18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਡਾ . ਵਿਸ਼ਵਜੀਤ ਸਿੰਘ ਹਾਂਸ ਨੇ ਪੀ . ਏ . ਯੂ . ਦੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਦੀ ਜ਼ਿੰਮੇਵਾਰੀ ਸੰਭਾਲੀ

ਲੁਧਿਆਣਾ, 18 ਨਵੰਬਰ (ਜਸਵਿੰਦਰ ਸਿੰਘ)- ਬੀਤੇ ਦਿਨੀਂ ਡਾ. ਵਿਸ਼ਵਜੀਤ ਸਿੰਘ ਹਾਂਸ ਪੀ.

ਅਜੀਤ ਡੈਸਕ 19-11-2026
ਲੁਧਿਆਣਾ, 18 ਨਵੰਬਰ (ਜਸਵਿੰਦਰ ਸਿੰਘ)- ਬੀਤੇ ਦਿਨੀਂ ਡਾ. ਵਿਸ਼ਵਜੀਤ ਸਿੰਘ ਹਾਂਸ ਪੀ. ਏ. ਯੂ. ਦੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਨਿਯੁਕਤ ਹੋਏ| ਡਾ. ਹਾਂਸ 1997 ਤੋਂ ਲੈ ਕੇ ਪੀ.ਏ.ਯੂ. ਦੇ ਵਿਗਿਆਨੀ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ| ਪੀ. ਏ. ਯੂ. ਤੋਂ ਹੀ ਬੀ ਈ ਤੇ ਐੱਮ. ਈ. ਕਰਨ ਉਪਰੰਤ ਉਹਨਾਂ ਆਪਣੀ ਪੀ. ਐੱਚ. ਡੀ. ਆਈ. ਆਈ. ਟੀ. ਰੁਕੜੀ ਤੋਂ ਕੀਤੀ| ਇਸ ਦੌਰਾਨ ਉਹ ਭਾਰਤ ਸਰਕਾਰ ਦੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਤੋਂ ਫੈਲੋਸ਼ਿਪ ਹਾਸਲ ਕਰਦੇ ਰਹੇ| ਡਾ. ਹਾਂਸ ਰਾਸ਼ਟਰੀ ਪੱਧਰ ਦੇ ਹਾਕੀ ਖਿਡਾਰੀ ਰਹੇ ਅਤੇ ਯੂਨੀਵਰਸਿਟੀ ਨੂੰ ਆਪਣੇ ਵਿਸ਼ੇ ਨਾਲ ਸੰੰਬੰਧਤ ਸੇਵਾਵਾਂ ਦੇਣ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਪੀ. ਏ. ਯੂ. ਦੇ ਵਿਕਾਸ ਲਈ ਉਹਨਾਂ ਭਰਪੂਰ ਯੋਗਦਾਨ ਪਾਇਆ| ਇਸ ਤੋਂ ਪਹਿਲਾਂ ਉਹ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਮੁਖੀ, ਚੀਫ ਇੰਜਨੀਅਰ, ਕੰਟਰੋਲਰ ਪ੍ਰੀਖਿਆਵਾਂ, ਮਿਲਖ ਅਧਿਕਾਰੀ ਅਤੇ ਹੋਰ ਉਚੇਰੇ ਅਹੁਦਿਆਂ ਦੀ ਜ਼ਿੰਮੇਵਾਰੀ ਸਮੇਂ-ਸਮੇਂ ਸੰਭਾਲਦੇ ਰਹੇ| ਡਾ. ਹਾਂਸ ਨੇ 72 ਪ੍ਰਕਾਸ਼ਨਾਵਾਂ ਉੱਚ ਪੱਧਰੀ ਰਸਾਲਿਆਂ ਵਿੱਚ ਛਪਵਾਈਆਂ| ਊਰਜਾ ਦੇ ਬਦਲਦੇ ਸਰੋਤਾਂ ਨੂੰ ਸਾਧਨ ਬਨਾਉਣ ਬਾਰੇ ਉਹਨਾਂ ਦੀ ਮੁਹਾਰਤ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਰਹੀ ਹੈ| ਡਾ. ਹਾਂਸ ਨੇ ਬਹੁਤ ਸਾਰੇ ਵਿਦਿਆਰਥੀਆਂ ਦੀ ਵਿਦਿਅਕ ਅਗਵਾਈ ਵੀ ਕੀਤੀ| ਪੀ.ਏ.ਯੂ. ਦੇ ਵਾਈਸ ਚਾਂਲਸਰ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਇਸ ਨਿਯੁਕਤੀ ਲਈ ਡਾ. ਵਿਸ਼ਵਜੀਤ ਸਿੰਘ ਹਾਂਸ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹਨਾਂ ਦੀ ਅਗਵਾਈ ਹੇਠ ਯੂਨੀਵਰਸਿਟੀ ਦਾ ਵਿੱਦਿਅਕ ਤੇ ਅਕਾਦਮਿਕ ਮਾਹੌਲ ਮਜ਼ਬੂਤ ਤੇ ਸਥਿਰ ਹੋਵੇਗਾ|
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਪੁਰ ਖੁਰਦ ਵਿਖੇ ਬੱਚਿਆਂ ਨੂੰ ਸਟੇਸ਼ਨਰੀ ਦਾ ਸਾਮਾਨ ਵੰਡਿਆ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਦੀ ਸੰਪੂਰਨਤਾ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।