22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਔਰਤ ਦੀ ਹਿੰਮਤ ਨਾਲ ਚੇਨ ਝਪਟਮਾਰ ਕਾਬੂ

ਜ਼ੀਰਕਪੁਰ, 21 ਅਕਤੂਬਰ (ਮਨਿੰਦਰ ਸਿੰਘ)-ਮੰਗਲਵਾਰ ਦੁਪਹਿਰ ਵੀ. ਆਈ.

ਅਜੀਤ ਡੈਸਕ 22-10-2026
ਜ਼ੀਰਕਪੁਰ, 21 ਅਕਤੂਬਰ (ਮਨਿੰਦਰ ਸਿੰਘ)-ਮੰਗਲਵਾਰ ਦੁਪਹਿਰ ਵੀ. ਆਈ. ਪੀ. ਰੋਡ ‘ਤੇ ਸਥਿਤ ਨੈਸ਼ਨਲ ਬੇਕਰਜ਼ ਦੇ ਬਾਹਰ ਖੜ੍ਹੀ ਇਕ ਔਰਤ ਦੇ ਗਲੇ ‘ਚੋਂ ਦਿਨ-ਦਿਹਾੜੇ ਸੋਨੇ ਦੀ ਚੇਨ ਝਪਟ ਕੇ ਭੱਜ ਰਹੇ ਨੌਜਵਾਨ ਨੂੰ ਔਰਤ ਨੇ ਹਿੰਮਤ ਦਿਖਾਉਂਦਿਆਂ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ। ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਦੇ ਕਬਜ਼ੇ ‘ਚੋਂ ਝਪਟੀ ਹੋਈ ਸੋਨੇ ਦੀ ਚੇਨ ਬਰਾਮਦ ਕਰ ਲਈ। ਪੁਲਿਸ ਨੇ ਮੁਲਜ਼ਮ ਵਿਰੁੱਧ ਬੀ. ਐੱਨ. ਐੱਸ. ਦੀ ਧਾਰਾ 304 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਕੁਲਦੀਪ ਕੁਮਾਰ ਵਾਸੀ ਪਿੰਡ ਅਜੀਜ਼ਪੁਰ ਥਾਣਾ ਬਨੂੰੜ ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਵੰਦਨਾ ਵਾਸੀ ਸਾਵਿੱਤਰੀ ਇਨਕਲੇਵ ਵੀ. ਆਈ. ਪੀ. ਰੋਡ ਨੇ ਦੱਸਿਆ ਕਿ ਉਹ ਮੰਗਲਵਾਰ ਨੂੰ ਘਰੇਲੂ ਸਾਮਾਨ ਖ਼ਰੀਦਣ ਲਈ ਬਾਜ਼ਾਰ ਗਈ ਸੀ। ਬਾਅਦ ਦੁਪਹਿਰ ਕਰੀਬ 3 ਵਜੇ ਜਦੋਂ ਉਹ ਨੈਸ਼ਨਲ ਬੇਕਰਜ਼ ਦੇ ਬਾਹਰ ਖੜ੍ਹੀ ਸੀ ਤਾਂ ਇਕ ਨੌਜਵਾਨ ਅਚਾਨਕ ਉਸ ਦੇ ਗਲੇ ‘ਚੋਂ ਸੋਨੇ ਦੀ ਚੇਨ ਝਪਟ ਕੇ ਭੱਜਣ ਲੱਗਾ। ਔਰਤ ਨੇ ਹਿੰਮਤ ਦਿਖਾਉਂਦਿਆਂ ਰੌਲਾ ਪਾਇਆ ਅਤੇ ਮੁਲਜ਼ਮ ਦਾ ਪਿੱਛਾ ਕੀਤਾ। ਉਸ ਦਾ ਰੌਲਾ ਸੁਣ ਕੇ ਆਸ-ਪਾਸ ਮੌਜੂਦ ਲੋਕ ਮੌਕੇ ‘ਤੇ ਪਹੁੰਚ ਗਏ, ਜਿਨ੍ਹਾਂ ਨੇ ਭੱਜ ਰਹੇ ਨੌਜਵਾਨ ਨੂੰ ਘੇਰ ਕੇ ਕਾਬੂ ਕਰ ਲਿਆ।
ਪਿਛਲੀ ਖ਼ਬਰ ਘਰ ਦੀ ਭੰਨ-ਤੋੜ ਕਰਨ ਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਅਗਲੀ ਖ਼ਬਰ ਤਿਉਹਾਰੀ ਸੀਜ਼ਨ ਦੌਰਾਨ ਮਠਿਆਈਆਂ ਤੇ ਖਾਣ-ਪੀਣ ਦੀਆਂ ਵਸਤਾਂ ’ਚ ਮਿਲਾਵਟਖੋਰੀ ਦਾ ਬੋਲਬਾਲਾ ਲੋਕਾਂ ਦੀ ਸਿਹਤ ’ਤੇ ਮੰਡਰਾ ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।