02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਚੇਅਰਮੈਨ ਦੀ ਏਜੰਸੀ ’ਚ ਭੰਨ-ਤੋੜ ਕਰਨ ਦੇ ਮਾਮਲੇ ’ਚ 25 ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਦਰਜ

ਬੁਢਲਾਡਾ , 1 ਨਵੰਬਰ ( ਸੁਨੀਲ ਮਨਚੰਦਾ )- ਸਥਾਨਕ ਸ਼ਹਿਰ ਦੇ ਆਈ . ਟੀ .

ਅਜੀਤ ਡੈਸਕ 02-11-2026
ਬੁਢਲਾਡਾ , 1 ਨਵੰਬਰ ( ਸੁਨੀਲ ਮਨਚੰਦਾ )- ਸਥਾਨਕ ਸ਼ਹਿਰ ਦੇ ਆਈ . ਟੀ . ਆਈ ਚੌਂਕ ਵਿਖੇ ਇੱਕ ਥਾਣੇਦਾਰ ਨੂੰ ਪਬਲਿਕ ਪਖਾਨੇ ’ ਚ ਨਸ਼ਾ ਕਰਨ ਦੇ ਦੋਸ਼ਾਂ ਹੇਠ ਹੋਏ ਹੰਗਾਮੇ ਤੋਂ ਬਾਅਦ ਸਥਾਨਕ ਸ਼ਹਿਰੀ ਪੁਲਿਸ ਨੇ ਮਾਰਕਿਟ ਕਮੇਟੀ ਦੇ ਚੇਅਰਮੈਨ ਦੀ ਏਜੰਸੀ ਦੀ ਭੰਨਤੋੜ ਕਰਨ ਦੇ ਮਾਮਲੇ ’ ਚ 25 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ । ਐਫ . ਆਈ . ਆਰ . ’ ਚ ਦਰਜ ਸ਼ਿਕਾਇਤ ਅਨੁਸਾਰ ਸ਼ਿਕਾਇਤਕਰਤਾ ਸਤੀਸ਼ ਕੁਮਾਰ ਸਿੰਗਲਾ ਨੇ ਪੁਲਿਸ ਨੂੰ ਦੱਸਿਆ ਹੈ ਕਿ 30 ਅਕਤੂਬਰ ਨੂੰ ਕਰੀਬ 11 ਵਜੇ ਕੁਝ ਵਿਅਕਤੀਆਂ ਵਲੋਂ ਉਸ ਦੀ ਸਕੂਟਰ ਮੋਟਰਸਾਈਕਲ ਏਜੰਸੀ ’ ਤੇ ਆ ਕੇ ਹੰਗਾਮਾ ਕੀਤਾ ਗਿਆ ਅਤੇ ਉਸ ਦੇ ਸ਼ੋ - ਰੂਮ ’ ਚ ਦਾਖ਼ਲ ਹੋ ਕੇ ਭੰਨ - ਤੋੜ ਵੀ ਕੀਤੀ ਗਈ । ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਕੇ ਘਟਨਾ ਨਾਲ ਸਬੰਧਿਤ ਤੱਥਾਂ ਦੀ ਪੜਤਾਲ ਕੀਤੀ ਜਾ ਰਹੀ ਹੈ । ਫਿਲਹਾਲ ਇਸ ਮਾਮਲੇ ’ ਚ ਪੁਲਿਸ ਦੀ ਅਗਲੀ ਕਾਰਵਾਈ ਅਤੇ ਜਾਂਚ ਦੇ ਨਤੀਜਿਆਂ ’ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ।
ਪਿਛਲੀ ਖ਼ਬਰ ਰਾਜਪਾਲ ਕੌਰ ਰੋਮਾਣਾ ਬਣੇ ਆਲ ਇੰਡੀਆ ਹਿਊਮਨ ਰਾਈਟਸ ਐਂਡ ਸੋਸ਼ਲ ਇੰਪਾਵਰਮੈਂਟ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਅਗਲੀ ਖ਼ਬਰ ਝੋਨੇ ਦੀ ਆਮਦ ਤੇਜ਼, 70680 ਮੀਟਰਿਕ ਟਨ ਝੋਨਾ ਖ਼ਰੀਦ ਕੇਂਦਰਾਂ ’ਚ ਪੁੱਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।