01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਧੀਣਾ ਵਿਖੇ ਡ੍ਰੋਨ ਸ਼ੋਅ ਕਰਵਾਇਆ

ਜਲੰਧਰ, 31 ਅਕਤੂਬਰ (ਜਸਪਾਲ ਸਿੰਘ)- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮਾਂ ਦੀ ਲੜੀ ਤਹਿਤ ਸ਼ਨੀਵਾਰ ਨੂੰ ਇਥੋਂ ਨੇੜਲੇ ਪਿੰਡ ਧੀਣਾ ਵਿਖੇ ਸ਼ਾਨਦਾਰ ਡ੍ਰੋਨ ਸ਼ੋਅ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੇ ਸੈਰ ....

ਅਜੀਤ ਡੈਸਕ 01-11-2026

ਜਲੰਧਰ, 31 ਅਕਤੂਬਰ (ਜਸਪਾਲ ਸਿੰਘ)- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮਾਂ ਦੀ ਲੜੀ ਤਹਿਤ ਸ਼ਨੀਵਾਰ ਨੂੰ ਇਥੋਂ ਨੇੜਲੇ ਪਿੰਡ ਧੀਣਾ ਵਿਖੇ ਸ਼ਾਨਦਾਰ ਡ੍ਰੋਨ ਸ਼ੋਅ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਅਤੇ ਹਲਕਾ ਇੰਚਾਰਜ ਜਲੰਧਰ ਕੈਂਟ ਦੀਪਕ ਬਾਲੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਚੇਅਰਮੈਨ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਮੰਗਲ ਸਿੰਘ ਬੱਸੀ ਵੀ ਇਸ ਮੌਕੇ ਸ਼ਾਮਿਲ ਹੋਏ। ਪਿੰਡ ਦੇ ਫੁੱਟਬਾਲ ਗਰਾਊਂਡ ਵਿਖੇ ਕਰਵਾਏ ਗਏ ਡ੍ਰੋਨ ਸ਼ੋਅ ਦੌਰਾਨ ਰਾਤ ਸਮੇਂ ਆਸਮਾਨ ਵਿੱਚ 500 ਡ੍ਰੋਨਾਂ ਰਾਹੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਫਲਸਫੇ, ਬੇਗਮਪੁਰਾ ਦੇ ਸੰਕਲਪ, ਬਰਾਬਰੀ, ਦਇਆ, ਸਮਾਜਿਕ ਨਿਆਂ ਬਾਰੇ ਸਦੀਵੀ ਸੰਦੇਸ਼ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ।

ਡ੍ਰੋਨ ਸ਼ੋਅ ਦੌਰਾਨ ਵੱਡੀ ਗਿਣਤੀ ਵਿੱਚ ਹਾਜ਼ਰ ਸੰਗਤ ਨੂੰ ਆਧੁਨਿਕ ਤਕਨੀਕ, ਅਧਿਆਤਮਿਕਤਾ ਅਤੇ ਬਿਰਤਾਂਤ ਵਰਣਨ ਦਾ ਸ਼ਾਨਦਾਰ ਸੁਮੇਲ ਦੇਖਣ ਨੂੰ ਮਿਲਿਆ। ਇਸ ਮੌਕੇ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਸਮੁੱਚੀ ਮਨੁੱਖਤਾ ਨੂੰ ਬਰਾਬਰੀ, ਭਾਈਚਾਰੇ, ਮਿਹਨਤ, ਸੱਚੇ ਆਚਰਣ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ। ਇਸ ਤੋਂ ਪਹਿਲਾਂ ਪ੍ਰਸਿੱਧ ਗਾਇਕ ਕੰਠ ਕਲੇਰ ਵੱਲੋਂ ਧਾਰਮਿਕ ਪੇਸ਼ਕਾਰੀਆਂ ਨਾਲ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਤੇ ਫਲਸਫ਼ੇ ਨਾਲ ਜੋੜਿਆ ਗਿਆ।

ਇਸ ਮੌਕੇ ਵੱਡੀ ਗਿਣਤੀ ਸੰਗਤ ਤੋਂ ਇਲਾਵਾ ਜੁਆਇੰਟ ਸਕੱਤਰ ਸਟੇਟ ਪੰਜਾਬ ‘ਆਪ’ ਜੋਰਜ ਸਾਗਰ, ਹਲਕਾ ਕੁਆਰਡੀਨੇਟਰ ਜਲੰਧਰ ਕੈਂਟ ਬਚਿੱਤਰ ਕੁਲਾਰ, ਕੌਂਸਲਰ ਵਾਰਡ ਨੰ.15 ਰਾਜੇਸ਼ ਭੱਟੀ, ਕੌਂਸਲਰ ਵਾਰਡ ਨੰ. 14 ਮੋਂਟੂ ਸੱਭਰਵਾਲ, ਕੌਂਸਲਰ ਵਾਰਡ ਨੰ. 13 ਸੁਰਿੰਦਰ ਸਾਂਪਲਾ,ਸਰਪੰਚ ਬੰਬੀਆਵਾਲ ਮੁਖਤਿਆਰ ਸਿੰਘ, ਸਰਪੰਚ ਭੋਡੇ ਸਭਰਾਵਾਂ ਸਤਨਾਮ ਸਿੰਘ, ਸਰਪੰਚ ਜਮਸ਼ੇਰ ਗੁਰਿੰਦਰ ਸਿੰਘ, ਸਰਪੰਚ ਸਰਹਾਲੀ ਹਰਮੇਸ਼ ਲਾਲ, ਸਰਪੰਚ ਲਖਨਪਾਲ ਕਸ਼ਮੀਰ ਚੰਦ, ਸਰਪੰਚ ਚੌਲਾਂਗ ਬੂਟਾ ਸਿੰਘ, ਸਰਪੰਚ ਧਨਾਲ ਨਰਿੰਦਰ, ਸਰਪੰਚ ਕਾਸਮਪੁਰ ਬਲਦੇਵ ਕੁਮਾਰ, ਚੇਅਰਮੈਨ ਬਲਾਕ ਸਮਿਤੀ ਜੰਡਿਆਲਾ ਮੱਖਣ ਪੱਲਣ, ਬਲਾਕ ਸਮਿਤੀ ਮੈਂਬਰ ਜੰਡਿਆਲਾ ਕਮਲਜੀਤ, ਸਰਪੰਚ ਫੁਲੜੀਵਾਲ ਸੁਖਵਿੰਦਰ ਸਿੰਘ, ਸਰਹਾਲੀ ਬਲਾਕ ਪ੍ਰਧਾਨ ਭਿੰਦਾ, ਸਰਪੰਚ ਬਰਸਾਲ ਵਿਜੇ, ਸਾਬਕਾ ਸਰਪੰਚ ਧਨੀ ਗੁਰਮੀਤ ਰਾਮ, ਡਾ. ਕਰਨ, ਗੋਰਾ ਚਿਤਿਆਣੀ, ਸੋਨੂੰ ਜਮਸ਼ੇਰ, ਪਿੰਡ ਚੰਨਣਪੁਰ ਤੇ ਨਾਨਕਪਿੰਡੀ ਦੇ ਸਰਪੰਚ ਵੀ ਮੌਜੂਦ ਸਨ।

ਅਗਲੀ ਖ਼ਬਰ ਗੈਰ-ਕਾਨੂੰਨੀ ਵੋਟਿੰਗ ਦੇ ਦੋਸ਼ ਵਿਚ ਇਕ ਭਾਰਤੀ ਗ੍ਰਿਫ਼ਤਾਰ