16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਡੀ. ਏ. ਵੀ. ਸਕੂਲ ਰੂਪਨਗਰ ਵਿਖੇ ਹਾਈ ਟੈੱਕ ਕੰਪਿਊਟਰ ਲੈਬ ਸਥਾਪਿਤ <br/>

ਅਜੀਤ ਡੈਸਕ 17-05-2026
ਰੂਪਨਗਰ, 16 ਮਈ (ਯਸ਼ਵੰਤ ਬੱਸੀ)- ਡੀ.ਏ.ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਹਰ ਤਰਾਂ ਦੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਕੰਪਿਊਟਰ ਲੈਬ ਦਾ ਨਿਰਮਾਣ ਕੀਤਾ ਗਿਆ ਜਿਸ ਦਾ ਉਦਘਾਟਨ ਰਵਿੰਦਰ ਤਲਵਾੜ ਸੈਕਟਰੀ ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਵਲੋਂ ਕੀਤਾ ਗਿਆ | ਉਹਨਾ ਦਾ ਇੱਥੇ ਪਹੰੁਚਣ ਤੇ ਸਕੂਲ ਮੈਨੇਜਿੰਗ ਕਮੇਟੀ ਅਤੇ ਪਿ੍ੰਸੀਪਲ ਸੰਗੀਤਾ ਰਾਣੀ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਮੈਨੇਜਿੰਗ ਕਮੇਟੀ ਦੇ ਉਪ ਚੇਅਰਮੈਨ ਯੋਗੇਸ਼ ਮੋਹਨ ਪੰਕਜ ਨੇ ਆਪਣੇ ਸੰਬੋਧਨ 'ਚ ਦੱਸਿਆ ਕਿ ਇਸ ਲੈਬ ਦਾ ਅਜੋਕੇ ਸਮੇਂ ਦੀ ਹਰੇਕ ਮੰਗ ਨੂੰ ਮੁੱਖ ਰੱਖਦਿਆਂ ਨਿਰਮਾਣ ਕੀਤਾ ਗਿਆ ਹੈ, ਜਿਸ ਵਿਚ 20 ਕੰਪਿਊਟਰ ਅਤੇ ਇੱਕ ਅਟਰੈਕਟਿਵ ਪੈਨਲ ਲਗਾਇਆ ਗਿਆ ਹੈ | ਅੰਤ ਵਿਚ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਮੋਹਿਤ ਜੈਨ ਵਲੋਂ ਆਏ ਹੋਏ ਮਹਿਮਾਨਾਂ ਤੇ ਸਟਾਫ਼ ਦਾ ਧੰਨਵਾਦ ਕੀਤਾ ਗਿਆ |

ਪਿਛਲੀ ਖ਼ਬਰ ਜਟਵਾਹੜ੍ਹ ਵਿਖੇ ਮਾਤਾ ਨੈਣਾਂ ਦੇਵੀ ਮੰਦਰ ਵਿਖੇ ਜਾਗਰਣ ਤੇ ਭੰਡਾਰੇ ਮੌਕੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ <br/... ਅਗਲੀ ਖ਼ਬਰ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਘੜੂੰਆਂ ਵਿਖੇ ਸਾਲਾਨਾ ਜੋੜ ਮੇਲ 5 ਜੂਨ ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।