ਚਹਿਲ ਫਾਊਂਡੇਸ਼ਨ ਵਲੋਂ ਜਲ ਤੇ ਚਾਹ ਸੇਵਾ ਲਈ ਰੇਹੜੀ ਭੇਟ
ਭੀਖੀ, 31 ਅਕਤੂਬਰ (ਬਲਕਾਰ ਸਿੰਘ ਸਹੋਤਾ)- ਚਹਿਲ ਫਾਊਂਡੇਸ਼ਨ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੀ ਸਥਾਨਕ ਇਕਾਈ ਵਲੋਂ ਮਰਹੂਮ ਮੇਵਾ ਸਿੰਘ ਚਹਿਲ ਦੀ ਯਾਦ ਨੂੰ ਤਾਜਾ ਕਰਦਿਆਂ ਭਾਜਪਾ ਕਿਸਾਨ ਮੋਰਚਾ ਦੇ ਸੂਬਾਈ ਕਾਰਜਕਾਰੀ ਮੈਂਬਰ ਗੁਰਤੇਜ ਸਿੰਘ ਚਹਿਲ ਵਲੋਂ ਸੰਗਤ ਲਈ ਜਲ ਅਤੇ ਚਾਹ ਦੀ ਸੇਵਾ ਲਈ ਰੇਹੜੀ ਭੇਟ ਕੀਤੀ। ਇਸ ਮੌਕੇ ਸੁਆਮੀ ਸ਼ਾਂਤਾਨੰਦ ਬੀਰੋਕੇ ਵਾਲਿਆਂ ਨੇ ਕਿਹਾ ਕਿ ਮਾਨਵਤਾ ਦੀ ਭਲਾਈ ਅਤੇ ਸੇਵਾ ਲਈ ਨਿਰਸਵਾਰਥ ਭਾਵ ਨਾਲ ਕਾਰਜ ਕਰਨ ਦੀ ਜਰੂਰਤ ਹੈ।
ਭੀਖੀ, 31 ਅਕਤੂਬਰ (ਬਲਕਾਰ ਸਿੰਘ ਸਹੋਤਾ)- ਚਹਿਲ ਫਾਊਂਡੇਸ਼ਨ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੀ ਸਥਾਨਕ ਇਕਾਈ ਵਲੋਂ ਮਰਹੂਮ ਮੇਵਾ ਸਿੰਘ ਚਹਿਲ ਦੀ ਯਾਦ ਨੂੰ ਤਾਜਾ ਕਰਦਿਆਂ ਭਾਜਪਾ ਕਿਸਾਨ ਮੋਰਚਾ ਦੇ ਸੂਬਾਈ ਕਾਰਜਕਾਰੀ ਮੈਂਬਰ ਗੁਰਤੇਜ ਸਿੰਘ ਚਹਿਲ ਵਲੋਂ ਸੰਗਤ ਲਈ ਜਲ ਅਤੇ ਚਾਹ ਦੀ ਸੇਵਾ ਲਈ ਰੇਹੜੀ ਭੇਟ ਕੀਤੀ। ਇਸ ਮੌਕੇ ਸੁਆਮੀ ਸ਼ਾਂਤਾਨੰਦ ਬੀਰੋਕੇ ਵਾਲਿਆਂ ਨੇ ਕਿਹਾ ਕਿ ਮਾਨਵਤਾ ਦੀ ਭਲਾਈ ਅਤੇ ਸੇਵਾ ਲਈ ਨਿਰਸਵਾਰਥ ਭਾਵ ਨਾਲ ਕਾਰਜ ਕਰਨ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਭੌਤਕੀ ਜੀਵਨ ’ਚ ਸਾਧਾਰਨ ਮਨੁੱਖ ਸੇਵਾ ਤੋਂ ਵਿਸਰਦਾ ਜਾ ਰਿਹਾ ਹੈ ਤਾਂ ਹੀ ਸਮਾਜ ’ਚ ਅਨੇਕਾਂ ਕੁਰੀਤੀਆਂ ਜਨਮ ਲੈ ਰਹੀਆਂ ਹਨ। ਉਨ੍ਹਾਂ ਸੰਤ ਸਮਾਜ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਲਈ ਅੱਗੇ ਹੋ ਕੇ ਕੰਮ ਕਰਨ। ਇਸ ਦੌਰਾਨ ਬਾਬਾ ਉੱਤਮ ਦਾਸ, ਬਾਬਾ ਸਤਨਾਮ ਸਿੰਘ, ਬਾਬਾ ਲਖਮੀਰ ਦਾਸ, ਸੰਤ ਡੇਰਾ ਬਾਬਾ ਗੁਦੜ ਸ਼ਾਹ, ਬਾਬਾ ਬਾਲਕ ਨਾਥ, ਸੰਤ ਫੁਰਤੀ ਦਾਸ ਸਮੇਤ 51 ਸਾਧੂਆਂ ਨੂੰ ਵਿਸ਼ੇਸ਼ ਤੌਰ ’ਤੇ ਬਾਣੇ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੀਸ਼ਦ ਦੇ ਖਜਾਨਚੀ ਰੁਹਤਾਸ਼ ਕੁਮਾਰ ਸਿੰਗਲਾ, ਸੁਖਦੇਵ ਸਿੰਘ ਬਬਲੀ, ਚਿੰਕੂ ਸਿੰਗਲਾ, ਡਾ. ਪ੍ਰੇਮ ਸਾਗਰ ਸਰਪੰਚ ਸਮਾਓਂ, ਡਾ. ਜਤਿੰਦਰ ਚਾਹਲ, ਕਿਸਾਨ ਆਗੂ ਭੋਲਾ ਸਿੰਘ ਸਮਾਓਂ ਆਦਿ ਹਾਜ਼ਰ ਸਨ।