29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸੰਯੁਕਤ ਮੁੱਖ ਚੋਣ ਅਧਿਕਾਰੀ ਪੰਜਾਬ ਸਕੱਤਰ ਸਿੰਘ ਬੱਲ ਸਠਿਆਲਾ ਨੂੰ ਸਦਮਾ, ਮਾਤਾ ਦਲਬੀਰ ਕੌਰ ਦਾ ਦਿਹਾਂਤ

ਅਜੀਤ ਡੈਸਕ 30-01-2026
ਸਠਿਆਲਾ, 2 ਜਨਵਰੀ ( ਜਗੀਰ ਸਿੰਘ ਸਫਰੀ)-ਸੰਯੁਕਤ ਮੁੱਖ ਚੋਣ ਅਧਿਕਾਰੀ ਪੰਜਾਬ, ਸਕੱਤਰ ਸਿੰਘ ਬੱਲ ਸਠਿਆਲਾ, ਮਾ: ਸੁਖਦੇਵ ਸਿੰਘ ਤੇ ਮਾ: ਨਛੱਤਰ ਸਿੰਘ ਬੱਲ ਨੂੰ ਉਸ ਵੇਲੇ ਭਾਰੀ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਦਲਬੀਰ ਕੌਰ (68) ਪਤਨੀ ਸਵ: ਪਿਆਰਾ ਸਿੰਘ ਬੱਲ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ | ਮਾਤਾ ਦਲਬੀਰ ਕੌਰ ਦਾ ਅੰਤਿਮ ਸੰਸਕਾਰ ਪਿੰਡ ਸਠਿਆਲਾ ਦੇ ਸ਼ਮਸ਼ਾਨਘਾਟ ਵਿਚ ਕੀਤਾ ਗਿਆ | ਇਸ ਮੌਕੇ 'ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਤੇ ਹੈੱਡ ਗ੍ਰੰਥੀ ਗਿਆਨੀ ਭੁਪਿੰਦਰ ਸਿੰਘ ਬਾਬਾ ਬਕਾਲਾ ਸਾਹਿਬ ਵਲੋਂ ਮਿ੍ਤਕ ਦੇਹ 'ਤੇ ਦੁਸ਼ਾਲਾ ਭੇਟ ਕਰਨ ਉਪਰੰਤ ਗੁ: ਨਾਨਕਸਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਬੂਟਾ ਸਿੰਘ ਵਲੋਂ ਅਰਦਾਸ ਕੀਤੀ ਤੇ ਚਿਖਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਸਪੁੱਤਰ ਸਕੱਤਰ ਸਿੰਘ ਬੱਲ ਵਲੋਂ ਦਿੱਤੀ ਗਈ | ਇਸ ਮੌਕੇ 'ਤੇ ਮਾਤਾ ਦਦਲਬੀਰ ਕੌਰ ਦੀ ਅੰਤਿਮ ਯਾਤਰਾ 'ਚ ਏ. ਡੀ. ਸੀ. ਲਵਜੀਤ ਸਿੰਘ, ਏ. ਡੀ. ਸੀ. ਪ੍ਰਸ਼ੋਤਮ ਸਿੰਘ, ਏ. ਡੀ. ਸੀ. ਅਮਤਿ ਕੁਮਾਰ, ਤਹਿਸੀਲਦਾਰ ਮਨਜੀਤ ਸਿੰਘ, ਐੱਸ. ਡੀ. ਐੱਮ. ਅਮਨਪ੍ਰੀਤ ਸਿੰਘ ਬਾਬਾ ਬਕਾਲਾ ਸਾਹਿਬ, ਸਰਪੰਚ ਦਲਬੀਰ ਸਿੰਘ, ਗਿਆਨੀ ਦਲਬੀਰ ਸਿੰਘ, ਗੁਰਪਾਲ ਸਿੰਘ ਕੈਨੇਡਾ, ਮਾ: ਸੁਖਦੇਵ ਸਿੰਘ, ਮਾ: ਤਲਵਿੰਦਰਬੀਰ ਸਿੰਘ, ਮਾ: ਦਲਜੀਤ ਸਿੰਘ, ਮਾ: ਬਿਕਰਮਜੀਤ ਸਿੰਘ, ਨੰਬਰਦਾਰ ਸਤਨਾਮ ਸਿੰਘ, ਦਮਨ ਬੱਲ, ਸਰਬਜੀਤ ਸਿੰਘ ਆੜ੍ਹਤੀ, ਸੈਂਟਰ ਹੈੱਡ ਟੀਚਰ ਅਜੈਪਾਲ ਸਿੰਘ, ਮਾ: ਪ੍ਰਸ਼ਾਂਤ ਸ਼ਰਮਾ, ਮਾ: ਨਵਦੀਪ ਕੌਰ ਬਦੇਸ਼ਾ, ਸੁੱਖਾ ਆੜ੍ਹਤੀ, ਸੱਜਣ ਸਿੰਘ ਮਾਨਾਂਵਾਲੀਆ, ਪ੍ਰਧਾਨ ਗੁਰਚਰਨ ਸਿੰਘ, ਨੰਬਰਦਾਰ ਪ੍ਰਸ਼ੋਤਮ ਸਿੰਘ, ਮੈਂਬਰ ਹਰਪਾਲ ਸਿੰਘ ਕਾਲੂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਾਨ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਦੂਸਰੇ ਪੜਾਅ ਦੀ ਮੁਹਿੰਮ ਸ਼ਲਾਘਾਯੋਗ ਕਦਮ- ਗੁਰਮੀਤ ਮੈਹਣੀਆ ਅਗਲੀ ਖ਼ਬਰ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਵਿਚ 'ਵਿਰਾਸਤ-ਏ-ਪੰਜਾਬ' ਅਧਾਰਿਤ ਸਾਲਾਨਾ ਸਮਾਰੋਹ ਸ਼ਾਨੋ-...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।