ਖਰੜ, 7 ਮਈ (ਜੰਡਪੁਰੀ)-ਖਰੜ ਦੇ ਇਕ ਦੁਕਾਨਦਾਰ ਦਾ ਰਸਤੇ 'ਚ ਨਕਦੀ ਵਾਲਾ ਬੈਗ ਡਿੱਗ ਗਿਆ ਸੀ, ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ 'ਚ ਲੈਣ ਉਪਰੰਤ ਉਸ ਦੀ ਦੁਕਾਨ 'ਤੇ ਜਾ ਕੇ ਦੁਕਾਨਦਾਰ ਨੂੰ ਸੌਂਪਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਲਾਂਡਰਾਂ ਦੇ ਇੰਚਾਰਜ ਪਰਮਜੀਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਨਕਦੀ ਵਾਲਾ ਬੈਗ ਚੱਪੜਚਿੜੀ ਤੋਂ ਮਿਲਿਆ ਸੀ, ਜਿਸ 'ਚ ਮੌਜੂਦ ਕਾਗਜ਼ਾਤ ਤੋਂ ਮੋਬਾਈਲ ਨੰਬਰ ਲੱਭ ਕੇ ਖਰੜ ਦੇ ਦੁਕਾਨਦਾਰ ਜਗਤਾਰ ਸਿੰਘ ਨਾਲ ਸੰਪਰਕ ਕੀਤਾ ਗਿਆ | ਇਸ ਮੌਕੇ ਜਗਤਾਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਖਰੜ ਵਿਖੇ ਕਰਿਆਨੇ ਦੀ ਦੁਕਾਨ ਕਰਦਾ ਹੈ ਤੇ ਉਹ ਆਪਣੀ ਦੁਕਾਨ ਦਾ ਸਾਮਾਨ ਲੈਣ ਲਈ ਜਾ ਰਿਹਾ ਸੀ ਅਤੇ ਇਸੇ ਦੌਰਾਨ ਰਸਤੇ 'ਚ ਉਸ ਦਾ ਬੈਗ ਡਿੱਗ ਗਿਆ | ਇਸ ਤੋਂ ਬਾਅਦ ਪੁਲਿਸ ਪਾਰਟੀ ਨੇ ਜਗਤਾਰ ਸਿੰਘ ਦੀ ਦੁਕਾਨ 'ਤੇ ਜਾ ਕੇ ਉਸ ਨੂੰ ਨਕਦੀ ਵਾਲਾ ਬੈਡ ਤੇ ਹੋਰ ਦਸਤਾਵੇਜ਼ ਸੌਂਪੇ | ਇਸ ਮੌਕੇ ਦੁਕਾਨਦਾਰ ਵਲੋਂ ਪੁਲਿਸ ਟੀਮ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਗਿਆ | ਇਸ ਮੌਕੇ ਪੁਲਿਸ ਮੁਲਾਜ਼ਮ ਗੁਰਦੀਪ ਸਿੰਘ, ਗੌਰਵ ਜਾਖੜ ਅਤੇ ਰੇਖਾ ਰਾਣੀ ਆਦਿ ਵੀ ਹਾਜ਼ਰ ਸਨ |