29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਭਾਜਪਾ ਵਲੋਂ ਰਈਆ ਵਿਖੇ ਮੀਟਿੰਗ, ਰਈਆ ਤੇ ਸਠਿਆਲਾ ਸਰਕਲ ਵਿਚ ਨਵੀਆਂ ਨਿਯੁਕਤੀਆਂ

ਅਜੀਤ ਡੈਸਕ 30-01-2026

ਰਈਆ, 29 ਜਨਵਰੀ (ਸ਼ਰਨਬੀਰ ਸਿੰਘ ਕੰਗ)-ਭਾਜਪਾ ਵਲੋਂ ਆਪਣੇ ਰਈਆ ਸਥਿਤ ਦਫਤਰ ਵਿਚ ਜਨਰਲ ਸਕੱਤਰ ਅੰਮਿ੍ਤਸਰ ਦਿਹਾਤੀ ਰਜੇਸ਼ ਟਾਂਗਰੀ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ | ਜਿਸ ਵਿਚ ਭਾਜਪਾ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਤੇ ਸਾਬਕਾ ਚੀਫ ਪਾਰਲੀਮਾਨੀ ਸਕੱਤਰ ਮਨਜੀਤ ਸਿੰਘ ਮੰਨਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਉਨ੍ਹਾਂ ਵਲੋਂ ਰਈਆ ਤੋਂ ਸਰਕਲ ਪ੍ਰਧਾਨ ਰਾਜੇਸ਼ ਦਨਿਆਲ ਅਤੇ ਸਠਿਆਲਾ ਤੋਂ ਗੁਰਚਰਨ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ | ਮੰਨਾ ਨੇ ਨਵੇਂ ਨਿਯੁਕਤ ਕੀਤੇ ਸਰਕਲ ਪ੍ਰਧਾਨਾਂ ਨੂੰ ਪਾਰਟੀ ਦਾ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ | ਇਸ ਮੌਕੇ ਗੱਲਬਾਤ ਕਰਦਿਆਂ ਮੰਨਾ ਨੇ ਕਿਹਾ ਕਿ ਪਾਰਟੀ ਵਿਚ ਕੰਮ ਕਰਨ ਵਾਲੇ ਹਰ ਵਰਕਰ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ ਨਵੇਂ ਨਿਯੁਕਤ ਹੋਏ ਸਰਕਲ ਪ੍ਰਧਾਨਾਂ ਨੇ ਮੰਨਾ ਦਾ ਧੰਨਵਾਦ ਕਰਦੇ ਕਿਹਾ ਕਿ ਪਾਰਟੀ ਵਲੋਂ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਪਾਰਟੀ ਦੀ ਚੜ੍ਹਦੀਕਲਾ ਲਈ ਲਗਾਤਾਰ ਕੰਮ ਕਰਦੇ ਰਹਿਣਗੇ | ਇਸ ਮੌਕੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ, ਸਾਬਕਾ ਜਨਰਲ ਸਕੱਤਰ ਸੁਸ਼ੀਲ ਦੇਵਗਨ, ਅਸ਼ੋਕ ਕੁਮਾਰ ਲਾਲੀ, ਡਿੰਪੀ ਮੀਆਵਿੰਡ, ਕਰਮ ਸਿੰਘ, ਅੰਗਰੇਜ਼ ਸਿੰਘ ਵਡਾਲਾ, ਸਾਬਕਾ ਕੌਂਸਲਰ ਦਿਲਬਾਗ ਸਿੰਘ, ਪ੍ਰਦੀਪ ਰਮਪਾਲ, ਮਲੂਕ ਸਿੰਘ ਮੱਧ, ਭੁਪਿੰਦਰ ਸਿੰਘ ਗੋਲਡੀ, ਸਵਤੰਤਰ ਸਿੰਘ, ਗੁਰਨਾਮ ਸਿੰਘ ਧਿਆਨਪੁਰ, ਬਲਵਿੰਦਰ ਸਿੰਘ ਪੱਡਾ, ਪਾਰਸ ਵਰਮਾ, ਮਾਨ ਸਿੰਘ ਬਿਆਸ, ਰਵੀ ਟਪਿਆਲਾ, ਹੈਪੀ ਖੱਖ, ਜਸਵਿੰਦਰ ਸਿੰਘ, ਗੌਰਵ ਵਰਮਾ ਆਸ਼ੂ, ਬਲਦੇਵ ਸਿੰਘ, ਮੰਗਲ ਸਿੰਘ ਰਈਆ, ਗੁਰਦੀਪ ਸਿੰਘ ਸਠਿਆਲਾ, ਦਿਲਬਾਗ ਸਿੰਘ, ਕਵਲਜੀਤ ਸਿੰਘ ਭਲਾਈਪੁਰ, ਦਲਜੀਤ ਸਿੰਘ ਜਸਪਾਲ, ਸੰਤੋਖ ਸਿੰਘ ਬਲਸਰਾ, ਸਾਬਕਾ ਕੌਂਸਲਰ ਸੁਖਦੇਵ ਸਿੰਘ, ਡਾ. ਅਵਤਾਰ ਸਿੰਘ ਸਮੇਤ ਬਹੁਤ ਸਾਰੇ ਭਾਜਪਾ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਵਿਚ 'ਵਿਰਾਸਤ-ਏ-ਪੰਜਾਬ' ਅਧਾਰਿਤ ਸਾਲਾਨਾ ਸਮਾਰੋਹ ਸ਼ਾਨੋ-... ਅਗਲੀ ਖ਼ਬਰ 'ਦੀ ਵੇਜ਼ੀਟੇਬਲ ਐਂਡ ਫਰੂਟ ਕਮਿਸ਼ਨ ਏਜੰਟ ਐਸੋਸੀਏਸ਼ਨ ਸਬਜ਼ੀ ਮੰਡੀ ਵੱਲ੍ਹਾ ਵਲੋਂ ਗਣਤੰਤਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।