ਟਰਾਲੀ ਨਾਲ ਟਕਰਾਉਣ ਕਾਰਨ ਮੋਟਰ-ਸਾਈਕਲ ਸਵਾਰ ਨੌਜਵਾਨ ਦੀ ਮੌਤ
ਬਠਿੰਡਾ , 15 ਨਵੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਬਠਿੰਡਾ - ਮਲੋਟ ਬਾਦਲ ਰਿੰਗ ਰੋਡ ਓਵਰਬ੍ਰਿਜ ‘ ਤੇ , ਇਕ ਮੋਟਰ - ਸਾਈਕਲ ਸਵਾਰ ਸੜਕ ਦੇ ਕਿਨਾਰੇ ਇੱਟਾਂ ਨਾਲ ਭਰੀ ਇਕ ਖ਼ਰਾਬ ਖੜ੍ਹੀ ਟਰੈਕਟਰ ਟਰਾਲੀ ਨਾਲ ਟਕਰਾਉਣ ਕਾਰਨ ਮਾਰਿਆ ਗਿਆ । ਹਾਦਸੇ ਦੀ ਸੂਚਨਾ ਮਿਲਣ ‘ ਤੇ , ਸਹਾਰਾ ਜਨ ਸੇਵਾ ਦੀ ਟੀਮ ਮੈਂਬਰ ਸੰਦੀਪ ਗਿੱਲ ਦੀ ਅਗਵਾਈ ਹੇਠ ਸਹਾਰਾ ਐਂਬੂਲੈਂਸ ਟੀਮ ਨਾਲ ਹਾਦਸੇ ਵਾਲੀ ਥਾਂ ‘ ਤੇ ਪਹੁੰਚੀ ।
ਬਠਿੰਡਾ , 15 ਨਵੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਬਠਿੰਡਾ - ਮਲੋਟ ਬਾਦਲ ਰਿੰਗ ਰੋਡ ਓਵਰਬ੍ਰਿਜ ‘ ਤੇ , ਇਕ ਮੋਟਰ - ਸਾਈਕਲ ਸਵਾਰ ਸੜਕ ਦੇ ਕਿਨਾਰੇ ਇੱਟਾਂ ਨਾਲ ਭਰੀ ਇਕ ਖ਼ਰਾਬ ਖੜ੍ਹੀ ਟਰੈਕਟਰ ਟਰਾਲੀ ਨਾਲ ਟਕਰਾਉਣ ਕਾਰਨ ਮਾਰਿਆ ਗਿਆ । ਹਾਦਸੇ ਦੀ ਸੂਚਨਾ ਮਿਲਣ ‘ ਤੇ , ਸਹਾਰਾ ਜਨ ਸੇਵਾ ਦੀ ਟੀਮ ਮੈਂਬਰ ਸੰਦੀਪ ਗਿੱਲ ਦੀ ਅਗਵਾਈ ਹੇਠ ਸਹਾਰਾ ਐਂਬੂਲੈਂਸ ਟੀਮ ਨਾਲ ਹਾਦਸੇ ਵਾਲੀ ਥਾਂ ‘ ਤੇ ਪਹੁੰਚੀ । ਰੋਡ ਸੇਫ਼ਟੀ ਫੋਰਸ ਦੀ ਟੀਮ ਮੌਕੇ ‘ ਤੇ ਮੌਜੂਦ ਸੀ । ਕੈਨਾਲ ਕਾਲੋਨੀ ਪੁਲਿਸ ਚੌਕੀ ਦੀ ਪੁਲਿਸ ਟੀਮ ਨੇ ਮੌਕੇ ‘ ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ । ਮ੍ਰਿਤਕ ਗੁਰਚਰਨ ਸਿੰਘ (34) ਵਾਸੀ ਵਿਰਕ ਖ਼ੁਰਦ ਦਾ ਰਹਿਣ ਵਾਲਾ ਸੀ । ਸੂਤਰਾਂ ਅਨੁਸਾਰ , ਮ੍ਰਿਤਕ ਅਮਰੂਦ ਵੇਚਣ ਲਈ ਵਿਰਕ ਪਿੰਡ ਤੋਂ ਬਠਿੰਡਾ ਦਾਣਾ ਮੰਡੀ ਜਾ ਰਿਹਾ ਸੀ ਕਿ ਹਾਦਸੇ ਦਾ ਸ਼ਿਕਾਰ ਹੋਇਆ ।