ਸਰਕਾਰੀ ਹਾਈ ਸਕੂਲ ਰਾਏਪੁਰ ਵਿਖੇ ਵਿਸ਼ਾ ਮਾਹਿਰ ਵਲੋਂ ਲੈਕਚਰ
ਨੂਰਪੁਰ ਬੇਦੀ, 15 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਗਾਈਡੈਂਸ ਐਂਡ ਕੌਂਸਲਿੰਗ ਅਤੇ ਕੈਰੀਅਰ ਵਿਸ਼ੇ ਦੇ ਇੰਚਾਰਜ ਸੁਖਵਿੰਦਰ ਸਿੰਘ ਦੇ ਯਤਨਾਂ ਨਾਲ ਅੱਜ ਸਰਕਾਰੀ ਹਾਈ ਸਕੂਲ ਰਾਏਪੁਰ ਵਿਖੇ ਵਿਸ਼ਾ ਮਾਹਿਰ ਤੋਂ ਬੱਚਿਆਂ ਨੂੰ ਅਗਵਾਈ ਦੇਣ ਦੇ ਲਈ ਲੈਕਚਰ ਕਰਵਾਇਆ ਗਿਆ ਇਸ ਮੌਕੇ ਸੀਨੀਅਰ ਵਕੀਲ ਗੱਜਣ ਸਿੰਘ ਸੰਧੂ ਵਲੋਂ ਬੱਚਿਆਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੇ ਲਈ ਅੱਜ ਦੇ ਯੁੱਗ ਵਿਚ ਬਹੁਤ ਸਾਰੇ ਕਿੱਤਿਆਂ ਦੇ ਵਿਚ ਬੱਚੇ ਆਪਣਾ ਭਵਿੱਖ ਦਾ ਰਾਹ ਚੁਣ ਸਕਦੇ ਹਨ ਉਨ੍ਹਾਂ ਵਕਾਲਤ ਦੇ ਸਬੰਧ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇੱਕ ਬਹੁਤ ਵਧੀਆ ਪੇਸ਼ਾ ਹੈ, ਜਿਸ ਵਿਚ ਤੁਸੀਂ ਆਪਣਾ ਭਵਿੱਖ ਬਣਾ ਸਕਦੇ ਹੋ।
ਨੂਰਪੁਰ ਬੇਦੀ, 15 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਗਾਈਡੈਂਸ ਐਂਡ ਕੌਂਸਲਿੰਗ ਅਤੇ ਕੈਰੀਅਰ ਵਿਸ਼ੇ ਦੇ ਇੰਚਾਰਜ ਸੁਖਵਿੰਦਰ ਸਿੰਘ ਦੇ ਯਤਨਾਂ ਨਾਲ ਅੱਜ ਸਰਕਾਰੀ ਹਾਈ ਸਕੂਲ ਰਾਏਪੁਰ ਵਿਖੇ ਵਿਸ਼ਾ ਮਾਹਿਰ ਤੋਂ ਬੱਚਿਆਂ ਨੂੰ ਅਗਵਾਈ ਦੇਣ ਦੇ ਲਈ ਲੈਕਚਰ ਕਰਵਾਇਆ ਗਿਆ ਇਸ ਮੌਕੇ ਸੀਨੀਅਰ ਵਕੀਲ ਗੱਜਣ ਸਿੰਘ ਸੰਧੂ ਵਲੋਂ ਬੱਚਿਆਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੇ ਲਈ ਅੱਜ ਦੇ ਯੁੱਗ ਵਿਚ ਬਹੁਤ ਸਾਰੇ ਕਿੱਤਿਆਂ ਦੇ ਵਿਚ ਬੱਚੇ ਆਪਣਾ ਭਵਿੱਖ ਦਾ ਰਾਹ ਚੁਣ ਸਕਦੇ ਹਨ ਉਨ੍ਹਾਂ ਵਕਾਲਤ ਦੇ ਸਬੰਧ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇੱਕ ਬਹੁਤ ਵਧੀਆ ਪੇਸ਼ਾ ਹੈ, ਜਿਸ ਵਿਚ ਤੁਸੀਂ ਆਪਣਾ ਭਵਿੱਖ ਬਣਾ ਸਕਦੇ ਹੋ। ਉਨ੍ਹਾਂ ਬੱਚਿਆਂ ਨੂੰ ਸਮਝਾਇਆ ਕਿ ਕਿਵੇਂ ਵੱਖ ਵੱਖ ਕਾਲਜਾਂ ਵਿਚ ਦਾਖਲਾ ਪ੍ਰੀਖਿਆ ਦੇ ਕੇ ਦਾਖਲਾ ਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਖੇਤਰ ਵਿਚ ਮੁੰਡਿਆਂ ਦੇ ਨਾਲ ਨਾਲ ਕੁੜੀਆਂ ਵੀ ਆਪਣਾ ਭਵਿੱਖ ਬਣਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਬੱਚਿਆਂ ਕੋਲ ਬਹੁਤ ਵਧੀਆ ਮੌਕੇ ਹਨ, ਪਰ ਜਿਨ੍ਹਾਂ ਸਮਿਆਂ ਵਿਚ ਉਨ੍ਹਾਂ ਆਪ ਵਕਾਲਤ ਦੀ ਪੜ੍ਹਾਈ ਕੀਤੀ ਉਨ੍ਹਾਂ ਸਮਿਆਂ ਵਿਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਦੂਰ ਦੁਰਾਡੇ ਕਾਲਜਾਂ ਵਿਚ ਦਾਖਲਾ ਲੈਣਾ ਪੈਂਦਾ ਸੀ ਪਰ ਅੱਜ ਦੇ ਸਮੇਂ ਸਾਡੇ ਨੇੜੇ ਰਾਇਤਾ ਐਂਡ ਵਾਹਰਾਂ ਤੇ ਹੋਰ ਬਹੁਤ ਸਾਰੇ ਕਾਲਜਾਂ ਵਿਚ ਵਕਾਲਤ ਦੀ ਪੜ੍ਹਾਈ ਕਰਵਾਈ ਜਾਂਦੀ ਹੈ ਇਸ ਤਰ੍ਹਾਂ ਬੱਚੇ ਆਪਣੇ ਵਕਾਲਤ ਦੀ ਪੜ੍ਹਾਈ ਕਰਕੇ ਆਪਣਾ ਭਵਿੱਖ ਇਸ ਖੇਤਰ ਵਿਚ ਨਿਰਧਾਰਿਤ ਕਰ ਸਕਦੇ ਹਨ। ਇਸ ਮੌਕੇ ਸਕੂਲ ਮੁਖੀ ਸ਼੍ਰੀਮਤੀ ਏਕਤਾ ਭਾਰਦਵਾਜ ਵਲੋਂ ਸੰਧੂ ਸਾਹਿਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਲਈ ਇਹ ਜਾਣਕਾਰੀ ਬਹੁਤ ਗਿਆਨਦਾਇਕ ਅਤੇ ਪ੍ਰੇਰਨਾ ਵਾਲੀ ਹੈ। ਬੱਚਿਆਂ ਨੇ ਵੱਖ-ਵੱਖ ਪ੍ਰਸ਼ਨ ਪੁੱਛੇ ਅਤੇ ਵਕੀਲ ਸਾਹਿਬ ਵਲੋਂ ਬੱਚਿਆਂ ਦੇ ਪ੍ਰਸ਼ਨਾਂ ਦਾ ਉੱਤਰ ਦਿੱਤਾ ਗਿਆ। ਇਸ ਮੌਕੇ ਗੱਜਣ ਸਿੰਘ ਸੰਧੂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਇਸ ਮੌਕੇ ਸੀਮਾ ਦੇਵੀ, ਕੁਲਦੀਪ ਗਿੱਲ, ਸੁਖਦੇਵ ਸਿੰਘ, ਜਗਜੀਤ ਸਿੰਘ, ਸੁਖਵਿੰਦਰ ਸਿੰਘ, ਮਨਦੀਪ ਸਿੰਘ, ਮਨਮੋਹਨ ਸਿੰਘ, ਹਰਪ੍ਰੀਤ ਕੌਰ ਅਤੇ ਸਮੂਹ ਅਧਿਆਪਕ ਹਾਜ਼ਰ ਸਨ ।