02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਖੇਤੀਬਾੜੀ ਵਿਕਾਸ ਬੈਂਕ ਵਲੋਂ ਆਮ ਇਜਲਾਸ ਕਰਵਾਇਆ <br/>

ਅਜੀਤ ਡੈਸਕ 27-03-2026
ਮੋਰਿੰਡਾ, 26 ਮਾਰਚ (ਪਿ੍ਤਪਾਲ ਸਿੰਘ)-ਖੇਤੀਬਾੜੀ ਵਿਕਾਸ ਬੈਂਕ ਮੋਰਿੰਡਾ ਦਾ ਆਮ ਇਜਲਾਸ ਚੇਅਰਮੈਨ ਦਰਸ਼ਨ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਇਆ, ਜਦੋਂ ਕਿ ਬੈਂਕ ਦੇ ਜ਼ਿਲ੍ਹਾ ਰੂਪਨਗਰ ਦੇ ਏ.ਜੀ.ਐਮ ਗਰੀਸ਼ ਮਿੱਤਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਖੇਤੀ ਬਾੜੀ ਵਿਕਾਸ ਬੈਂਕ ਮੋਰਿੰਡਾ ਦੇ ਮੈਨੇਜਰ ਸੰਨਦੀਪਇੰਦਰ ਸਿੰਘ ਗਰੇਵਾਲ ਵਲੋਂ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀ ਭਲਾਈ ਲਈ ਚਲਾਈਆਂ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਬੈਂਕ ਦੀ ਸਾਲਾਨਾ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ ਜੋ ਹਾਲ ਵਿਚ ਹਾਜ਼ਰ ਕਿਸਾਨਾਂ, ਗਾਹਕਾਂ ਅਤੇ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕੀਤੀ | ਇਸ ਮੌਕੇ ਬੈਂਕ ਦੇ ਵਾਇਸ ਚੇਅਰਮੈਨ ਕਰਨੈਲ ਸਿੰਘ ਜੀਤ ਨੇ ਇਜਲਾਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਚੁੰਗਲ ਵਿਚੋਂ ਕੱਢਣ ਲਈ 1958 ਵਿਚ ਇਸ ਬੈਂਕ ਦਾ ਨਿਰਮਾਣ ਹੋਇਆ ਸੀ, ਜਿਸ ਨਾਲ ਕਿਸਾਨ ਖ਼ੁਸ਼ਹਾਲ ਅਤੇ ਆਤਮਨਿਰਭਰ ਹੋਇਆ | ਉਨ੍ਹਾਂ ਪੰਜਾਬ ਸਰਕਾਰ ਵਲੋਂ ਲੋਕਾਂ ਲਈ ਪੰਜ ਲੱਖ ਰੁਪਏ ਤੱਕ ਦੇ ਕਰਜ਼ੇ ਦੀ ਸਹੂਲਤ ਮੁੜ ਖੋਲ੍ਹਣ ਦੀ ਪ੍ਰਸੰਸਾ ਕਰਦਿਆਂ ਮੰਗ ਕੀਤੀ ਕਿ ਕਰਜ਼ੇ ਦੀ ਲਿਮਟ ਵਧਾਈ ਜਾਵੇ ਤਾਂ ਜੋ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਆਪਣੇ ਕਾਰੋਬਾਰ ਅਰੰਭ ਕਰਕੇ ਆਪਣੇ ਪੈਰਾਂ ਤੇ ਖੜੇ ਹੋ ਸਕਣ | ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸਹਿਕਾਰਤਾ ਪ੍ਰੇਮੀ ਹਰਮਿੰਦਰ ਸਿੰਘ ਲੱਕੀ ਨੇ ਇਜਲਾਸ ਨੂੰ ਸੰਬੋਧਨ ਕਰਦਿਆਂ ਬੈਂਕ ਦੀ ਸਾਲਾਨਾ ਕਾਰਗੁਜ਼ਾਰੀ ਦੀ ਪ੍ਰਸੰਸਾ ਕਰਦਿਆਂ ਬੈਂਕ ਦੇ ਪ੍ਰਬੰਧਕਾਂ ਨੂੰ ਵਧਾਈਆਂ ਦਿੱਤੀਆਂ | ਇਸ ਮੋਕੇ ਇਫਕੋ ਵਲੋਂ ਪਹੁੰਚੇ ਗੁਰਬੀਰ ਸਿੰਘ ਨੇ ਕਿਸਾਨਾਂ ਨੂੰ ਫ਼ਸਲ ਦੇ ਵੱਧ ਝਾੜ ਲਈ ਕੀਟਨਾਸ਼ਕ ਦਵਾਈਆਂ, ਵਧੀਆ ਖਾਦਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਡਾਇਰੈਕਟਰ ਰਣਦੀਪ ਸਿੰਘ ਸਰਪੰਚ ਢੰਗਰਾਲੀ, ਗੁਰਦੀਪ ਸਿੰਘ ਤੂਰ ਡਾਇਰੈਕਟਰ, ਗੁਰਮੇਲ ਸਿੰਘ ਚਤਾਮਲੀ ਡਾਇਰੈਕਟਰ, ਮੋਹਣ ਸਿੰਘ ਰਾਮਗੜ੍ਹ ਮੰਡਾਂ ਡਾਇਰੈਕਟਰ, ਬੀਬੀ ਹਰਦੀਪ ਕੌਰ ਕੰਗ ਡਾਇਰੈਕਟਰ ਅਤੇ ਰਾਜਪ੍ਰੀਤ ਕੌਰ ਬੱਲਾਂ ਡਾਇਰੈਕਟਰ, ਨਗਰ ਕੌਂਸਲ ਮੋਰਿੰਡਾ ਦੇ ਸਾਬਕਾ ਪ੍ਰਧਾਨ ਹਰੀਪਾਲ, ਸਰਪੰਚ ਦਲਵੀਰ ਸਿੰਘ ਮੂੰਡੀਆਂ, ਨਰਾਤਾ ਸਿੰਘ ਅਰਨੌਲੀ, ਬਲਵਿੰਦਰ ਸਿੰਘ ਸੰਧੂ ਸਾਬਕਾ ਸਰਪੰਚ, ਤੇਜਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਮੋਰਿੰਡਾ, ਅਮਰਜੀਤ ਸਿੰਘ ਕੰਗ ਪ੍ਰਧਾਨ ਸੀਨੀਅਰ ਸਿਟੀਜਨ ਕੌਂਸਲ ਮੋਰਿੰਡਾ, ਧਰਮਪਾਲ ਥੱਮਣ ਪ੍ਰਧਾਨ ਸਿਟੀ ਕਾਂਗਰਸ, ਲਾਭ ਸਿੰਘ ਫੋਜੀ, ਬਲਵਿੰਦਰ ਸਿੰਘ ਮੂੰਡੀਆਂ, ਕਾਮਰੇਡ ਕਾਕਾ ਰਾਮ, ਅਜੀਤ ਸਿੰਘ ਛਿੱਬਰ, ਮਹਿਲਾ ਚੇਤਨਾ ਮੰਚ ਦੀ ਆਗੂ ਰਾਜਵੰਤ ਕੌਰ, ਨਸੀਬ ਕੌਰ, ਭੂਸ਼ਨ ਕੁਮਾਰ, ਹਰਪ੍ਰੀਤ ਸਿੰਘ, ਸਰਬਜੀਤ ਸਿੰਘ ਆਦਿ ਕਿਸਾਨ ਆਗੂ ਅਤੇ ਪਤਵੰਤੇ ਸੱਜਣ ਹਾਜ਼ਰ ਸਨ |

ਪਿਛਲੀ ਖ਼ਬਰ ਸੁੱਖੇ ਮਾਜਰਾ ਗਊਸ਼ਾਲਾ ਦੇ ਵਿਕਾਸ ਲਈ ਵਿਧਾਇਕ ਦਿਨੇਸ਼ ਚੱਢਾ ਦੀ ਪਹਿਲ ਤੇਜ਼ 16 ਕਿੱਲੇ ਜ਼ਮੀਨ 'ਚ ਹਰਾ ਚਾਰਾ ਉਗਾਉਣ... ਅਗਲੀ ਖ਼ਬਰ ਆਈ.ਆਈ.ਟੀ. ਵਿਦਿਆਰਥੀਆਂ ਨੇ ਤਿਰੰਗਾ ਯਾਤਰਾ ਨਾਲ ਬਲਿਦਾਨ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।