ਬਾਰਦਾਨੇ ਦੀ ਘਾਟ ਕਾਰਨ ਦਾਣਾ ਮੰਡੀ 'ਚ ਲੱਗੀਆਂ ਕਣਕ ਦੀਆਂ ਢੇਰੀਆਂ! <br/>
ਅਜੀਤ ਡੈਸਕ
21-04-2026
ਮਾਮਲਾ ਸਬੰਧਿਤ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾਵੇਗਾ-ਸਕੱਤਰ ਗਿੱਲ
ਮਾਰਕੀਟ ਕਮੇਟੀ ਸਕੱਤਰ ਹਰਿੰਦਰ ਸਿੰਘ ਗਿੱਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੰਡੀ ਦੇ ਵਿਚ ਬਾਰਦਾਣੇ ਦੀ ਕਮੀ ਦਾ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾਵੇਗਾ ਤਾਂ ਜੋ ਮੰਡੀ ਵਿਚ ਕਿਸਾਨਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ¢ ਉਨ੍ਹਾਂ ਕਿਹਾ ਕਿ ਮੰਡੀ ਦੇ ਵਿਚ ਆਉਣ ਵਾਲੇ ਕਿਸਾਨਾਂ ਲਈ ਰੌਸ਼ਨੀ ਅਤੇ ਪਾਣੀ ਦਾ ਉਚਿੱਤ ਪ੍ਰਬੰਧ ਕੀਤਾ ਗਿਆ ਹੈ¢
ਬਾਰਦਾਨਾ ਸਮੇਂ ਸਿਰ ਦਿੱਤਾ ਜਾ ਰਿਹਾ ਹੈ-ਮਨਦੀਪ ਸਿੰਘ
ਬਹਾਦਰਕੇ ਰੋਡ ਸਲੇਮ ਟਾਬਰੀ ਦਾਣਾ ਮੰਡੀ ਦੇ ਵਿਚ ਬਾਰਦਾਣੇ ਦੀ ਕਮੀ ਨੂੰ ਲੈ ਕੇ ਮਾਰਕਫੈੱਡ ਦੇ ਸੀਨੀਅਰ ਬਰਾਂਚ ਅਧਿਕਾਰੀ ਮਨਦੀਪ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਵਲੋਂ ਬਾਰਦਾਣਾ ਸਮੇਂ ਸਿਰ ਦਿੱਤਾ ਜਾ ਰਿਹਾ ਹੈ¢ ਅੱਜ ਵੀ ਬਾਰਦਾਣੇ ਦੀਆਂ 50 ਗੱਠਾਂ ਭੇਜੀਆਂ ਗਈਆਂ ਹਨ¢ ਉਨ੍ਹਾਂ ਕਿਹਾ ਕਿ ਮੰਡੀ ਵਿਚ ਕਿਸਾਨਾਂ ਵਲੋਂ ਲਿਆਂਦੀ ਫ਼ਸਲ ਦਾ ਰੇਟ ਲਗਾਉਣ ਤੋਂ ਬਾਅਦ ਫ਼ਸਲ ਦੇ ਮੁਤਾਬਿਕ ਬਾਰਦਾਨਾ ਭੇਜ ਦਿੱਤਾ ਜਾਂਦਾ ਹੈ¢
ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਵੇਗਾ-ਲਖਬੀਰ ਸਿੰਘ ਡੀ.ਐਫ.ਐਸ.ਓ.
ਡੀ.ਐਫ.ਐਸ.ਓ. ਲਖਬੀਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੰਡੀ ਦੇ ਵਿਚ ਕਿਸਾਨਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ¢ ਜੇਕਰ ਮੰਡੀ ਦੇ ਵਿਚ ਬਾਰਦਾਣੇ ਦੀ ਘਾਟ ਹੈ ਤਾਂ ਅੱਜ ਹੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ¢ ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਮੰਡੀ ਵਿਚ ਸੁੱਕੀ ਫ਼ਸਲ ਲੈ ਕੇ ਆਉਣ¢