19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕਾਂਗਰਸੀ ਉਮੀਦਵਾਰ ਹਰਜੀਤ ਕੌਰ ਭੰਗੂ ਨਿਰਵਿਰੋਧ ਕੌਂਸਲਰ ਚੁਣੇ ਗਏ

ਸ੍ਰੀ ਚਮਕੌਰ ਸਾਹਿਬ ਨਗਰ ਕੌਂਸਲ ਦੀ ਚੋਣ ਲਈ ਨਿਰਵਿਰੋਧ ਕੌਂਸਲਰ ਚੁਣੀ ਗਈ ਕਾਂਗਰਸੀ ਉਮੀਦਵਾਰ ਸ੍ਰੀਮਤੀ ਹਰਜੀਤ ਕੌਰ ਭੰਗੂ ਨੂੰ ਸਿਰਪਾਓ ਭੇਟ ਕਰਦਿਆਂ ਸਨਮਾਨਿਤ ਕੀਤੇ ਜਾਣ ਦੀ ਤਸਵੀਰ | ਤਸਵੀਰ: ਜਗਮੋਹਣ ਸਿੰਘ ਨਾਰੰਗ <br/> 17-05-2026
ਸ੍ਰੀ ਚਮਕੌਰ ਸਾਹਿਬ, 16 ਮਈ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਨਗਰ ਕੌਂਸਲ ਦੇ ਵਾਰਡ ਨੰਬਰ 12 ਤੋਂ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਪ੍ਰਧਾਨ ਸਮਸ਼ੇਰ ਸਿੰਘ ਭੰਗੂ ਦੀ ਪਤਨੀ ਸ੍ਰੀਮਤੀ ਹਰਜੀਤ ਕੌਰ ਭੰਗੂ ਨਿਰਵਿਰੋਧ ਕੌਂਸਲਰ ਚੁਣੇ ਗਏ | ਇਸ ਮਿਲੀ ਜਿੱਤ 'ਤੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਸ੍ਰੀਮਤੀ ਹਰਜੀਤ ਕੌਰ ਨੂੰ ਸਿਰਪਾਓ ਭੇਟ ਕੀਤੇ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਕਿਹਾ ਕਿ ਲਗਾਤਾਰ ਚੌਥੀ ਵਾਰ ਕੌਂਸਲਰ ਬਣੇ ਹਰਜੀਤ ਸਿੰਘ ਨੇ ਨਿਰਵਿਰੋਧ ਚੋਣ ਜਿੱਤ ਕੇ ਪਹਿਲੀ ਸੀਟ ਕਾਂਗਰਸ ਦੀ ਝੋਲੀ ਵਿਚ ਪਾਈ ਹੈ | ਉਨ੍ਹਾਂ ਇਸ ਜਿੱਤ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸ੍ਰੀ ਚਮਕੌਰ ਸਾਹਿਬ ਦੇ ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਵਾਉਣ ਦੀਆਂ ਕੀਤੀਆਂ ਜਾ ਰਹੀਆਂ ਕੋਝੀਆਂ ਚਾਲਾਂ ਬੰਦ ਕਰੇ ਅਤੇ ਸਿੱਧੇ ਮੈਦਾਨ ਵਿਚ ਨਿੱਤਰੇ | ਇਸ ਮੌਕੇ ਹਰਜੀਤ ਕੌਰ ਦੇ ਪਤੀ ਸਾਬਕਾ ਪ੍ਰਧਾਨ ਸਮਸ਼ੇਰ ਸਿੰਘ ਭੰਗੂ, ਇੰਦਰਪਾਲ ਸਿੰਘ ਲਾਲੀ, ਸਰਪੰਚ ਹਰਮਿੰਦਰ ਸਿੰਘ, ਗੁਰਚਰਨ ਸਿੰਘ ਮਾਣੇਮਾਜਰਾ, ਰਣਧੀਰ ਸਿੰਘ ਅਮਰਾਲੀ, ਜਸਵੰਤ ਸਿੰਘ ਮਾਵੀ, ਅਰਵਿੰਦਰ ਸਿੰਘ ਅਰੋੜਾ, ਗੁਰਦੀਪ ਸਿੰਘ ਮਕੜੋਨਾ ਆਦਿ ਵੀ
ਪਿਛਲੀ ਖ਼ਬਰ ਸੀ.ਐੱਚ.ਸੀ. ਬੜਾ ਪਿੰਡ ਵਲੋਂ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ ਅਕਾਲੀ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।