22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਤਿਉਹਾਰੀ ਸੀਜ਼ਨ ਦੌਰਾਨ ਮਠਿਆਈਆਂ ਤੇ ਖਾਣ-ਪੀਣ ਦੀਆਂ ਵਸਤਾਂ ’ਚ ਮਿਲਾਵਟਖੋਰੀ ਦਾ ਬੋਲਬਾਲਾ ਲੋਕਾਂ ਦੀ ਸਿਹਤ ’ਤੇ ਮੰਡਰਾ ਰਿਹਾ ਵੱਡਾ ਖ਼ਤਰਾ

ਅੰਮ੍ਰਿਤਸਰ, 21 ਅਕਤੂਬਰ (ਸੁਰਿੰਦਰ ਕੋਛੜ)-ਤਿਉਹਾਰਾਂ ਦੇ ਮੌਸਮ ਦੀ ਆਮਦ ਦੇ ਨਾਲ ਹੀ ਬਾਜ਼ਾਰਾਂ ’ਚ ਰੌਣਕਾਂ ਵਧ ਗਈਆਂ ਹਨ, ਪਰ ਇਸ ਖ਼ੁਸ਼ੀ ਦੇ ਮਾਹੌਲ ਪਿੱਛੇ ਮਿਲਾਵਟਖੋਰੀ ਦਾ ਕਾਲਾ ਕਾਰੋਬਾਰ ਵੀ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ। ਦੀਵਾਲੀ, ਕਰਵਾ-ਚੌਥ ਅਤੇ ਭਾਈ ਦੂਜ ਵਰਗੇ ਵੱਡੇ ਤਿਉਹਾਰਾਂ ਦੌਰਾਨ ਮਿਠਾਈਆਂ ਅਤੇ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਮੰਗ ਅਚਾਨਕ ਕਈ ਗੁਣਾ ਵਧ ਜਾਂਦੀ ਹੈ।

ਅਜੀਤ ਡੈਸਕ 22-10-2026
ਅੰਮ੍ਰਿਤਸਰ, 21 ਅਕਤੂਬਰ (ਸੁਰਿੰਦਰ ਕੋਛੜ)-ਤਿਉਹਾਰਾਂ ਦੇ ਮੌਸਮ ਦੀ ਆਮਦ ਦੇ ਨਾਲ ਹੀ ਬਾਜ਼ਾਰਾਂ ’ਚ ਰੌਣਕਾਂ ਵਧ ਗਈਆਂ ਹਨ, ਪਰ ਇਸ ਖ਼ੁਸ਼ੀ ਦੇ ਮਾਹੌਲ ਪਿੱਛੇ ਮਿਲਾਵਟਖੋਰੀ ਦਾ ਕਾਲਾ ਕਾਰੋਬਾਰ ਵੀ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ। ਦੀਵਾਲੀ, ਕਰਵਾ-ਚੌਥ ਅਤੇ ਭਾਈ ਦੂਜ ਵਰਗੇ ਵੱਡੇ ਤਿਉਹਾਰਾਂ ਦੌਰਾਨ ਮਿਠਾਈਆਂ ਅਤੇ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਮੰਗ ਅਚਾਨਕ ਕਈ ਗੁਣਾ ਵਧ ਜਾਂਦੀ ਹੈ। ਇਸ ਭਾਰੀ ਮੰਗ ਦੀ ਪੂਰਤੀ ਅਤੇ ਮੋਟਾ ਮੁਨਾਫ਼ਾ ਕਮਾਉਣ ਲਈ ਕਈ ਗ਼ੈਰ-ਜ਼ਿੰਮੇਵਾਰ ਹਲਵਾਈ ਅਤੇ ਕਾਰੋਬਾਰੀ ਖ਼ੁਰਾਕੀ ਵਸਤਾਂ ਵਿਚ ਨਕਲੀ ਤੇ ਜ਼ਹਿਰੀਲੇ ਪਦਾਰਥਾਂ ਦੀ ਮਿਲਾਵਟ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ, ਜਿਸ ਕਾਰਨ ਆਮ ਲੋਕਾਂ ਦੀ ਸਿਹਤ ਗੰਭੀਰ ਖ਼ਤਰੇ ’ਚ ਪੈ ਰਹੀ ਹੈ। ਸ਼ਹਿਰ ’ਚ ਦੁੱਧ ਦੀ ਸਪਲਾਈ ਸੀਮਤ ਹੋਣ ਦੇ ਬਾਵਜੂਦ ਸੈਂਕੜੇ ਕੁਇੰਟਲ ਖੋਆ ਅਤੇ ਪਨੀਰ ਤਿਆਰ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਇਸ ਨਕਲੀ ਖੋਏ ਅਤੇ ਪਨੀਰ ਨੂੰ ਬਣਾਉਣ ਲਈ ਸਿੰਥੈਟਿਕ ਦੁੱਧ, ਡਿਟਰਜੈਂਟ, ਯੂਰੀਆ, ਘਟੀਆ ਕੁਆਲਿਟੀ ਦਾ ਸਟਾਰਚ ਅਤੇ ਕੈਮੀਕਲ ਯੁਕਤ ਤੇਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਮਿਠਾਈਆਂ ਨੂੰ ਚਮਕਦਾਰ ਵਿਖਾਉਣ ਲਈ ਗ਼ੈਰ-ਮਿਆਰੀ ਅਤੇ ਕੱਪੜੇ ਰੰਗਣ ਵਾਲੇ ਰੰਗਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਮਿਠਾਈਆਂ ’ਤੇ ਲਗਾਇਆ ਜਾਣ ਵਾਲਾ ਚਾਂਦੀ ਦਾ ਵਰਕ ਵੀ ਅਸਲੀ ਹੋਣ ਦੀ ਬਜਾਏ ਅਕਸਰ ਐਲੂਮੀਨੀਅਮ ਦਾ ਹੁੰਦਾ ਹੈ, ਜੋ ਸਰੀਰ ਲਈ ਬੇਹੱਦ ਘਾਤਕ ਹੈ। ਇਸ ਸਭ ਦੇ ਮੱਦੇਨਜ਼ਰ ਸਿਹਤ ਵਿਭਾਗ ਵਲੋਂ ਸੈਂਪਲ ਭਰਨ ਦੀ ਕਾਰਵਾਈ ਤਾਂ ਸ਼ੁਰੂ ਜ਼ਰੂਰ ਕਰ ਦਿੱਤੀ ਗਈ ਹੈ, ਪਰ ਲੋਕਾਂ ਵਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਹਰ ਸਾਲ ਤਿਉਹਾਰਾਂ ਮੌਕੇ ਸਿਰਫ਼ ਖਾਨਾਪੂਰਤੀ ਲਈ ਸੈਂਪਲ ਭਰਨ ਦੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਜਾਂਚ ਰਿਪੋਰਟਾਂ ਤਿਉਹਾਰ ਲੰਘ ਜਾਣ ਤੋਂ ਮਹੀਨਿਆਂ ਬਾਅਦ ਆਉਂਦੀਆਂ ਹਨ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਜੇਕਰ ਸਮੇਂ ਸਿਰ ਛਾਪੇਮਾਰੀ ਕਰਕੇ ਨਕਲੀ ਫ਼ੈਕਟਰੀਆਂ ਨੂੰ ਸੀਲ ਨਾ ਕੀਤਾ ਗਿਆ ਤਾਂ ਲੋਕਾਂ ਦੀ ਸਿਹਤ ਨਾਲ ਇਹ ਖਿਲਵਾੜ ਇੰਝ ਹੀ ਚੱਲਦਾ ਰਹੇਗਾ।
ਪਿਛਲੀ ਖ਼ਬਰ ਔਰਤ ਦੀ ਹਿੰਮਤ ਨਾਲ ਚੇਨ ਝਪਟਮਾਰ ਕਾਬੂ ਅਗਲੀ ਖ਼ਬਰ ਸੁਲਤਾਨਵਿੰਡ ਪੁਲ ’ਤੇ ਗੰਦ ਸੁੱਟਣ ਕਾਰਨ ਇਲਾਕਾ ਵਾਸੀਆਂ ਤੇ ਰਾਹਗੀਰਾਂ ’ਚ ਭਾਰੀ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।