ਨੂਰਪੁਰ ਬੇਦੀ, 16 ਮਈ (ਵਿੰਦਰਪਾਲ ਝਾਂਡੀਆਂ)- ਪਿੰਡ ਜਟਵਾਹੜ ਵਿਖੇ ਸਥਿਤ ਜੈ ਮਾਤਾ ਨੈਣਾਂ ਮੰਦਰ ਵਿਚ ਕਰਵਾਏ ਜਾ ਰਹੇ ਸਾਲਾਨਾ ਵਿਸ਼ਾਲ ਜਾਗਰਣ 'ਤੇ ਭੰਡਾਰੇ ਮੌਕੇ 'ਤੇ ਗੁਰਦੇਵ ਹਸਪਤਾਲ ਹਸਪਤਾਲ ਨੂਰਪੁਰ ਬੇਦੀ ਵਲੋਂ ਐੱਮ. ਡੀ. ਡਾਕਟਰ ਗੁਰਦੇਵ ਸਿੰਘ ਦੀ ਅਗਵਾਈ 'ਚ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ | ਇਸ ਦੇ ਨਾਲ ਹੀ ਬਲੱਡ ਡੋਨੇਸ਼ਨ ਟੀਮ ਸ੍ਰ੍ਰੀ ਅਨੰਦਪੁਰ ਸਾਹਿਬ ਵਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪਾਂ ਦਾ ਉਦਘਾਟਨ ਭਾਰਤੀ ਜਨਤਾ ਪਾਰਟੀ ਦੇ ਨੌਜਵਾਨ ਆਗੂ ਇਸ਼ੂਪਾਲ ਚੌਧਰੀ, ਡੇਰਾ ਮੋਇਆ ਦੀ ਮੰਡੀ ਜਟਵਾਹੜ ਦੇ ਮੁੱਖ ਸੇਵਾਦਾਰ ਬਾਬਾ ਅਜੈਬ ਸਿੰਘ ਫੱਕਰ ਤੇ ਸਿਹਤ ਹਸਪਤਾਲ ਝਾਂਡੀਆਂ ਕਲਾਂ ਦੇ ਮੈਡੀਕਲ ਅਫ਼ਸਰ ਮੈਡਮ ਡਾਕਟਰ ਪ੍ਰਭਜੀਤ ਕੌਰ ਨੇ ਸਾਂਝੇ ਤੌਰ 'ਤੇ ਕੀਤਾ | ਇਸ ਮੌਕੇ ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ, ਇਸ ਲਈ ਸਾਨੂੰ ਲੋੜਵੰਦਾਂ ਦੀ ਸੇਵਾ ਤੇ ਅਜਿਹੇ ਸਮਾਜ ਭਲਾਈ ਕਾਰਜਾਂ 'ਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਖ਼ੂਨਦਾਨ ਸਭ ਤੋਂ ਉੱਤਮ ਦਾਨ ਹੈ | ਇਸ ਦੌਰਾਨ ਇਨ੍ਹਾਂ ਮਹਿਮਾਨਾਂ ਨੇ ਖ਼ੂਨਦਾਨੀਆਂ ਦੀ ਹੌਸਲਾ ਅਫਜ਼ਾਈ ਕੀਤੀ | ਕੈਂਪ ਦੌਰਾਨ ਉਕਤ ਹਸਪਤਾਲ ਤੋਂ ਵੱਖ ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਪਹੁੰਚੀ ਟੀਮ ਤੇ ਮੈਡੀਕਲ ਅਫ਼ਸਰ ਡਾਕਟਰ ਪ੍ਰਭਜੀਤ ਕੌਰ ਨੇ 122 ਮਰੀਜ਼ਾਂ ਦੀ ਜਾਂਚ ਕੀਤੀ ਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ | ਇਸ ਮੌਕੇ ਪ੍ਰਧਾਨ ਪਿ੍ਥੀ ਸਿੰਘ, ਅਮਰਜੀਤ ਬਿੱਟੂ ਸ਼ਰਮਾਂ, ਜੈ ਸਿੰਘ, ਬਲਵੀਰ ਸਿੰਘ ਸਰਪੰਚ, ਨੰਬਰਦਾਰ ਰੂਪ ਸਿੰਘ, ਕੇਸਰ ਸਿੰਘ ਸਾਬਕਾ ਸਰਪੰਚ, ਗੱਗੂ ਗਿੱਲ, ਪੰਡਿਤ ਜਗਦੀਸ਼ ਚੰਦਰ, ਨਰੇਸ਼ ਸ਼ਰਮਾਂ, ਸੁਰੇਸ਼ ਭਾਟੀਆ, ਮੋਹਿਤ ਮੌਜੀ, ਦਵਿੰਦਰ ਚੌਹਾਨ ਆਦਿ ਹਾਜ਼ਰ ਸਨ |