ਗੁਰਦਾਸਪੁਰ, 20 ਅਪ੍ਰੈਲ (ਅਸ਼ੋਕ ਸ਼ਰਮਾ)- ਉੱਘੇ ਸਾਹਿੱਤਕਾਰ ਤੇ ਲੇਖਕ ਬਲਵਿੰਦਰ ਬਾਲਮ ਦੀ ਪਤਨੀ ਸਾਬਕਾ ਸੈਂਟਰ ਹੈੱਡ ਟੀਚਰ ਬਲਵੀਰ ਕੌਰ ਜੋ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ, ਦਾ ਅੱਜ ਅੰਤਿਮ ਸਸਕਾਰ ਸਥਾਨਕ ਸ਼ਹਿਰ ਦੇ ਮੇਹਰ ਚੰਦ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਵਿਖੇ ਕੀਤਾ ਗਿਆ, ਜਿਥੇ ਉਨ੍ਹਾਂ ਨੰੂ ਸ਼ਹਿਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਤੇ ਰਿਸ਼ਤੇਦਾਰਾਂ ਵਲੋਂ ਅੰਤਿਮ ਵਿਦਾਈ ਦਿੱਤੀ ਗਈ | ਇਸ ਮੌਕੇ ਮਿ੍ਤਕਾ ਬਲਵੀਰ ਕੌਰ ਨੰੂ ਅਗਨੀ ਉਨ੍ਹਾਂ ਦੇ ਕੈਨੇਡਾ ਤੋਂ ਪਹੁੰਚੇ ਸਪੁੱਤਰ ਡਾ: ਹਰਿੰਦਰਪਾਲ ਸਿੰਘ ਤੇ ਸਤਿੰਦਰਪਾਲ ਸਿੰਘ ਵਲੋਂ ਦਿਖਾਈ ਗਈ | ਜਦੋਂ ਕਿ ਕੁਝ ਸੰਸਥਾਵਾਂ ਵਲੋਂ ਮਿ੍ਤਕ ਦੇਹ 'ਤੇ ਦੁਸ਼ਾਲੇ ਵੀ ਭੇਟ ਕੀਤੇ ਗਏ | ਇਸ ਮੌਕੇ ਹਲਕਾ ਇੰਚਾਰਜ ਰਮਨ ਬਹਿਲ, ਸਰਪੰਚ ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ ਸੀਨੀਅਰ ਨੌਜਵਾਨ ਆਗੂ, ਰਜਿੰਦਰ ਰਾਜਨ, ਅਭਿਨੰਦਨ ਸਿੰਘ ਆਰਿਫ਼, ਉੱਘੇ ਸਾਹਿੱਤਕਾਰ ਮੱਖਣ ਕੁਹਾੜ, ਰਾਜ ਗੁਰਦਾਸਪੁਰੀ, ਯਸ਼ਪਾਲ ਮਿਤਵਾ, ਕੇਵਲ ਕ੍ਰਿਸ਼ਨ, ਜੇ.ਪੀ. ਖਰਲਾਂਵਾਲਾ, ਗਾਇਕ ਮੰਗਲਦੀਪ ਸਿੰਘ, ਰਾਮ ਸਿੰਘ, ਉੱਘੇ ਉਦਯੋਗਪਤੀ ਸੁਖਵਿੰਦਰ ਸਿੰਘ, ਮੋਹਣ ਲਾਲ ਕਾਂਗਰਸੀ ਆਗੂ, ਸੁੱਚਾ ਸਿੰਘ ਪਸਨਾਵਾਲ, ਪੱਤਰਕਾਰ ਪੰਕਜ ਸ਼ਰਮਾ, ਪੱਤਰਕਾਰ ਅਸ਼ੋਕ ਸ਼ਰਮਾ, ਅਮਰਜੀਤ ਸ਼ਾਸਤਰੀ, ਅਸ਼ਵਨੀ ਸ਼ਰਮਾ, ਪਲਵਿੰਦਰ ਸਿੰਘ, ਪੱਤਰਕਾਰ ਪਰਮਿੰਦਰ ਆਦੇਸ਼ ਹੁਸ਼ਿਆਰਪੁਰ, ਕਵੀ ਅਨਿਲ ਪਠਾਨਕੋਟੀ, ਡਾ: ਰਮੇਸ਼ ਚੰਦਰ, ਪ੍ਰਵੀਨ ਸ਼ਰਮਾ, ਮਨਮੋਹਨ ਧਕਾਲਵੀ, ਅਸ਼ੋਕ ਪੰਕਜ, ਵਿਕਾਸ ਸ਼ਰਮਾ, ਮਹੰਤ ਬਾਬਾ ਉਪਿੰਦਰ, ਜੈਮਲ ਸਿੰਘ, ਡਾ: ਰਜੇਸ਼, ਐਮ.ਡੀ ਕਮਲ ਨਰਾਇਣ ਸ਼ਰਮਾ, ਰਾਜੇਸ਼ ਗੁਪਤਾ, ਪੱਪੀ ਸ਼ਰਮਾ ਪਲਾਈਵੁੱਡ, ਅਮਰਜੀਤ ਚਾਹਲ, ਮਾਸਟਰ ਬਲਵਿੰਦਰ ਸਿੰਘ, ਮੁਲਾਜ਼ਮ ਆਗੂ ਸਾਈਾ ਦਾਸ ਤੋਂ ਇਲਾਵਾ ਹੋਰ ਸਾਹਿੱਤਕਾਰ, ਲੇਖਕ, ਗੀਤਕਾਰ, ਵੱਖ-ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਆਗੂਆਂ ਵਲੋਂ ਬਲਵਿੰਦਰ ਬਾਲਮ ਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |