29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਫਾਦਰ ਅਨਟੋਨੀ ਤੁਰਕੀ ਵਲੋਂ ਪਿੰਡ ਵੰਝਾਂਵਾਲਾ ਵਿਖੇ ਕਮਿਊਨਿਟੀ ਹਾਲ ਦੇ ਨਵ-ਨਿਰਮਾਣ ਕਾਰਜਾਂ ਦੀ ਕਰਵਾਈ ਸ਼ੁਰੂਆਤ

ਅਜਨਾਲਾ, 28 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਮਸੀਹ ਭਲਾਈ ਬੋਰਡ ਹਲਕਾ ਅਜਨਾਲਾ ਦੇ ਚੇਅਰਮੈਨ ਅਜੀਤ ਮਸੀਹ ਵੰਝਾਂਵਾਲਾ ਅਤੇ ਸਰਪੰਚ ਰਘਬੀਰ ਸਿੰਘ ਦੀ ਸਾਂਝੀ ਅਗਵਾਈ ਹੇਠ ਪਿੰਡ ਵੰਝਾਂਵਾਲਾ ਵਿਖੇ ਕਰਵਾਏ ਵਿਸ਼ੇਸ਼ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਫਾਦਰ ਅਨਟੋਨੀ ਤੁਰਕੀ ਵਲੋਂ ਪਿੰਡ ਵਿਚ ਬਣਨ ਵਾਲੇ ਕਮਿਊਨਿਟੀ ਹਾਲ ਦੇ ਨਵ-ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਫਾਦਰ ਅਨਟੋਨੀ ਤੁਰਕੀ ਨੇ ਕਿਹਾ ਕਿ ਕਮਿਊਨਿਟੀ ਹਾਲ ਸਿਰਫ਼ ਇੱਕ ਇਮਾਰਤ ਨਹੀਂ, ਸਗੋਂ ਪਿੰਡ ਵਾਸੀਆਂ ਦੇ ਸਾਂਝੇ ਸਮਾਜਿਕ ਜੀਵਨ ਦਾ ਕੇਂਦਰ ਹੁੰਦਾ ਹੈ।

ਅਜੀਤ ਡੈਸਕ 29-09-2026
ਅਜਨਾਲਾ, 28 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਮਸੀਹ ਭਲਾਈ ਬੋਰਡ ਹਲਕਾ ਅਜਨਾਲਾ ਦੇ ਚੇਅਰਮੈਨ ਅਜੀਤ ਮਸੀਹ ਵੰਝਾਂਵਾਲਾ ਅਤੇ ਸਰਪੰਚ ਰਘਬੀਰ ਸਿੰਘ ਦੀ ਸਾਂਝੀ ਅਗਵਾਈ ਹੇਠ ਪਿੰਡ ਵੰਝਾਂਵਾਲਾ ਵਿਖੇ ਕਰਵਾਏ ਵਿਸ਼ੇਸ਼ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਫਾਦਰ ਅਨਟੋਨੀ ਤੁਰਕੀ ਵਲੋਂ ਪਿੰਡ ਵਿਚ ਬਣਨ ਵਾਲੇ ਕਮਿਊਨਿਟੀ ਹਾਲ ਦੇ ਨਵ-ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਫਾਦਰ ਅਨਟੋਨੀ ਤੁਰਕੀ ਨੇ ਕਿਹਾ ਕਿ ਕਮਿਊਨਿਟੀ ਹਾਲ ਸਿਰਫ਼ ਇੱਕ ਇਮਾਰਤ ਨਹੀਂ, ਸਗੋਂ ਪਿੰਡ ਵਾਸੀਆਂ ਦੇ ਸਾਂਝੇ ਸਮਾਜਿਕ ਜੀਵਨ ਦਾ ਕੇਂਦਰ ਹੁੰਦਾ ਹੈ। ਚੇਅਰਮੈਨ ਅਜੀਤ ਮਸੀਹ ਵੰਝਾਂਵਾਲਾ ਨੇ ਕਿਹਾ ਕਿ ਹਲਕਾ ਅਜਨਾਲਾ ਵਿਚ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਵਿਕਾਸ ਕਾਰਜਾਂ ਨੂੰ ਲਗਾਤਾਰ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਮਿਊਨਿਟੀ ਹਾਲ ਦਾ ਨਵ-ਨਿਰਮਾਣ ਪਿੰਡ ਵਾਸੀਆਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਲੋੜ ਨੂੰ ਪੂਰਾ ਕਰਨ ਵੱਲ ਇੱਕ ਅਹਿਮ ਕਦਮ ਹੈ। ਚੇਅਰਮੈਨ ਅਜੀਤ ਮਸੀਹ ਨੇ ਕਿਹਾ ਕਿ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਹਲਕੇ ਦੇ ਪਿੰਡਾਂ ਦੇ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ । ਇਸ ਮੌਕੇ ਯੂਥ ਆਗੂ ਅਮਰ ਸੰਧੂ ਵੰਝਾਂਵਾਲਾ, ਸਾਬਕਾ ਪੰਚ ਸਰਦਾਰ ਮਸੀਹ, ਪੰਚ ਮੇਜਰ ਮਸੀਹ, ਲੱਡੂ ਮਸੀਹ, ਕਾਲਾ ਮਸੀਹ, ਰੌਸ਼ਨ ਮਸੀਹ, ਬਿੱਕਰ ਮਸੀਹ, ਰੱਖਾ ਮਸੀਹ, ਮੁਖਤਾਰ ਮਸੀਹ, ਬਾਊ ਪ੍ਰਕਾਸ਼ ਮਸੀਹ, ਚੌਕੀਦਾਰ ਰੇਸ਼ਮ, ਨਿੰਮਾ ਮਸੀਹ ਅਤੇ ਕਾਲੁ ਮਸੀਹ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਸ਼ਾ, ਬੇਰੁਜ਼ਗਾਰੀ ਤੇ ਅਨਪੜ੍ਹਤਾ ਦੇ ਖ਼ਾਤਮੇ ਲਈ ਮਜੀਠਾ ਦੇ ਲੋਕ ਪੰਥਕ ਬਦਲਾਅ ਵੱਲ –ਅਮਰਜੀਤ ਸਿੰਘ ਵੰਨਚਿੜੀ ਅਗਲੀ ਖ਼ਬਰ ਸਟੈਂਡਰਡ ਪਬਲਿਕ ਹਾਈ ਸਕੂਲ ਧੂਲਕਾ ਵਿਖੇ ਅਸਰ ਚੈਰੀਟੇਬਲ ਟਰੱਸਟ ਵਲੋਂ ਅੱਖਾਂ ਦਾ ਫ੍ਰੀ ਚੈਕਅਪ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।