ਰੂਪਨਗਰ, 7 ਮਈ (ਯਸ਼ਵੰਤ ਬੱਸੀ)-ਜ਼ਿਲ੍ਹਾ 'ਅਜੀਤ' ਉਪ ਦਫ਼ਤਰ ਰੂਪਨਗਰ ਦੇ ਇੰਚਾਰਜ ਅਤੇ ਰੂਪਨਗਰ ਪ੍ਰੈੱਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਸੱਤੀ ਦੇ ਪਿਤਾ ਦੇ ਦਿਹਾਂਤ ਉਪਰੰਤ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਦੁੱਖ ਪ੍ਰਗਟ ਕਰਨ ਵਾਲਿਆਂ ਵਿਚ ਆਈ.ਜੀ. ਗੁਲਨੀਤ ਸਿੰਘ ਖੁਰਾਣਾ, ਏ.ਆਈ.ਜੀ. ਵਰਿੰਦਰ ਪਾਲ ਸਿੰਘ, ਡਿਪਟੀ ਕਮਿਸ਼ਨਰ ਜਲੰਧਰ ਵਰਜੀਤ ਵਾਲੀਆ, ਬਾਬਾ ਗਾਜੀ ਦਾਸ ਕਲੱਬ ਦੇ ਪ੍ਰਧਾਨ ਅਤੇ ਸਮਾਜ ਸੇਵੀ ਦਵਿੰਦਰ ਸਿੰਘ ਬਾਜਵਾ, ਆਸਟਰੇਲੀਆ ਤੋਂ ਤੇਜਵੀਰ ਸਿੰਘ ਜਟਾਣਾ ਅਤੇ ਪੱਤਰਕਾਰ ਹਰਮਨਪ੍ਰੀਤ ਸਿੰਘ ਗੋਲੀਆ, ਯੂ.ਐਸ.ਏ. ਤੋਂ 'ਅਜੀਤ' ਪ੍ਰਤੀਨਿਧ ਐਸ. ਅਸ਼ੋਕ ਭੌਰਾ, ਸੇਵਾ-ਮੁਕਤ ਐਸ.ਪੀ. ਹਰਪਾਲ ਸਿੰਘ, 'ਅਜੀਤ' ਪ੍ਰਕਾਸ਼ਨ ਸਮੂਹ ਦੇ ਨਿਊਜ਼ ਐਡੀਟਰ ਜਸਪ੍ਰੀਤ ਸਿੰਘ ਸੈਣੀ, ਇੰਦਰਪਾਲ ਸਿੰਘ ਚੱਢਾ ਡਾਇਰੈਕਟਰ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਓਵਰਸੀਜ਼ ਯੂ.ਐਸ.ਏ., ਯੂਥ ਪ੍ਰੋਜੈਕਟ ਪੰਜਾਬ ਦੇ ਪ੍ਰਧਾਨ ਅਮਰੀਕ ਸਿੰਘ ਕਲੇਰ ਜਲੰਧਰ, ਬਲਕਾਰ ਸਿੰਘ ਯੂ.ਐਸ.ਏ. ਤੇ ਗੁਰਦੀਪ ਸਿੰਘ ਰਾਣਾ ਯੂ.ਐਸ.ਏ. ਨੇ ਫੋਨ ਰਾਹੀਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ | ਇਸ ਤੋਂ ਇਲਾਵਾ ਗੁਰਦੇਵ ਸਿੰਘ ਕੰਗ ਮੈਮੋਰੀਅਲ ਐਜੂਕੇਸ਼ਨ ਸੰਸਥਾ ਬਸੀ ਗੁਜਰਾਂ ਦੇ ਮੁੱਖ ਪ੍ਰਬੰਧਕ ਸਵਰਨ ਸਿੰਘ ਭੰਗੂ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ, ਕੁਲਜੀਤ ਸਿੰਘ ਸੈਣੀ ਪ੍ਰਧਾਨ ਪ੍ਰਾਪਰਟੀ ਡੀਲਰ ਐਸੋਸੀਏਸ਼ਨ, ਮੋਹਣ ਸਿੰਘ ਡੁਮੇਵਾਲ, ਅਸ਼ੋਕ ਬਜੇੜੀ, ਅਸ਼ਵਨੀ ਕੁਮਾਰ ਸ਼ਰਮਾ, ਜ਼ਿਲ੍ਹਾ ਯੂਥ ਕਲੱਬ ਤਾਲਮੇਲ ਕਮੇਟੀ ਦੇ ਆਗੂ, ਅਕਾਲੀ ਆਗੂ ਸੁੱਚਾ ਸਿੰਘ ਸਰਸਾ ਨੰਗਲ ਤੇ ਹੋਰ ਆਗੂਆਂ ਵਲੋਂ ਘਰ ਪੁੱਜ ਕੇ ਸਤਨਾਮ ਸਿੰਘ ਸੱਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ |