22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

22 ਲੱਖ ਰੁਪਏ ਨਹੀਂ ਲਏ : ਸੰਜੀਵ ਰਾਣਾ

ਨੰਗਲ, 21 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਪਿੰਡ ਹੰਬੇਵਾਲ ਦੇ ਕਰਮਯੋਗੀ ਸਰਪੰਚ ਸੰਜੀਵ ਰਾਣਾ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਕਿਸੇ ਤੋਂ 22 ਲੱਖ ਰੁਪਏ ਨਹੀਂ ਲਏ । ਮੈਂ ਸ਼ਹੀਦਾਂ ਦੇ ਗੁਰਦੁਆਰਾ ਸਾਹਿਬ ਜਾ ਕੇ ਸਹੁੰ ਚੁੱਕਣ ਲਈ ਤਿਆਰ ਹਾਂ।

ਅਜੀਤ ਡੈਸਕ 22-10-2026
ਨੰਗਲ, 21 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਪਿੰਡ ਹੰਬੇਵਾਲ ਦੇ ਕਰਮਯੋਗੀ ਸਰਪੰਚ ਸੰਜੀਵ ਰਾਣਾ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਕਿਸੇ ਤੋਂ 22 ਲੱਖ ਰੁਪਏ ਨਹੀਂ ਲਏ । ਮੈਂ ਸ਼ਹੀਦਾਂ ਦੇ ਗੁਰਦੁਆਰਾ ਸਾਹਿਬ ਜਾ ਕੇ ਸਹੁੰ ਚੁੱਕਣ ਲਈ ਤਿਆਰ ਹਾਂ। ਮੈਂ 15 ਵਰ੍ਹਿਆਂ ਤੋਂ ਸਰਪੰਚ ਹਾਂ । ਪਿੰਡ ’ਚ ਸੀਵਰੇਜ ਪੈ ਗਿਆ ਹੈ ਅਤੇ ਜ਼ਮੀਨ ਦੀਆਂ ਕੀਮਤਾਂ ਅੰਬਰ ਛੋਹ ਰਹੀਆਂ ਹਨ । ਮੈਂ ਇਮਾਨਦਾਰੀ ਕਾਰਨ 15 ਸਾਲਾਂ ਤੋਂ ਸਰਪੰਚ ਹਾਂ। ਲੰਘੀਆਂ ਚੋਣਾਂ ’ਚ ਵੱਡੇ ਵੱਡੇ ਪੁਲਿਸ ਅਧਿਕਾਰੀ ਵੀ ਮੈਨੂੰ ਹਰਾਉਣ ਲਈ ਡਟੇ ਰਹੇ ਪਰ ਲੋਕ ਮੇਰੇ ਨਾਲ ਹਨ। ਮੇਰੇ ਰਾਜਸੀ ਵਿਰੋਧੀ ਨਿਰੰਤਰ ਤਰਕਹੀਣ ਦੋਸ਼ ਲਾ ਰਹੇ ਹਨ। ਮੈਂ ਨਾ ਤਾਂ ਕੋਈ ਨਜਾਇਜ਼ ਕਬਜ਼ਾ ਕਰਵਾਇਆ ਹੈ ਅਤੇ ਨਾ ਹੀ ਸਰਕਾਰੀ ਥਾਂ ’ਤੇ ਕੋਈ ਉਸਾਰੀ ਕਰਵਾਈ ਹੈ। ਭਾਖੜਾ ਡੈਮ ’ ਚ ਪਾਣੀ ਦਾ ਪੱਧਰ 1579.61 ਫੁੱਟ ਨੰਗਲ, 21 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਡੈਮ ’ਚ ਪਾਣੀ ਦਾ ਪੱਧਰ 1579.61 ਫੁੱਟ ਰਿਕਾਰਡ ਕੀਤਾ ਗਿਆ । ਭਾਖੜਾ ਡੈਮ ’ਚ 47324 ਕਿਊਸਿਕ ਪਾਣੀ ਆ ਰਿਹਾ ਹੈ ਅਤੇ 26468 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ । ਪਿਛਲੇ ਵਰ੍ਹੇ ਅੱਜ ਦੇ ਦਿਨ ਭਾਖੜਾ ਡੈਮ ’ਚ ਪਾਣੀ ਦਾ ਪੱਧਰ 1592.95 ਫੁੱਟ ਸੀ ’ਤੇ ਭਾਖੜਾ ਡੈਮ ’ਚ 43674 ਕਿਊਸਿਕ ਪਾਣੀ ਆ ਰਿਹਾ ਸੀ ਅਤੇ 28150 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ ।ਚੇਤੇ ਰਹੇ ਕਿ ਭਾਖੜਾ ਡੈਮ ’ਚ ਪਾਣੀ ਦਾ ਵੱਧ ਤੋਂ ਵੱਧ ਪੱਧਰ 1680 ਫੁੱਟ ਰੱਖਿਆ ਜਾਂਦਾ ਹੈ ਪਰ ਜੇ ਲੋੜ ਪਵੇ ਤਾਂ ਪਾਣੀ ਦਾ ਪੱਧਰ 1685 ਫੁੱਟ ਤੱਕ ਲਿਜਾਇਆ ਜਾ ਸਕਦਾ ਹੈ। ਭਾਖੜਾ ਡੈਮ ਦੀ ਝੀਲ ʺ ਗੋਬਿੰਦ ਸਾਗਰ ʺ 65 ਵਰਗ ਮੀਲ ਖੇਤਰ ’ਚ ਫੈਲੀ ਹੈ ਅਤੇ ਇਸ ’ਚ 78 ਲੱਖ ਏਕੜ ਫੁੱਟ ਪਾਣੀ ਦਾ ਭੰਡਾਰ ਕਰਨ ਦੀ ਸਮਰੱਥਾ ਹੈ। 20 ਸਤੰਬਰ ਤੱਕ ਵਧੇਰੇ ਪਾਣੀ ਆਉਣ ਦੀ ਸੰਭਾਵਨਾ ਰਹਿੰਦੀ ਹੈ
ਪਿਛਲੀ ਖ਼ਬਰ ਸਰਕਾਰ ਦੇ ਅੜੀਅਲ ਰਵੱਈਏ ਵਿਰੁੱਧ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਖੋਲ੍ਹਿਆ ਮੋਰਚਾ, ਨੰਗਲ ਬੱਸ ਸਟੈਂਡ ’ਤੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸੀ. ਸੀ. ਟੀ.-ਸੀ. ਜੀ. ਸੀ. ਲਾਂਡਰਾਂ ਵਲੋਂ ਦੋ ਰੋਜ਼ਾ ਰਾਸ਼ਟਰੀ ਵਰਕਸ਼ਾਪ ਤੇ ਹੁਨਰ ਵਿਕਾਸ ਸਿਖਲਾਈ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।