ਪੱਟੀ, 29 ਜਨਵਰੀ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਖੇਤੀਬਾੜੀ ਵਿਭਾਗ ਅੰਮਿ੍ਤਸਰ ਵਿਖੇ ਚੀਫ ਦੇ ਅਹੁਦੇ 'ਤੇ ਤਾਇਨਾਤ ਗੁਰਸਾਹਿਬ ਸਿੰਘ ਦੇ ਪਿਤਾ ਬਲਬੀਰ ਸਿੰਘ, ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਯਾਦ ਵਿਚ ਆਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ | ਇਸ ਉਪਰੰਤ ਸ਼ਹਿਰ ਦੀ ਗਾਰਡਨ ਕਲੋਨੀ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਚ ਕੀਰਤਨ ਅਤੇ ਅੰਤਿਮ ਅਰਦਾਸ ਕੀਤੀ ਗਈ | ਇਸ ਮੌਕੇ ਗੁਰੂ ਘਰ ਦੇ ਕੀਰਤਨੀਏ ਜਥਿਆਂ ਵਲੋਂ ਵਿਰਾਗਮਈ ਕੀਰਤਨ ਕੀਤਾ ਗਿਆ, ਜਿਸ ਨਾਲ ਸੰਗਤਾਂ ਭਾਵੁਕ ਹੋ ਗਈਆਂ | ਸਮਾਗਮ ਦੌਰਾਨ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਸਿੱਧੂ, ਚੇਅਰਮੈਨ ਹਰਦੀਪ ਸਿੰਘ, ਡੀ.ਐਸ.ਪੀ. ਬਲਰਾਜ ਸਿੰਘ ਖਹਿਰਾ, ਖੇਤੀਬਾੜੀ ਅਫਸਰ ਸੁਖਵਿੰਦਰ ਸਿੰਘ, ਸੁਪਰਿੰਟੈਂਡੈਂਟ ਸੁਖਪਾਲ ਸਿੰਘ, ਚੀਫ ਐਗਰੀਕਲਚਰ ਅਫਸਰ ਤਰਨ ਤਾਰਨ, ਵੀਰ ਸਿੰਘ, ਕਿਰਪਾਲ ਸਿੰਘ ਚਾਹਲ, ਲਾਲੀ ਜੰਡਿਆਲਾ, ਭੁਪਿੰਦਰ ਸਿੰਘ ਮਿੰਟੂ, ਮਾਹੀ ਰਿਜੋਰਟ ਵਾਲੇ, ਪਿ੍ੰਸੀਪਲ ਸੁੱਖਾ ਸਿੰਘ, ਬਲਰਾਜ ਸਿੰਘ ਸਰਪੰਚ, ਵਜੀਰ ਸਿੰਘ, ਪਾਰਸ, ਦਲਬੀਰ ਸਿੰਘ ਸੇਖੋਂ, ਐਡਵੋਕੇਟ ਪ੍ਰੀਤਮ ਸਿੰਘ ਭੁੱਲਰ, ਬੱਬੀ ਬਾਠ ਵਕੀਲ, ਸੁਰਿੰਦਰ ਸਿੰਘ ਭੱਗੂਪੁਰ, ਦਲਬੀਰ ਸਿੰਘ ਕੁੱਲਾ, ਜਗਮੀਤ ਸਿੰਘ ਭੁੱਲਰ, ਹਰਜਿੰਦਰ ਸਿੰਘ ਐਸ.ਡੀ.ਓ., ਅਮਰੀਕ ਸਿੰਘ ਐਮ.ਬੀ.ਏ., ਹਰਦਿਆਲ ਸਿੰਘ ਘਰਿਆਲਾ, ਡਾ. ਰਸਾਲ ਸਿੰਘ ਖਹਿਰਾ, ਟਿੰਮਾ ਸਰਾਫ, ਕੁਲਦੀਪ ਸਿੰਘ ਪਨਗੋਟਾ, ਹਰਪਾਲ ਸਿੰਘ ਬਾਠ, ਨਿਸ਼ਾਨ ਸਿੰਘ, ਗੁਰਬਾਜ ਸਿੰਘ ਠੇਕੇਦਾਰ, ਪ੍ਰਤਾਪ ਸਿੰਘ ਰਾਣਾ ਬੁਟਰ, ਜੋਤੀ ਭੁੱਲਰ ਸਮੇਤ ਇਲਾਕੇ ਦੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਹਸਤੀਆਂ ਵੱਡੀ ਗਿਣਤੀ ਵਿਚ ਹਾਜ਼ਰ ਰਹੀਆਂ | ਹਾਜ਼ਰ ਸ਼ਖ਼ਸੀਅਤਾਂ ਨੇ ਚੀਫ ਖੇਤੀਬਾੜੀ ਅਫਸਰ ਗੁਰਸਾਹਿਬ ਸਿੰਘ ਅਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ |