19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਸੜਕਾਂ ਤੇ ਫੁੱਟਪਾਥਾਂ 'ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ 'ਤੇ ਲੱਗੇਗੀ ਲਗਾਮ

ਅਜੀਤ ਡੈਸਕ 07-05-2026
ਚੰਡੀਗੜ੍ਹ, 6 ਮਈ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਦੇ ਫ਼ੁੱਟਪਾਥਾਂ ਤੇ ਸੜਕਾਂ 'ਤੇ ਵਧ ਰਹੇ ਕਬਜ਼ਿਆਂ ਨੂੰ ਰੋਕਣ ਲਈ ਨਗਰ ਨਿਗਮ ਨੇ ਮੁਹਿੰਮ ਨੂੰ ਤੇਜ਼ ਕਰਨ ਦਾ ਫ਼ੈਸਲਾ ਕੀਤਾ ਹੈ | ਮੇਅਰ ਸੌਰਭ ਜੋਸ਼ੀ ਨੇ ਵੱਖ-ਵੱਖ ਵਿਭਾਗਾਂ ਦੀ ਉੱਚ ਪੱਧਰੀ ਬੈਠਕ ਦੌਰਾਨ ਅਧਿਕਾਰੀਆਂ ਨੂੰ ਸਪਸ਼ਟ ਹਦਾਇਤ ਦਿੱਤੀ ਕਿ ਜਨਤਕ ਥਾਵਾਂ 'ਤੇ ਗੈਰ-ਕਾਨੂੰਨੀ ਵੈਂਡਿੰਗ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਬੈਠਕ 'ਚ ਨਿਗਮ ਦੇ ਬੀ.ਐਂਡ.ਆਰ, ਸਫ਼ਾਈ ਤੇ ਤਹਿਬਾਜ਼ਾਰੀ ਵਿੰਗ ਦੇ ਅਧਿਕਾਰੀਆਂ ਨੇ ਹਿੱਸਾ ਲਿਆ ਜਿੱਥੇ ਸ਼ਹਿਰ ਵਿਚ ਸਟ੍ਰੀਟ ਵੈਂਡਿੰਗ ਦੀ ਮੌਜੂਦਾ ਸਥਿਤੀ ਦਾ ਵਿਸਤਿ੍ਤ ਜਾਇਜ਼ਾ ਲਿਆ ਗਿਆ | ਇਸ ਦੌਰਾਨ ਸੁਪਰੀਮ ਕੋਰਟ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦਿਆਂ ਮੇਅਰ ਨੇ ਅਧਿਕਾਰੀਆਂ ਨੂੰ ਤੁਰੰਤ 'ਐਕਸ਼ਨ ਮੋਡ' 'ਚ ਆਉਣ ਲਈ ਕਿਹਾ | ਮੇਅਰ ਸੌਰਭ ਜੋਸ਼ੀ ਨੇ ਜ਼ੋਰ ਦੇ ਕੇ ਕਿਹਾ ਕਿ ਜਿਹੜੇ ਵੈਂਡਰ ਬਿਨਾਂ ਮਨਜ਼ੂਰੀ ਦੇ ਸੜਕਾਂ, ਫੁੱਟਪਾਥਾਂ, ਬਾਜ਼ਾਰਾਂ ਤੇ ਹੋਰ ਜਨਤਕ ਥਾਵਾਂ 'ਤੇ ਕਬਜ਼ਾ ਕਰਦੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਤਰਾਂ ਦੇ ਕਬਜ਼ੇ ਨਾ ਸਿਰਫ਼ ਟ੍ਰੈਫ਼ਿਕ ਪ੍ਰਬੰਧ ਨੂੰ ਪ੍ਰਭਾਵਿਤ ਕਰਦੇ ਹਨ, ਸਗੋਂ ਸਫ਼ਾਈ ਤੇ ਸੁਰੱਖਿਆ ਸੰਬੰਧੀ ਸਮੱਸਿਆਵਾਂ ਵੀ ਪੈਦਾ ਕਰਦੇ ਹਨ | ਮੇਅਰ ਨੇ ਸਪਸ਼ਟ ਕੀਤਾ ਕਿ ਕੇਵਲ ਉਹੀ ਵੈਂਡਰ ਜਿਨ੍ਹਾਂ ਕੋਲ ਸਟਰੀਟ ਵੈਂਡਰਜ਼ (ਪ੍ਰੋਟੈਕਸ਼ਨ ਆਫ ਲਾਈਵਲੀਹੂਡ ਐਂਡ ਰੈਗੂਲੇਸ਼ਨ ਆਫ਼ ਸਟਰੀਟ ਵੈਂਡਿੰਗ) ਐਕਟ, 2014 ਅਧੀਨ ਵੈਧ ਸਰਟੀਫਿਕੇਟ ਹਨ ਤੇ ਜੋ ਨਿਰਧਾਰਿਤ ਵੈਂਡਿੰਗ ਜ਼ੋਨਾਂ ਵਿਚ ਕੰਮ ਕਰਦੇ ਹਨ, ਉਨ੍ਹਾਂ ਨੂੰ ਹੀ ਕਾਰੋਬਾਰ ਕਰਨ ਦੀ ਆਗਿਆ ਹੋਵੇਗੀ | ਬੈਠਕ ਦੌਰਾਨ ਇਹ ਵੀ ਦੁਹਰਾਇਆ ਗਿਆ ਕਿ ਪੈਦਲ ਚੱਲਣ ਵਾਲੇ ਰਾਹਗੀਰਾਂ ਦੇ ਹੱਕਾਂ ਦੀ ਰੱਖਿਆ ਕਰਨੀ, ਗੈਰ-ਕਾਨੂੰਨੀ ਕਬਜ਼ਿਆਂ ਨੂੰ ਰੋਕਣਾ ਤੇ ਸ਼ਹਿਰ 'ਚ ਅਨੁਸ਼ਾਸਨ ਕਾਇਮ ਰੱਖਣਾ ਪ੍ਰਸ਼ਾਸਨ ਦੀ ਪ੍ਰਾਥਮਿਕਤਾ ਹੈ, ਨਾਲ ਹੀ ਕਾਨੂੰਨੀ ਵੈਂਡਰਾਂ ਦੀ ਰੋਜ਼ੀ-ਰੋਟੀ ਦਾ ਸੰਤੁਲਨ ਵੀ ਬਣਾਇਆ ਜਾਵੇ | ਮੇਅਰ ਨੇ ਤਹਿਬਾਜ਼ਾਰੀ ਵਿੰਗ ਨੂੰ ਹਦਾਇਤ ਕੀਤੀ ਕਿ ਗੈਰ-ਕਾਨੂੰਨੀ ਵੈਂਡਿੰਗ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇ, ਕਬਜ਼ਿਆਂ ਨੂੰ ਤੁਰੰਤ ਹਟਾਇਆ ਜਾਵੇ ਤੇ ਗੈਰ-ਨਿਰਧਾਰਤ ਇਲਾਕਿਆਂ 'ਚ ਕਿਸੇ ਵੀ ਤਰਾਂ ਦੀ ਵੈਂਡਿੰਗ ਨਾ ਹੋਣ ਦਿੱਤੀ ਜਾਵੇ | ਇਸ ਦੇ ਨਾਲ ਹੀ ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਵਿਚਕਾਰ ਬਿਹਤਰ ਤਾਲਮੇਲ ਤੇ ਨਿਗਰਾਨੀ ਮਜ਼ਬੂਤ ਕਰਨ 'ਤੇ ਵੀ ਜ਼ੋਰ ਦਿੱਤਾ |
ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਆਰੰਭੀ ਗਈ ਸ਼ੁਕਰਾਨਾ ਯਾਤਰਾ ਮਹਿਜ਼ ਇੱਕ ਡਰਾਮਾ-ਨਵਜੋਤ ਕੌਰ ਸਿੱਧੂ <br/> ਅਗਲੀ ਖ਼ਬਰ ਅਨਾਜ ਭੰਡਾਰਨ ਲਈ ਸ਼ਾਹਬਾਦ-ਅੰਬਾਲਾ 'ਚ ਬਣਾਇਆ ਜਾਵੇ ਵੱਡਾ ਸਾਇਲੋ-ਨਾਇਬ ਸਿੰਘ ਸੈਣੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।