29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸਿਲਵਰ ਓਕਸ ਸਕੂਲ ਦੇ ਚੇਅਰਮੈਨ ਇੰਦਰਜੀਤ ਬਰਾੜ ਨੂੰ ਸਦਮਾ, ਰਿਸ਼ਤੇਦਾਰ ਦਵਿੰਦਰ ਸਿੱਧੂ ਦਾ ਦਿਹਾਂਤ

ਬਠਿੰਡਾ, 28 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਸਿਲਵਰ ਓਕਸ ਗਰੁੱਪ ਆਫ਼ ਸਕੂਲ ਦੇ ਚੇਅਰਮੈਨ ਇੰਦਰਜੀਤ ਸਿੰਘ ਬਰਾੜ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਰਿਸ਼ਤੇਦਾਰ (ਸਾਲਾ) ਦਵਿੰਦਰ ਸਿੰਘ ਸਿੱਧੂ ਦਾ ਦਿਹਾਂਤ ਹੋ ਗਿਆ। ਉਹ 70 ਵਰਿ੍ਆਂ ਦੇ ਸਨ ਅਤੇ ਆਪਣੇ ਪਿੱਛੇ ਪਤਨੀ, ਬੇਟਾ-ਬੇਟੀ ਤੋਂ ਇਲਾਵਾ ਤਿੰਨ ਭੈਣਾਂ ਛੱਡ ਗਏ ਹਨ।

ਅਜੀਤ ਡੈਸਕ 29-08-2026
ਬਠਿੰਡਾ, 28 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਸਿਲਵਰ ਓਕਸ ਗਰੁੱਪ ਆਫ਼ ਸਕੂਲ ਦੇ ਚੇਅਰਮੈਨ ਇੰਦਰਜੀਤ ਸਿੰਘ ਬਰਾੜ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਰਿਸ਼ਤੇਦਾਰ (ਸਾਲਾ) ਦਵਿੰਦਰ ਸਿੰਘ ਸਿੱਧੂ ਦਾ ਦਿਹਾਂਤ ਹੋ ਗਿਆ। ਉਹ 70 ਵਰਿ੍ਆਂ ਦੇ ਸਨ ਅਤੇ ਆਪਣੇ ਪਿੱਛੇ ਪਤਨੀ, ਬੇਟਾ-ਬੇਟੀ ਤੋਂ ਇਲਾਵਾ ਤਿੰਨ ਭੈਣਾਂ ਛੱਡ ਗਏ ਹਨ। ਦਵਿੰਦਰ ਸਿੰਘ ਸਿੱਧੂ ਭਾਜਪਾ ਆਗੂ ਸੁਖਪਾਲ ਸਿੰਘ ਸਰਾਂ ਦੇ ਵੀ ਕੁੜਮ ਸਨ। ਦਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਸਥਾਨਕ ਦਾਣਾ ਮੰਡੀ ਸਥਿਤ ਰਾਮਬਾਗ ਵਿਖੇ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਦੀ ਚਿਖਾ ਨੂੰ ਬੇਟਾ ਗੁਰਵੇਸ਼ ਸਿੰਘ ਸਿੱਧੂ ਨੇ ਅਗਨੀ ਦਿਖਾਈ। ਇਸ ਮੌਕੇ ਵੱਡੀ ਗਿਣਤੀ ਵਿਚ ਸਿਆਸੀ, ਸਮਾਜਿਕ ਅਤੇ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਸ਼ਖ਼ਸੀਅਤਾਂ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਦਵਿੰਦਰ ਦੀਆਂ ਅੰਤਿਮ ਰਸਮਾਂ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ , ਚਮਕੌਰ ਸਿੰਘ ਮਾਨ, ਨਿਰਮਲ ਸਿੰਘ ਸੰਧੂ, ਬਲਜੀਤ ਰਾਜੂ ਸਰਾਂ, ਕੁਲਦੀਪ ਨੰਬਰਦਾਰ, ਗੁਰਮੀਤ ਚੌਹਾਨ ਸਾਬਕਾ ਆਈ.ਜੀ., ਪ੍ਰਿਥੀਪਾਲ ਸਿੰਘ ਜਲਾਲ, ਆਤਮਾ ਸਿੰਘ ਚਹਿਲ, ਮੋਹਨਜੀਤ ਪੁਰੀ, ਰਵੀਇੰਦਰ ਰਵੀ ਜਲਾਲ ਐੱਮ.ਸੀ., ਸੁਖਦੇਵ ਗੁਰਥੜੀ, ਜਸਵੀਰ ਸਿੰਘ ਬਰਾੜ, ਗੁਰਪ੍ਰੀਤ ਸਿੰਘ ਪੀਰਕੋਟ, ਮਹਿੰਦਰ ਨਰੂਲਾ, ਦਲਜੀਤ ਕੜਵਾਲ, ਅਨਿਲ ਭੋਲਾ, ਸਤੀਸ਼ ਬੱਬੂ ਪ੍ਰਧਾਨ, ਅਸ਼ੋਕ ਭਾਰਤੀ, ਰਾਕੇਸ਼ ਕਾਕਾ ਐੱਮ.ਸੀ., ਦਰਸ਼ਨ ਰੋਮਾਣਾ ਅਤੇ ਮਨਦੀਪ ਲਾਡੀ ਸਮੇਤ ਕਈ ਪਤਵੰਤੇ ਹਾਜ਼ਰ ਸਨ। ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਨੇ ਇੰਦਰਜੀਤ ਸਿੰਘ ਬਰਾੜ ਅਤੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਦਵਿੰਦਰ ਸਿੰਘ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਪਿਛਲੀ ਖ਼ਬਰ ਕਸਬੇ ਵਿਚ ਰੱਖੜੀ ਦਾ ਤਿਉਹਾਰ ਸ਼ਰਧਾ ਪੂਰਵਕ ਮਨਾਇਆ ਅਗਲੀ ਖ਼ਬਰ ਮੁਲਾਜ਼ਮ ਜਥੇਬੰਦੀਆਂ ਨੇ ਮੁੱਖ ਮੰਤਰੀ ਦੀ ਅਰਥੀ ਫ਼ੂਕ ਕੇ ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।