16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਆਊਟਲੈੱਟ ਦੇ ਨਾਂਅ ’ਤੇ ਪਲਾਟਿੰਗ ਦਾ ਮਾਮਲਾ ਚਰਚਾ ’ਚ, ਸਰਕਾਰੀ ਮਨਜ਼ੂਰੀਆਂ ’ਤੇ ਉੱਠੇ ਸਵਾਲ

ਝੁਨੀਰ, 15 ਨਵੰਬਰ (ਸੰਜੀਵ ਸਿੰਗਲਾ)- ਸਿਰਸਾ–ਮਾਨਸਾ ਮੁੱਖ ਸੜਕ ਉੱਪਰ ਕਸਬਾ ਝੁਨੀਰ ਵਿਖੇ ਕਰੀਬ 5 ਕਿੱਲਿਆਂ ’ਚ ਬਣਾਏ ਜਾ ਰਹੇ ਕਥਿਤ ਕਮਰਸ਼ੀਅਲ ਪ੍ਰਾਜੈਕਟ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਖੱਬੇ ਪੱਖੀ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਕੁਝ ਵਿਅਕਤੀਆਂ ਵਲੋਂ ਆਊਟਲੈੱਟ ਦੇ ਨਾਂਅ ਹੇਠ ਜ਼ਮੀਨ ਵਿਚ ਮਿੱਟੀ ਪਾ ਕੇ ਪਲਾਟਿੰਗ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਨਕਸ਼ਾ ਵੀ ਤਿਆਰ ਕੀਤਾ ਗਿਆ ਹੈ।

ਅਜੀਤ ਡੈਸਕ 16-11-2026
ਝੁਨੀਰ, 15 ਨਵੰਬਰ (ਸੰਜੀਵ ਸਿੰਗਲਾ)- ਸਿਰਸਾ–ਮਾਨਸਾ ਮੁੱਖ ਸੜਕ ਉੱਪਰ ਕਸਬਾ ਝੁਨੀਰ ਵਿਖੇ ਕਰੀਬ 5 ਕਿੱਲਿਆਂ ’ਚ ਬਣਾਏ ਜਾ ਰਹੇ ਕਥਿਤ ਕਮਰਸ਼ੀਅਲ ਪ੍ਰਾਜੈਕਟ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਖੱਬੇ ਪੱਖੀ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਕੁਝ ਵਿਅਕਤੀਆਂ ਵਲੋਂ ਆਊਟਲੈੱਟ ਦੇ ਨਾਂਅ ਹੇਠ ਜ਼ਮੀਨ ਵਿਚ ਮਿੱਟੀ ਪਾ ਕੇ ਪਲਾਟਿੰਗ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਨਕਸ਼ਾ ਵੀ ਤਿਆਰ ਕੀਤਾ ਗਿਆ ਹੈ। ਇਸ ਮਾਮਲੇ ’ਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਇਸ ਪ੍ਰਾਜੈਕਟ ਨੂੰ ਸਬੰਧਿਤ ਸਰਕਾਰੀ ਵਿਭਾਗਾਂ ਤੋਂ ਲੋੜੀਂਦੀਆਂ ਮਨਜ਼ੂਰੀਆਂ ਪ੍ਰਾਪਤ ਹਨ ਜਾਂ ਨਹੀਂ? ਇਸ ਤੋਂ ਇਲਾਵਾ ਦੋਸ਼ ਲਗਾਏ ਜਾ ਰਹੇ ਹਨ ਕਿ ਨਿਰਮਾਣ ਕਾਰਜ ਦੌਰਾਨ ਜੰਗਲਾਤ ਵਿਭਾਗ ਦੀ ਜਗ੍ਹਾ ’ਚ ਮਿੱਟੀ ਪਾਈ ਗਈ ਹੈ ਅਤੇ ਸੜਕ ਕਿਨਾਰੇ ਲੱਗੀ ਸਰਕਾਰੀ ਰੇਲਿੰਗ ਨੂੰ ਵੀ ਤੋੜਿਆ ਗਿਆ ਹੈ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਕੀ ਕਹਿਣਾ ਹੈ ਰੇਂਜ ਅਫ਼ਸਰ ਹਰਦਿਆਲ ਸਿੰਘ ਦਾ ਇਸ ਸਬੰਧੀ ਜਦੋਂ ਰੇਂਜ ਅਫ਼ਸਰ ਹਰਦਿਆਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੇ ਹਾਂ। ਜਦੋਂ ਇਸ ਸਬੰਧੀ ਸਰਕਾਰੀ ਮਿਣਤੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਇਸ ਪ੍ਰਤੀ ਕੋਈ ਜਾਣਕਾਰੀ ਨਹੀਂ ਹੈ, ਸਰਕਾਰੀ ਮਿਣਤੀ ਦਾ ਕੰਮ ਕਾਨੂੰਗੋ ਦਾ ਹੈ।
ਪਿਛਲੀ ਖ਼ਬਰ ਸੇਵਾ ਮੁਕਤ ਪੈਨਸ਼ਨਰਾਂ ਲਈ ਸੇਵਾ ਮੇਲਾ 19 ਤੋਂ ਅਗਲੀ ਖ਼ਬਰ ਡੀ.ਏ.ਵੀ ਐਡਵਰਡ ਗੰਜ ਪਬਲਿਕ ਸਕੂਲ ਵਿਖੇ ਬਾਲ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।