02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਭਾਜਪਾ ’ਚ ਨੌਜਵਾਨਾਂ ਦੀ ਵਧਦੀ ਸ਼ਮੂਲੀਅਤ ਜਿੱਤ ਦਾ ਮੀਲ ਪੱਥਰ ਬਣੇਗੀ–ਮੰਗਤ ਰਾਏ ਬਾਂਸਲ

ਭੀਖੀ, 1 ਨਵੰਬਰ (ਬਲਕਾਰ ਸਿੰਘ ਸਹੋਤਾ)- ਭਾਰਤੀ ਜਨਤਾ ਪਾਰਟੀ ਯੂਵਾ ਮੋਰਚਾ ਦੇ ਸੂਬਾਈ ਪ੍ਰਧਾਨ ਅਨੁਜ਼ ਖੋਸਲਾ ਵਲੋਂ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਇਜਾਜਤ ਨਾਲ ਐਲਾਨੀ ਭਾਜਪਾ ਯੁਵਾ ਮੋਰਚਾ ਦੀ ਸੂਬਾਈ ਕਾਰਜਕਾਰਨੀ ’ਚ ਭੀਖੀ ਦੇ ਨੌਜਵਾਨ ਆਗੂ ਰੌਬਿਨ ਸਿੰਗਲਾ ਨੂੰ ਉਪ ਪ੍ਰਧਾਨ ਨਿਯੁਕਤ ਕਰਨ ’ ਤੇ ਉਨ੍ਹਾਂ ਦਾ ਉਚੇਚਾ ਸਨਮਾਨ ਕਰਦੇ ਹੋਏ ਸਾਬਕਾ ਵਿਧਾਇਕ ਤੇ ਭਾਜਪਾ ਦੇ ਸੂਬਾ ਸਕੱਤਰ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਭਾਰਤ ਵਿਸ਼ਵ ਦਾ ਸਭ ਤੋਂ ਵੱਧ ਨੌਜਵਾਨਾਂ ਦੀ ਜਨਸੰਖਿਆ ਵਾਲਾ ਮੁਲਕ ਹੈ। ਅਜਿਹੇ ’ਚ ਨੌਜਵਾਨਾਂ ਦੀ ਭਾਜਪਾ ’ਚ ਵਧ ਰਹੀ ਸ਼ਮੂਲੀਅਤ ਆਗਾਮੀ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ਦਾ ਮੀਲ ਪੱਥਰ ਸਾਬਤ ਹੋਵੇਗੀ।

ਭੀਖੀ ਵਿਖੇ ਨਵ-ਨਿਯੁਕਤ ਉਪ ਪ੍ਰਧਾਨ ਰੌਬਿਨ ਜਿੰਦਲ ਨੂੰ ਸਨਮਾਨਿਤ ਕਰਦੇ ਹੋਏ ਮੰਗਤ ਰਾਏ ਬਾਂਸਲ ਤੇ ਸੁਖਦੇਵ ਸਿੰਘ ਫਰਵਾਹੀ। ਤਸਵੀਰ : ਬਲਕਾਰ ਸਿੰਘ ਸਹੋਤਾ 02-11-2026
ਭੀਖੀ, 1 ਨਵੰਬਰ (ਬਲਕਾਰ ਸਿੰਘ ਸਹੋਤਾ)- ਭਾਰਤੀ ਜਨਤਾ ਪਾਰਟੀ ਯੂਵਾ ਮੋਰਚਾ ਦੇ ਸੂਬਾਈ ਪ੍ਰਧਾਨ ਅਨੁਜ਼ ਖੋਸਲਾ ਵਲੋਂ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਇਜਾਜਤ ਨਾਲ ਐਲਾਨੀ ਭਾਜਪਾ ਯੁਵਾ ਮੋਰਚਾ ਦੀ ਸੂਬਾਈ ਕਾਰਜਕਾਰਨੀ ’ਚ ਭੀਖੀ ਦੇ ਨੌਜਵਾਨ ਆਗੂ ਰੌਬਿਨ ਸਿੰਗਲਾ ਨੂੰ ਉਪ ਪ੍ਰਧਾਨ ਨਿਯੁਕਤ ਕਰਨ ’ ਤੇ ਉਨ੍ਹਾਂ ਦਾ ਉਚੇਚਾ ਸਨਮਾਨ ਕਰਦੇ ਹੋਏ ਸਾਬਕਾ ਵਿਧਾਇਕ ਤੇ ਭਾਜਪਾ ਦੇ ਸੂਬਾ ਸਕੱਤਰ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਭਾਰਤ ਵਿਸ਼ਵ ਦਾ ਸਭ ਤੋਂ ਵੱਧ ਨੌਜਵਾਨਾਂ ਦੀ ਜਨਸੰਖਿਆ ਵਾਲਾ ਮੁਲਕ ਹੈ। ਅਜਿਹੇ ’ਚ ਨੌਜਵਾਨਾਂ ਦੀ ਭਾਜਪਾ ’ਚ ਵਧ ਰਹੀ ਸ਼ਮੂਲੀਅਤ ਆਗਾਮੀ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ਦਾ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੁਰਅੰਦੇਸ਼ੀ ਅਗਵਾਈ ਸਦਕਾ ਅੱਜ ਦੇਸ਼ ਦੇ ਨੌਜਵਾਨਾਂ ਨੂੰ ਸਵੈ-ਨਿਰਭਰ ਕਰਨ ਲਈ ਅਨੇਕਾਂ ਯੋਜਨਾਵਾਂ ਉਲੀਕੀਆਂ ਗਈਆਂ ਹਨ, ਜਿਨ੍ਹਾਂ ਦਾ ਨੌਜਵਾਨ ਵਰਗ ਭਾਰੀ ਫਾਇਦਾ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਉੱਦਮੀ ਜਿੱਥੇ ‘ਸਟਾਰਟਅੱਪ’ ਸਕੀਮ ਦਾ ਲਾਹਾ ਲੈ ਕੇ ਅਨੇਕਾਂ ਛੋਟੇ ਅਤੇ ਮੱਧਮ ਦਰਜੇ ਦੀ ਇੰਡਸਟਰੀ ’ਚ ਭਾਗੀਦਾਰ ਬਣ ਕੇ ਚੰਗਾ ਮੁਨਾਫਾ ਕਮਾ ਰਹੇ ਹਨ ਉੱਥੇ ਆਈ.ਟੀ. ਸੈਕਟਰ ’ਚ ਨੌਜਵਾਨਾਂ ਲਈ ਅਨੇਕਾਂ ਰੋਜ਼ਗਾਰ ਦੇ ਸਾਧਨ ਪੈਦਾ ਹੋਏ ਹਨ। ਉਨ੍ਹਾਂ ਕਿਹਾ ਕਿ ਰਾਜ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ’ਚ ਨੌਜਵਾਨ ਅਹਿਮ ਭੂਮਿਕਾ ਨਿਭਾਉਣਗੇ। ਇਸ ਅਵਸਰ ’ਤੇ ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੰਬੇ ਹੱਥੀ ਲੈਂਦੇ ਕਿਹਾ ਕਿ ਇਨ੍ਹਾਂ ਦੀ ਪ੍ਰਸ਼ਾਸਨ ਕਾਰਨ ਅਨੇਕਾਂ ਨੌਜਵਾਨ ਸਮਾਜਿਕ ਕੁਰਹਿਤਾਂ ਦਾ ਸ਼ਿਕਾਰ ਹੋ ਰਹੇ ਹਨ, ਜਿਸ ਕਰ ਕੇ ਨਸ਼ਾ ਇੱਕ ਭਿਆਨਕ ਸਮੱਸਿਆ ਬਣ ਗਈ ਹੈ। ਉਨ੍ਹਾਂ ਆਖਿਆ ਕਿ ਯੂਵਾ ਮੋਰਚਾ ਨਾਲ ਸਬੰਧਿਤ ਨੌਜਵਾਨ ਸੂਬੇ ’ਚੋਂ ਨਸ਼ਾ ਮੁਕਤੀ ਲਈ ਤਤਪਰਤਾ ਨਾਲ ਕੰਮ ਕਰਨਗੇ। ਨਵ-ਨਿਯੁਕਤ ਉਪ ਪ੍ਰਧਾਨ ਰੌਬਿਨ ਜਿੰਦਲ ਨੇ ਕਿਹਾ ਕਿ ਪਾਰਟੀ ਵਲੋਂ ਮਿਲੀ ਜਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਂਣਗੇ ਅਤੇ ਜਲਦੀ ਹੀ ਸੂਬਾ ਕਾਰਜਕਾਰਨੀ ਨਸ਼ੇ ਖਿਲਾਫ ਵਿਸ਼ੇਸ਼ ਮੁਹਿੰਮ ਸ਼ੁਰੂ ਕਰੇਗੀ। ਇਸ ਮੌਕੇ ਉਨ੍ਹਾਂ ਨਾਲ ਸੂਬਾ ਕਾਰਜਕਾਰੀ ਮੈਂਬਰ ਸੁਖਦੇਵ ਸਿੰਘ ਫਰਵਾਹੀ, ਸੂਬਾ ਜਨਰਲ ਸਕੱਤਰ ਅਨੁਸੂਚਿਤ ਜਾਤੀ ਮੋਰਚਾ ਬਲ ਕਾਰ ਸਿੰਘ ਸਹੋਤਾ, ਸੀਨੀਅਰ ਆਗੂ ਰਾਜਿੰਦਰ ਰਾਜੀ, ਮੰਡਲ ਪ੍ਰਧਾਨ ਵਿਵੇਕ ਜੈਨ, ਜਨਰਲ ਸਕੱਤਰ ਚਿੰਕੂ ਸਿੰਗਲਾ, ਵਰਿੰਦਰ ਕੁਮਾਰ, ਕੌਂਸਲਰ ਸੁਰੇਸ਼ ਕੁਮਾਰ, ਅਮਨ ਬਿੰਦਲ, ਰੁਹਤਾਸ਼ ਕੁਮਾਰ, ਸੁਖਦੇਵ ਸਿੰਘ ਬਬਲੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਝੋਨੇ ਦੀ ਆਮਦ ਤੇਜ਼, 70680 ਮੀਟਰਿਕ ਟਨ ਝੋਨਾ ਖ਼ਰੀਦ ਕੇਂਦਰਾਂ ’ਚ ਪੁੱਜਾ ਅਗਲੀ ਖ਼ਬਰ ਤਿਉਹਾਰਾਂ ਦੇ ਦਿਨਾਂ ’ਚ ਖਾਣ-ਪੀਣ ਵਾਲੀਆਂ ਵਸਤਾਂ ਦੇ ਭਾਅ ਅਸਮਾਨੀ ਚੜ੍ਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।