਹੀਂ ਆਪਣੇ ਸਿੱਖ ਧਰਮ ਦੇ ਇਤਿਹਾਸ ਬਾਰੇ ਜਾਗਰੂਕ ਕੀਤਾ ਗਿਆ ਅਤੇ ਉਸ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ | ਸਕੂਲ ਕੈਂਪਸ ਵਿਚ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੀ ਪੁਰਾਣੀਆਂ ਵਰਤੋਂ ਦੀਆਂ ਵਸਤੂਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿਚ ਪੁਰਾਤਨ ਘਰੇਲੂ ਬਰਤਨ ਅਤੇ ਵਿਰਸੇ ਨਾਲ ਸੰਬੰਧਿਤ ਕਈ ਮਹੱਤਵਪੂਰਨ ਚੀਜ਼ਾਂ ਸ਼ਾਮਿਲ ਸਨ | ਇਸ ਦੇ ਨਾਲ ਹੀ ਮਹਿਮਾਨਾਂ ਲਈ ਰਵਾਇਤੀ ਪੰਜਾਬੀ ਢੰਗ ਨਾਲ ਖਾਣ-ਪੀਣ ਦਾ ਵੀ ਪ੍ਰਬੰਧ ਕੀਤਾ ਗਿਆ | ਸਮਾਰੋਹ ਦੌਰਾਨ ਵਿਦਿਆਰਥੀਆਂ ਵਲੋਂ ਪੰਜਾਬੀ ਸਭਿਆਚਾਰ ਅਧਾਰਿਤ ਮਨਮੋਹਕ ਪੇਸ਼ਕਾਰੀਆਂ ਕੀਤੀਆਂ ਗਈਆਂ | ਲੋਕ-ਨਾਚ, ਲੋਕ-ਗੀਤ, ਨਾਟਕ ਅਤੇ ਦਿ੍ਸ਼ਾਂ ਰਾਹੀਂ ਪੰਜਾਬ ਦੇ ਇਤਿਹਾਸ, ਕੁਰਬਾਨੀਆਂ ਅਤੇ ਸਮਾਜਿਕ ਬਦਲਾਵਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ, ਜਿਸ ਨਾਲ ਦਰਸ਼ਕ ਭਾਵੁਕ ਹੋ ਗਏ ਅਤੇ ਤਾਲੀਆਂ ਦੀ ਗੂੰਜ ਨਾਲ ਪੂਰਾ ਪ੍ਰੰਗਣ ਗੂੰਜ ਉੱਠਿਆ | ਸਮਾਰੋਹ ਦੀ ਅਸਲ ਰੂਹ ਵਿਸ਼ੇਸ਼ ਤੌਰ 'ਤੇ ਪਿ੍ੰ: ਹਰਵਿੰਦਰ ਕੌਰ ਦੀ ਯੋਗ ਰਹਿਨੁਮਾਈ ਰਹੀ, ਜਿਨ੍ਹਾਂ ਦੀ ਸੋਚ ਅਤੇ ਮਿਹਨਤ ਸਦਕਾ 'ਵਿਰਾਸਤ ਏ ਪੰਜਾਬ' ਇਕ ਵਿਲੱਖਣ ਅਤੇ ਸੋਚ ਉਤਸ਼ਾਹਕ ਪੇਸ਼ਕਾਰੀ ਵਜੋਂ ਸਾਹਮਣੇ ਆਈ | ਪੂਰਾ ਸਮਾਰੋਹ ਥੀਮ ਅਧਾਰਿਤ ਰਿਹਾ, ਜਿਸ ਵਿਚ ਪ੍ਰਭਾਤ ਫੇਰੀ ਤੋਂ ਸ਼ੁਰੂ ਕਰਕੇ ਮੁਗਲਾਂ ਅਤੇ ਅੰਗਰੇਜ਼ਾਂ ਵਲੋਂ ਪੰਜਾਬ 'ਤੇ ਕੀਤੇ ਗਏ ਜ਼ੁਲਮਾਂ ਨੂੰ ਲੜੀਵਾਰ ਤਰੀਕੇ ਨਾਲ ਦਰਸਾਇਆ ਗਿਆ | ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ, ਡੀ. ਐੱਸ. ਪੀ. ਅਰੁਣ ਸ਼ਰਮਾ, ਤਹਿਸੀਲਦਾਰ ਰੋਬਨਜੀਤ ਕੌਰ, ਨਾਇਬ ਤਹਿਸੀਲਦਾਰ ਮੈਡਮ ਮਨੀ ਮਹਾਜਨ ਅਤੇ ਗੁ: ਨੌਵੀਂ ਪਾਤਸ਼ਾਹੀ ਦੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ ਸ਼ਾਮਿਲ ਹੋਏ | ਇਸ ਤੋਂ ਇਲਾਵਾ ਸਮਾਜ ਸੇਵੀ ਬਾਬਾ ਦਯਾ ਸਿੰਘ, ਵੱਖ-ਵੱਖ ਸੰਪਰਦਾਵਾਂ ਦੇ ਮਹਾਂਪੁਰਖ, ਸੁਰਜਨ ਸਿੰਘ ਸੋਨੂੰ, ਜੋਗਬੀਰ ਸਿੰਘ, ਰਣਧੀਰ ਸਿੰਘ ਸਰਪੰਚ, ਵਿਸ਼ਾਲ ਮੰਨਣ, ਕਰਮਜੀਤ ਸਿੰਘ ਫੇਰੂਮਾਨ ਸਰਪੰਚ, ਪਿ੍ੰ: ਦਿਲਬਾਗ ਸਿੰਘ ਭੁੱਲਰ, ਗੁਰਮੇਜ ਸਿੰਘ, ਕਿਸਾਨ ਆਗੂ ਰਾਜਵਿੰਦਰ ਸਿੰਘ ਗੋਲਡਨ, ਪ੍ਰਧਾਨ ਸੁਰਜੀਤ ਸਿੰਘ ਕੰਗ, ਕੌਂਸਲਰ ਜੈਮਲ ਸਿੰਘ ਭੁੱਲਰ, ਗੁਰਦੇਵ ਸਿੰਘ ਖਾਲਸਾ, ਪਿ੍ੰ: ਮਨਜੀਤ ਕੌਰ ਵਾਲੀਆ, ਮਨਜੀਤ ਕੌਰ ਪੱਡਾ, ਤੇਜਵਿੰਦਰ ਸਿੰਘ, ਗੁਰਸੇਵਕ ਸਿੰਘ, ਕੁਲਵੰਤ ਸਿੰਘ ਬਿਰਲਾ ਓਪਨ ਸਕੂਲ, ਮਨਵਿੰਦਰ ਸਿੰਘ, ਬੀਰ ਇੰਦਰ ਸਿੰਘ ਪੰਨੂ, ਡਾਇਰੈਕਟਰ ਹਰਚਰਨ ਸਿੰਘ ਪਿ੍ੰਸੀਪਲ, ਡਾਇਰੈਕਟਰ ਨਿਰਮਲ ਸਿੰਘ, ਨਵਦੀਪ ਸਿੰਘ ਬਦੇਸ਼ਾ, ਪ੍ਰਸ਼ਾਂਤ ਰਈਆ, ਸਮੂਹ ਮਾਪੇ, ਵਿਦਿਆਰਥੀ ਅਤੇ ਦਸ਼ਮੇਸ਼ ਸਕੂਲ ਦਾ ਸਮੂਹ ਸਟਾਫ ਵੱਡੀ ਗਿਣਤੀ ਵਿਚ ਹਾਜ਼ਰ ਰਿਹਾ | ਅੰਤ ਵਿਚ ਐੱਮ. ਡੀ. ਕੁਲਬੀਰ ਸਿੰਘ ਮਾਨ ਅਤੇ ਪਿ੍ੰ: ਹਰਵਿੰਦਰ ਕੌਰ ਵਲੋਂ ਸਾਰੇ ਮਹਿਮਾਨਾਂ, ਮਾਪਿਆਂ, ਵਿਦਿਆਰਥੀਆਂ ਅਤੇ ਸਮੂਹ ਸਟਾਫ ਦਾ ਦਿਲੋਂ ਧੰਨਵਾਦ ਕੀਤਾ ਗਿਆ | ਸਮਾਰੋਹ ਦੇ ਅੰਤ ਵਿਚ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਵਲੋਂ ਸਨਮਾਨਿਤ ਕੀਤਾ ਗਿਆ, ਜਦਕਿ ਦਸ਼ਮੇਸ਼ ਸਕੂਲ ਵਿਚ ਪਹੁੰਚਣ 'ਤੇ ਵਿਧਾਇਕ ਟੌਂਗ ਅਤੇ ਸਮੂਹ ਸ਼ਖ਼ਸੀਅਤਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ |
ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਵਿਚ 'ਵਿਰਾਸਤ-ਏ-ਪੰਜਾਬ' ਅਧਾਰਿਤ ਸਾਲਾਨਾ ਸਮਾਰੋਹ ਸ਼ਾਨੋ-ਸ਼ੌਕਤ ਨਾਲ ਮਨਾਇਆ
ਅਜੀਤ ਡੈਸਕ
30-01-2026