ਲੁਧਿਆਣਾ, 19 ਫਰਵਰੀ (ਜਸਵਿੰਦਰ ਸਿੰਘ)-ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲੁਧਿਆਣਾ ਦੇ 26 ਵਿਦਿਆਰਥੀਆਂ ਨੇ ਜੇ.ਈ.ਈ. ਮੇਨ 2026 (ਸੈਸ਼ਨ 1) ਦੌਰਾਨ ਇਕ ਵਾਰ ਫਿਰ ਮਿਸਾਲੀ ਪ੍ਰਦਰਸ਼ਨ ਕੀਤਾ ਹੈ ਅਤੇ ਆਪਣੇ ਖੇਤਰ ਵਿਚ ਆਪਣੇ ਅਕਾਦਮਿਕ ਪ੍ਰੋਗਰਾਮ ਦੀ ਨਿਰੰਤਰ ਸਫਲਤਾ ਨੂੰ ਸਾਬਤ ਕੀਤਾ ਹੈ | ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਦੁਆਰਾ ਕੱਲ੍ਹ ਜਾਰੀ ਕੀਤੇ ਗਏ ਨਤੀਜਿਆਂ ਦੇ ਅਨੁਸਾਰ ਆਕਾਸ਼ ਇੰਸਟੀਚਿਊਟ, ਲੁਧਿਆਣਾ ਦੇ 26 ਵਿਦਿਆਰਥੀਆਂ ਨੇ ਜੇ.ਈ.ਈ. ਮੇਨ 2026 ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਤਵੀਸ਼ ਗੋਇਲ 99.97 ਫ਼ੀਸਦੀ ਅੰਕ ਨਾਲ ਸਭ ਤੋਂ ਵੱਧ ਸਕੋਰਰ ਬਣ ਕੇ ਉੱਭਰੇ | ਇਸ ਤੋਂ ਬਾਅਦ ਵਰਨਾਜ਼ ਕੌਰ 99.78 ਫ਼ੀਸਦੀ ਨਾਲ ਦੂਜੇ ਸਥਾਨ 'ਤੇ ਰਹੀ | ਤਨਵੀਰ ਸਿੰਘ ਨੇ 99.45 ਫ਼ੀਸਦੀ, ਰਿਸ਼ਿਤ ਸਿੰਗਲਾ ਨੇ 99.41 ਫ਼ੀਸਦੀ ਅਤੇ ਆਰੀਅਨ ਮਿੱਤਲ ਨੇ 99.39 ਫ਼ੀਸਦੀ ਪ੍ਰਾਪਤ ਕੀਤਾ, ਜੋ ਜੇ.ਈ.ਈ. ਮੇਨ 2026 ਵਿਚ ਲੁਧਿਆਣਾ ਸ਼ਾਖਾ ਦੀ ਮਜ਼ਬੂਤ ਸਮੁੱਚੀ ਕਾਰਗੁਜ਼ਾਰੀ ਨੂੰ ਦਰਸਾਉਂਦਾ ਹੈ | ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਦੇ ਡਿਪਟੀ ਰਿਜਨਲ ਡਾਇਰੈਕਟਰ ਜਸਦੀਪ ਸਿੰਘ ਬਬਰਾ ਨੇ ਕਿਹਾ ਕਿ ਲੁਧਿਆਣਾ ਦੇ ਸਾਡੇ ਵਿਦਿਆਰਥੀਆਂ ਦੇ ਬੇਮਿਸਾਲ ਨਤੀਜੇ ਅਕਾਦਮਿਕ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦੇ ਨਾਲ-ਨਾਲ ਆਕਾਸ਼ ਵਿੱਦਿਅਕ ਵਾਤਾਵਰਨ ਪ੍ਰਣਾਲੀ ਦੀ ਮਜ਼ਬੂਤੀ ਦਾ ਪ੍ਰਮਾਣ ਹਨ |