01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਸੁੱਖੇ ਮਾਜਰਾ ਗਊਸ਼ਾਲਾ ਦੇ ਵਿਕਾਸ ਲਈ ਵਿਧਾਇਕ ਦਿਨੇਸ਼ ਚੱਢਾ ਦੀ ਪਹਿਲ ਤੇਜ਼ 16 ਕਿੱਲੇ ਜ਼ਮੀਨ 'ਚ ਹਰਾ ਚਾਰਾ ਉਗਾਉਣ ਦੀ ਯੋਜਨਾ <br/>

ਗਊਸ਼ਾਲਾ ਸੁੱਖੇ ਮਾਜਰਾ ਦੀ 16 ਕਿੱਲੇ ਜਮੀਨ ਦੇ ਸਮਤਲੀਕਰਨ ਦੇ ਕੰਮ ਦੀ ਆਰੰਭਤਾ ਕਰਵਾਉਂਦੇ ਹੋਏ ਵਿਧਾਇਕ ਚੱਢਾ | ਤਸਵੀਰ: ਢੀਂਡਸਾ <br/> 27-03-2026
ਨੂਰਪੁਰ ਬੇਦੀ, 26 ਮਾਰਚ (ਹਰਦੀਪ ਸਿੰਘ ਢੀਂਡਸਾ)-ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਪਿੰਡ ਸੁੱਖੇ ਮਾਜਰਾ ਵਿਖੇ ਸਥਿਤ ਸਰਕਾਰੀ ਕੈਟਲ ਪੌਂਡ ਗਊਸ਼ਾਲਾ ਦੇ ਸੁਧਾਰ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਇਸੇ ਕੜੀ ਤਹਿਤ ਅੱਜ ਉਹ ਖ਼ੁਦ ਗਊਸ਼ਾਲਾ ਵਿਖੇ ਪਹੁੰਚੇ ਅਤੇ 16 ਕਿੱਲੇ ਜ਼ਮੀਨ ਦੀ ਸਫ਼ਾਈ ਅਤੇ ਸਮਤਲੀਕਰਨ ਦੇ ਕੰਮ ਦੀ ਸ਼ੁਰੂਆਤ ਕਰਵਾਈ | ਇਸ ਮੌਕੇ ਵਿਧਾਇਕ ਚੱਢਾ ਨੇ ਕਿਹਾ ਕਿ ਗਊਸ਼ਾਲਾ ਵਿਚ ਆ ਰਹੀਆਂ ਗਊਆਂ ਲਈ ਚਾਰੇ ਦੀ ਕਮੀ ਇੱਕ ਵੱਡੀ ਚੁਣੌਤੀ ਬਣੀ ਹੋਈ ਸੀ, ਜਿਸਨੂੰ ਧਿਆਨ ਵਿਚ ਰੱਖਦੇ ਹੋਏ ਇਹ ਉਪਰਾਲਾ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਜ਼ਮੀਨ ਨੂੰ ਪੱਧਰਾ ਕਰਕੇ ਇੱਥੇ ਹਰਾ ਚਾਰਾ ਬੀਜਿਆ ਜਾਵੇਗਾ, ਜਿਸ ਨਾਲ ਗਊਆਂ ਨੂੰ ਪੋਸ਼ਟਿਕ ਅਤੇ ਤਾਜ਼ਾ ਚਾਰਾ ਮਿਲੇਗਾ | ਉਨ੍ਹਾਂ ਹੋਰ ਵਿਸਥਾਰ ਨਾਲ ਕਿਹਾ ਕਿ ''ਸਾਡਾ ਮਕਸਦ ਸਿਰਫ਼ ਤੁਰੰਤ ਪ੍ਰਬੰਧ ਨਹੀਂ, ਸਗੋਂ ਗਊਸ਼ਾਲਾ ਨੂੰ ਲੰਬੇ ਸਮੇਂ ਲਈ ਖੁਦਨਿਰਭਰ ਬਣਾਉਣਾ ਹੈ | ਜੇ ਅਸੀਂ ਆਪਣੇ ਸਰੋਤਾਂ ਦਾ ਸਹੀ ਇਸਤੇਮਾਲ ਕਰੀਏ ਤਾਂ ਗਊਆਂ ਲਈ ਚਾਰੇ ਦੀ ਸਥਾਈ ਵਿਵਸਥਾ ਕੀਤੀ ਜਾ ਸਕਦੀ ਹੈ | ਇਸ ਯੋਜਨਾ ਨਾਲ ਨਾ ਕੇਵਲ ਚਾਰੇ ਦੀ ਲਾਗਤ ਘਟੇਗੀ, ਸਗੋਂ ਗਊਆਂ ਦੀ ਸਿਹਤ ਵਿਚ ਵੀ ਸੁਧਾਰ ਆਵੇਗਾ | ਅੱਗੇ ਆਉਣ ਵਾਲੇ ਸਮੇਂ ਵਿਚ ਅਸੀਂ ਹੋਰ ਵੀ ਸੁਧਾਰਕ ਕਦਮ ਚੁੱਕਾਂਗੇ, ਤਾਂ ਜੋ ਇਹ ਗਊਸ਼ਾਲਾ ਇੱਕ ਮਿਸਾਲ ਬਣ ਸਕੇ ਅਤੇ ਹੋਰ ਥਾਵਾਂ ਲਈ ਪ੍ਰੇਰਣਾ ਦਾ ਕੇਂਦਰ ਬਣੇ | ਇਸ ਮੌਕੇ ਸਰਪੰਚ ਰਾਮ ਧਨ ਬਾਠ, ਠੇਕੇਦਾਰ ਮੋਹਣ ਲਾਲ, ਪ੍ਰਧਾਨ ਪਰਵਿੰਦਰ ਸਿੰਘ ਬਾਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਰਕਾਰੀ ਕਾਲਜ ਰੋਪੜ 'ਚ '21ਵੀਂ ਸਦੀ 'ਚ ਸਾਹਿਤ ਦੀ ਭੂਮਿਕਾ' 'ਤੇ ਸੈਮੀਨਾਰ <br/> ਅਗਲੀ ਖ਼ਬਰ ਖੇਤੀਬਾੜੀ ਵਿਕਾਸ ਬੈਂਕ ਵਲੋਂ ਆਮ ਇਜਲਾਸ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।