ਬਰੇਟਾ , 15 ਨਵੰਬਰ ( ਮੰਡੇਰ )- ਕਾਂਗਰਸ ਪਾਰਟੀ ਦੇ ਐੱਸ . ਸੀ . ਵਿੰਗ ਦੇ ਸਕੱਤਰ ਹਰਜਿੰਦਰ ਸਿੰਘ ਬਹਾਦਰਪੁਰ ਨੇ ਮੈਂਬਰ ਪਾਰਲੀਮੈਂਟ ਡਾ . ਅਮਰ ਸਿੰਘ ਨੂੰ ਪੱਤਰ ਦਿੰਦਿਆਂ ਮੰਗ ਕੀਤੀ ਕਿ ਵੱਖ - ਵੱਖ ਏਜੰਸੀਆਂ ’ ਚੋਂ ਠੇਕੇਦਾਰੀ ਸਿਸਟਮ ਨੂੰ ਖ਼ਤਮ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਲੇਬਰ ਯੂਨੀਅਨਾਂ ਨੂੰ ਵੀ ਲੇਬਰ ਦਾ ਕੰਮ ਪੱਕੇ ਤੌਰ ’ ਤੇ ਦਿੱਤਾ ਜਾਵੇ ਅਤੇ ਵੱਖ - ਵੱਖ ਵਿਭਾਗਾਂ ਵਿਚ ਆਊਟ ਸੋਰਸਿੰਗ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ । ਆਗੂ ਨੇ ਕਾਂਗਰਸ ਦੀ ਚੋਣ ਮੈਨੀਫੈਸਟੋ ਕਮੇਟੀ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੰਗ ਨੂੰ ਚੋਣ ਮੈਨੀਫੈਸਟੋ ’ ਚ ਸ਼ਾਮਿਲ ਕੀਤਾ ਜਾਵੇ ।