ਨੂਰਪੁਰ ਬੇਦੀ, 7 ਮਈ (ਵਿੰਦਰਪਾਲ ਝਾਂਡੀਆਂ)- ਪੀ.ਜੀ.ਆਈ. ਚੰਡੀਗੜ੍ਹ ਲੰਗਰ ਲੋੜਵੰਦ ਸੇਵਾ ਮਿਸ਼ਨ ਨੂਰਪੁਰ ਬੇਦੀ ਦੇ ਸੇਵਾਦਾਰਾਂ ਵਲੋਂ ਮੁੱਖ ਸੇਵਾਦਾਰ ਮਾਸਟਰ ਚੰਨਣ ਸਿੰਘ ਸੈਣੀਮਾਜਰਾ ਦੀ ਅਗਵਾਈ ਹੇਠ ਪੀ.ਜੀ.ਆਈ. ਚੰਡੀਗੜ੍ਹ ਦੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਿਸਾਂ ਲਈ 111ਵੀਂ ਲੰਗਰ ਸੇਵਾ ਭੇਜੀ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਪਿੰਡ ਲਾਲਪੁਰ ਦੇ ਸਮਾਜ ਸੇਵੀ ਸ਼ਿਵ ਕੁਮਾਰ ਸੈਣੀ ਨੇ ਲੰਗਰ ਵਾਹਨ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ | ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਸੇਵਾ ਕਰਨਾ ਹੀ ਇਨਸਾਨ ਦਾ ਅਸਲ ਧਰਮ ਹੈ | ਇਸ ਮੌਕੇ ਉਨ੍ਹਾਂ ਲੰਗਰ ਸੇਵਾ ਲਈ ਉਚਿਤ ਨਗਦ ਆਰਥਿਕ ਸਹਾਇਤਾ ਵੀ ਪ੍ਰਦਾਨ ਕੀਤੀ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਸਮਾਜਸੇਵੀ ਭਾਗ ਸਿੰਘ ਮਦਾਨ ਤੇ ਮਨਦੀਪ ਸਿੰਘ ਰੋਪੜ ਨੇ ਸੇਵਾਦਾਰਾਂ ਵਲੋਂ ਮਾਨਵਤਾ ਦੀ ਸੇਵਾ ਲਈ ਅਰੰਭੇ ਇਸ ਕਾਰਜ਼ ਦੀ ਭਰਵੀਂ ਸ਼ਲਾਘਾ ਕੀਤੀ | ਸੰਸਥਾ ਦੇ ਮੁੱਖ ਸੇਵਾਦਾਰ ਚੰਨਣ ਸਿੰਘ ਸੈਣੀਮਾਜਰਾ ਨੇ ਕਿਹਾ ਕਿ ਉਕਤ ਨੇਕ ਕਾਰਜ ਦਾ ਮਾਰਗ ਦਰਸ਼ਨ ਅਪਣਾ ਕੇ ਹੋਰ ਸੰਸਥਾਵਾਂ ਵੀ ਸਮਾਜ ਭਲਾਈ ਦੀ ਦਿਸ਼ਾ 'ਚ ਯੋਗਦਾਨ ਪਾਉਣ | ਇਸ ਮੌਕੇ ਤੇ ਰੂਬੀ ਭੁੱਲਰ, ਰਾਜੀਵ ਮਾਲੀਆ, ਕਮਲ ਖੇੜੀ, ਹਰੀ ਫੌਜੀ, ਗੁਰਦਿਆਲ ਸਿੰਘ ਸਮੀਰੋਵਾਲ, ਭਾਗ ਸਿੰਘ, ਅਸ਼ੋਕ ਕਾਲੜਾ, ਖੁਸ਼ਹਾਲ ਸਿੰਘ, ਜਰਨੈਲ ਸਿੰਘ ਜੱਟਪੁਰ, ਜਸ਼ਨ ਭੱਗਲ, ਬਖਸ਼ੀ ਰਾਮ, ਦਿਲਪ੍ਰੀਤ ਸਿੰਘ, ਜੈਵੀਰ ਸਿੰਘ, ਰਾਜਵੀਰ ਸਿੰਘ, ਲਾਲ ਸਿੰਘ, ਅਮਨ ਭੱਲਾ, ਸਤਪਾਲ, ਪਾਖਰ ਸਿੰਘ ਆਦਿ ਹਾਜ਼ਰ ਸਨ |