03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਮੁਹਾਲੀ ਦੇ ਸੈਕਟਰ-66 ਵਿਚਲੇ ਇਕ ਸਪਾ ਸੈਂਟਰ ਵਿਖੇ ਚੱਲ ਰਹੇ ਦੇਹ-ਵਪਾਰ ਦੇ ਧੰਦੇ ਦਾ ਪਰਦਾਫਾਸ਼

ਐੱਸ. ਏ.

ਮੁਹਾਲੀ ਦੇ ਸੈਕਟਰ-66 ਵਿਚਲੇ ਇਕ ਸਪਾ ਸੈਂਟਰ ਵਿਖੇ ਛਾਪੇਮਾਰੀ ਦੌਰਾਨ ਜਾਂਚ ਕਰਦੀ ਹੋਈ ਪੁਲਿਸ ਟੀਮ। ਅਜੀਤ ਤਸਵੀਰ 03-10-2026
ਐੱਸ. ਏ. ਐੱਸ. ਨਗਰ, 2 ਅਕਤੂਬਰ (ਕਪਿਲ ਵਧਵਾ)-ਸ਼ਹਿਰ ਅੰਦਰ ਗ਼ੈਰ-ਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਫੇਜ਼-11 ਦੀ ਪੁਲਿਸ ਨੇ ਸਥਾਨਕ ਸੈਕਟਰ-66 ਸਥਿਤ ਇਕ ਸਪਾ ਸੈਂਟਰ ਵਿਖੇ ਕਥਿਤ ਤੌਰ ‘ਤੇ ਚੱਲ ਰਹੇ ਦੇਹ-ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਮੌਕੇ ‘ਤੇ ਛਾਪੇਮਾਰੀ ਕਰਕੇ ਸਪਾ ਸੰਚਾਲਕ ਕ੍ਰਿਸ਼ਨ ਪਦਮ ਸ਼ਰਮਾ ਅਤੇ ਇਕ ਗ੍ਰਾਹਕ ਰਾਜੇਸ਼ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਅਤੇ ਥਾਣਾ ਫੇਜ਼-11 ਦੇ ਮੁਖੀ ਅਮਨ ਬੈਦਵਾਣ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੈਕਟਰ-66 ਸਥਿਤ ‘ਕਵੋਰਾ ਸਪਾ ਐਂਡ ਬਿਊਟੀ ਸੈਂਟਰ’ ਵਿਖੇ ਮਸਾਜ ਦੀ ਆੜ ਹੇਠ ਕਥਿਤ ਤੌਰ ‘ਤੇ ਦੇਹ-ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ। ਸੂਚਨਾ ਦੇ ਆਧਾਰ ‘ਤੇ ਪੁਲਿਸ ਟੀਮ ਨੇ ਜਦੋਂ ਦੇਰ ਸ਼ਾਮ ਸਪਾ ਸੈਂਟਰ ‘ਤੇ ਛਾਪੇਮਾਰੀ ਕੀਤੀ ਤਾਂ ਉਥੇ ਕੁਝ ਲੜਕੀਆਂ ਅਤੇ ਗ੍ਰਾਹਕ ਮਿਲੇ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਪੁਲਿਸ ਵਲੋਂ ਮੌਕੇ ‘ਤੇ ਫੋਰੈਂਸਿਕ ਸਾਇੰਸ ਲੈਬੋਰਟਰੀ (ਐੱਫ. ਐੱਸ. ਐੱਲ.) ਦੀ ਟੀਮ ਨੂੰ ਵੀ ਸੱਦਿਆ ਗਿਆ, ਜਿਸ ਨੇ ਮੌਕੇ ਤੋਂ ਲੋੜੀਂਦੇ ਸਬੂਤ ਇਕੱਤਰ ਕੀਤੇ। ਪੁਲਿਸ ਮੁਤਾਬਿਕ ਜਾਂਚ ਉਪਰੰਤ ਸਪਾ ਸੰਚਾਲਕ ਕ੍ਰਿਸ਼ਨ ਪਦਮ ਸ਼ਰਮਾ ਅਤੇ ਗ੍ਰਾਹਕ ਰਾਜੇਸ਼ ਨੂੰ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ। ਪੁਲਿਸ ਦਾ ਦੋਸ਼ ਹੈ ਕਿ ਸਪਾ ਸੈਂਟਰ ਦੀ ਆੜ ਵਿਚ ਗ੍ਰਾਹਕਾਂ ਨੂੰ ਕਥਿਤ ਤੌਰ ‘ਤੇ ਗ਼ੈਰ-ਕਾਨੂੰਨੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਨ ਅਤੇ ਇਸ ਰਾਹੀਂ ਪੈਸਾ ਕਮਾਇਆ ਜਾ ਰਿਹਾ ਸੀ। ਥਾਣਾ ਫੇਜ਼-11 ਦੀ ਪੁਲਿਸ ਨੇ ਬਣਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਅਮਨ ਬੈਦਵਾਣ ਵਲੋਂ ਖ਼ੁਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਵਲੋਂ ਮਾਮਲੇ ‘ਚ ਨਾਮਜ਼ਦ ਵਿਅਕਤੀਆਂ ਦੀ ਗ੍ਰਿਫ਼ਤਾਰੀ ਸਮੇਤ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਸਪੱਸ਼ਟ ਕੀਤਾ ਕਿ ਇਲਾਕੇ ਵਿਚ ਕਿਸੇ ਵੀ ਤਰ੍ਹਾਂ ਦੀ ਗ਼ੈਰ-ਕਾਨੂੰਨੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪਿਛਲੀ ਖ਼ਬਰ ਸਰਕਾਰ ਵਲੋਂ ਕਣਕ ਦੇ ਭਾਅ ’ਚ ਕੀਤੇ ਨਿਗੁਣੇ ਵਾਧੇ ਨੂੰ ਕਿਸਾਨ ਯੂਨੀਅਨ ਸਿੱਧੂਪੁਰ ਨੇ ਕੀਤਾ ਰੱਦ ਅਗਲੀ ਖ਼ਬਰ ਚੋਰੀ ਦੇ ਮਾਮਲੇ ’ਚ ਸਜ਼ਾ ਸੁਣਦਿਆਂ ਹੀ ਅਦਾਲਤ ਤੋਂ ਹੋਇਆ ਸੀ ਫ਼ਰਾਰ, 13 ਦਿਨਾਂ ਬਾਅਦ ਪੁਲਿਸ ਦੇ ਹੱਥੇ ਚੜ੍ਹਿਆ ਗੋਲਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।