ਨਵਾਂ ਪਿੰਡ, 29 ਜਨਵਰੀ (ਜਸਪਾਲ ਸਿੰਘ)-'ਦੀ ਵੇਜ਼ੀਟੇਬਲ ਐਂਡ ਫਰੂਟ ਕਮਿਸ਼ਨ ਏਜੰਟ ਐਸੋਸੀਏਸ਼ਨ ਵਲੋਂ ਸਬਜ਼ੀ ਮੰਡੀ ਵੱਲ੍ਹਾ ਵਿਖੇ ਐਸੋਸੀਏਸ਼ਨ ਪ੍ਰਧਾਨ ਗੁਰਸੇਵਕ ਸਿੰਘ ਦੀ ਅਗਵਾਈ 'ਚ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਤੇ 77ਵਾਂ ਗਣਤੰਤਰਤਾ ਦਿਵਸ ਬੜੀ ਧੂਮ-ਧਾਮ ਤੇ ਉਤਸ਼ਾਹ ਪੂਰਵਕ ਮਨਾਇਆ ਗਿਆ | ਇਸ ਮੌਕੇ ਚੀਫ਼ ਪੈਟਰਨ ਸ਼੍ਰੀ ਓਮ ਪ੍ਰਕਾਸ਼ ਅਰੋੜਾ ਲਾਟੀ ਸ਼ਾਹ, ਚੇਅਰਮੈਨ ਰਵਿੰਦਰ ਸਿੰਘ ਸੇਖੋਂ ਪ੍ਰਧਾਨ ਗੁਰਸੇਵਕ ਸਿੰਘ, ਜਨਰਲ ਸਕੱਤਰ ਸੁਰਿੰਦਰ ਬਿੰਦਰਾ ਆਦਿ ਵਲੋਂ ਬੈਂਡ ਦੀਆਂ ਦੇਸ਼ ਭਗਤੀ ਧੁੰਨਾਂ 'ਚ ਤਿਰੰਗਾ ਲਹਿਰਾਇਆ ਗਿਆ | ਇਸ ਮੌਕੇ ਉਨ੍ਹਾਂ ਵਲੋਂ ਦੇਸ਼ ਵਾਸੀਆਂ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਗਈ | ਇਸ ਮੌਕੇ ਪੈਟਰਨ ਕਸ਼ਮੀਰ ਸਿੰਘ, ਦਲਜੀਤ ਸਿੰਘ, ਮਹਿੰਦਰ ਸਿੰਘ, ਸੀਨੀਅਰ ਵਾਈਸ ਪ੍ਰਧਾਨ ਹਰਜਿੰਦਰ ਸਿੰਘ ਬਜਾਜ, ਵਾਈਸ ਪ੍ਰਧਾਨ ਰਣਜੀਤ ਸਿੰਘ ਰਾਣਾ, ਵਾਈਸ ਪ੍ਰਧਾਨ ਭੁਪਿੰਦਰ ਸਿੰਘ, ਵਾਈਸ ਪ੍ਰਧਾਨ ਦਵਿੰਦਰ ਸਿੰਘ ਬਿੱਲਾ, ਵਾਈਸ ਪ੍ਰਧਾਨ ਅਜੇ ਸੈਣੀ, ਪ੍ਰਧਾਨ ਰਟੇਲਰ ਐਸੋਸੀਏਸ਼ਨ ਜਸਪਾਲ ਸਿੰਘ ਸੇਠੀ, ਵਾਈਸ ਪ੍ਰਧਾਨ ਕਮਲ ਕਿਸ਼ੋਰ ਮਹਾਜਨ ਹਨੀ, ਅਰਵਿੰਦਰ ਸਿੰਘ ਹਨੀ ਪ੍ਰਧਾਨ ਫਰੂਟ ਸੈਕਸ਼ਨ ਹਿੰਦ ਸ਼ਰਮਾ, ਵਾਈਸ ਪ੍ਰਧਾਨ ਗੁਰਵਿੰਦਰ ਸਿੰਘ, ਸੰਨੀ ਖ਼ਜ਼ਾਨਚੀ, ਰਾਹੁਲ ਬਿੰਦਰਾ, ਸਕੱਤਰ ਦੀਪਕ ਬੋਰਾ, ਮਨੋਹਰ ਠਾਕੁਰ, ਅਮਰਬੀਰ ਸਿੰਘ ਸ਼ੇਰਾ ਤੇ ਸਮੂਹ ਆੜ੍ਹਤੀ ਹਾਜ਼ਰ ਸਨ | ਇਸ ਮੌਕੇ ਗੁਰੂ ਦੇ ਅਟੁੱਟ ਲੰਗਰ ਵਰਤਾਏ ਗਏ |
'ਦੀ ਵੇਜ਼ੀਟੇਬਲ ਐਂਡ ਫਰੂਟ ਕਮਿਸ਼ਨ ਏਜੰਟ ਐਸੋਸੀਏਸ਼ਨ ਸਬਜ਼ੀ ਮੰਡੀ ਵੱਲ੍ਹਾ ਵਲੋਂ ਗਣਤੰਤਰ ਦਿਵਸ ਮਨਾਇਆ
ਅਜੀਤ ਡੈਸਕ
30-01-2026